ਅਲਵਿਦਾ 2024

ਬੀਨਾ ਬਾਵਾ
(ਸਮਾਜ ਵੀਕਲੀ)
ਅਲਵਿਦਾ 2024 ਸਾਲ ਨੂੰ ਕਹਿਣ ਦਾ, ਵੇਲਾ ਦੇਖੋ ਅੱਜ ਆ ਹੀ ਗਿਆ,
ਕਿਸੇ ਨੂੰ ਖੁਸ਼ੀਆਂ ਤੇ ਵੰਡੇ ਹਾਸੇ ਇਹਨੇ,ਕਿਸੇ ਦੁਖੀ ਨੂੰ ਰੁਆ ਵੀ ਗਿਆ।
ਕਈ ਰਿਸ਼ਤੇ ਨਵੇਂ ਜੋੜੇ ਜੋ ਇਹਨੇ,  ਰਹਿਣ ਮਹਿਕਦੇ ਸਦਾ ਹੀ ਫੁੱਲਾਂ ਵਾਂਗੂ,
ਖੋਖਲੀਆਂ ਕਈ ਮੋਹ-ਤੰਦਾਂ ਨੂੰ ਤੋੜਕੇ ਤੇ, ਆਪਣਿਆਂ ਦੀ ਪਛਾਣ ਕਰਵਾ ਹੀ ਗਿਆ।
ਸਭ ਨੇ ਹੀ ਕੁੱਝ ਖੋਇਆ ਹੋਣਾ ਪਰ,ਨਵਾਂ ਕੁੱਝ ਪਾਇਆ ਵੀ ਤਾਂ ਹੋਣੈ ਜਰੂਰ,
ਖੋਹਣ-ਪਾਉਣ ਦੀ ਇਸੇ ਕਸ਼ਮਕਸ਼ ਵਿੱਚ, ਚਿਹਰਿਓਂ ਮਖੌਟੇ ਵੀ ਕਈ ਲਾਹ ਗਿਆ।
ਕਦੇ ਗਰਮਜੋਸ਼ੀ ਨਾਲ ਪੂਰੀ ਕੀਤਾ ਸੀ ਸਵਾਗਤ, ਜਿਸ ਨਵੇਂ ਸਾਲ ਦਾ ਆਪਾਂ,
ਸਮੇਂ ਨੇ ਨਿਰੰਤਰ ਚੱਲਦੇ ਰਹਿਣਾ, ਜਾਂਦਾ ਜਾਂਦਾ 2024 ਵੀ ਇਹ ਸਮਝਾ ਗਿਆ।
ਸਮੇਂ ਦੀ ਕਰ ਲਈਏ ਕਦਰ ਸਮੇਂ ਤੇ ਮੁੱਠੀ ਵਿਚਲੀ ਰੇਤ ਵਾਂਗ ਕਿਰ ਜਾਣਾ,
ਕਰ ਕੇ ਸਦਉਪਯੋਗ ਇਹਦਾ ਸਮੇਂ ਨੂੰ ਸਾਂਭਣ ਦੀ ਗੁਹਾਰ ਹੈ ਲਾ ਗਿਆ।
ਗਿਲੇ ਸ਼ਿਕਵੇ ਸ਼ਿਕਾਇਤਾਂ ਵਿੱਚ ਹੀ ਨਾਂ ਬੀਤ ਜਾਵੇ ਇਹ ਜ਼ਿੰਦਗੀ,
ਭੁੱਲਾਂ ਚੁੱਕਾਂ ਦੀ ਮੰਗ ਲਈਏ ਮਾਫ਼ੀ ਸਭ ਨੂੰ ਗੱਲ ਪਿਆਰਾਂ ਦੀ ਸਮਝਾ ਗਿਆ।
2024 ਨੂੰ ਆਖਣੀ ਹੀ ਪੈਣੀ ਆਪਾਂ ਨੂੰ, ਇੱਕ ਪਿਆਰੀ ਜਿਹੀ ਹੁਣ ਅਲਵਿਦਾ,
2025 ਦੇ ਵਰ੍ਹੇ ਨਵੇਂ ਨੂੰ ਖੁਸ਼ ਆਮਦੀਦ ਕਹਿਣ ਦਾ, ਵੇਲਾ ਹੁਣ ਜੋ ਆ ਗਿਆ।
ਸ਼ਾਲਾ!ਸਭ ਲਈ ਖੁਸ਼ੀਆਂ ਖੇੜੇ ਲਿਆਵੇ, “ਨਵਾਂ ਸਾਲ ਮੁਬਾਰਕ ” ਹੋਵੇ ਜੀ,
ਤੰਦਰੁਸਤੀ ਤੇ ਖੁਸ਼ਹਾਲੀ ਵੰਡੇ ਸਭ ਨੂੰ ਹੀ,ਨਾਲ਼ੇ ਕਮਾਈਆਂ ਚ ਪਾਵੇ ਬਰਕਤਾਂ ਜੀ।
ਦਿਲੋਂ ਕਰੇ ਅਰਦਾਸਾਂ “ਬਾਵਾ ” ਇੱਥੇ, ਨਵਾਂ ਸਾਲ 2025 ਹੋਵੇ ਮੁਬਾਰਕ,
ਮਿਟ ਜਾਣ ਸਭ ਵੈਰ ਵਿਰੋਧ ਦਿਲਾਂ ‘ਚੋਂ, ਨਾਂ ਰਹੇ ਨਾਲ ਕਿਸੇ ਦੇ ਈਰਖ਼ਾ ਜੀ।
ਹੱਸਣ-ਵੱਸਣ ਖੁਸ਼ੀਆਂ ਮਾਨਣ ਸਾਰੇ ਰਲ ਮਿਲ , ਲੱਗੇ ਤੱਤੀ ਵਾਅ ਨਾਂ ਕਿਸੇ ਨੂੰ ਵੀ,
ਖਿੜੇ ਮੱਥੇ ਸਵਾਗਤ ਕਰੀਏ ਭਾਗਾਂ ਵਾਲੇ ਦਾ, 2025 ਚੜ੍ਹਾਵੇ ਰੱਬ ਸੁੱਖ ਦਾ ਸਭ ਲਈ ਜੀ।
ਬੀਨਾ ਬਾਵਾ, ਲੁਧਿਆਣਾ
(ਐੱਮ ਏ ਆਨਰਜ਼, ਐੱਮ ਫ਼ਿਲ ਪੰਜਾਬੀ )
Previous articleਕਵਿਤਾ
Next articleਰੱਬ, ਧੂਫਾਂ ਅਤੇ ਟੱਲ