(ਸਮਾਜ ਵੀਕਲੀ)
ਖੁਸਬੂ ਬਣਕੇ ਵੱਸਗੀ ਅੰਗੀ।
ਤਾਹੀਂ ਉੱਡਦੇ ਹਾਂ ਬਿਨ ਫੰਗੀ।
ਦਸਾਂ ਗੁਰਾਂ ਦੀ ਰਹਿਮਤ ਜਿਸ ‘ਤੇ,
ਆਵੇ ਉਸਨੂੰ ਕਿੰਝ ਹੈ ਤੰਗੀ।
ਮਾਸੀ ਦੀ ਥਾਂ ਅਪਣੀ ਥਾਵੇਂ,
ਸਾਨੂੰ ਮਾਂ ਪੰਜਾਬੀ ਚੰਗੀ।
ਮਾਂ ਨੇ ਜਿਹੜੀ ਬੋਲੀ, ਬੋਲੀ,
ਬਾਣੀ ਦੇ ਹੈ ਰੰਗ ‘ਚ ਰੰਗੀ।
ਮਿਲਦੀ ਉਸਨੂੰ ਰੋਜ਼ ਅਮੀਰੀ,
ਜਿਸਦੇ ਪੈਂਤੀ ਪੁੱਤ ਭੁਝੰਗੀ।
ਮਾਂ ਬੋਲੀ ਦੇ ਵਿਹੜੇ ਖਾਤਰ,
ਹਰ ਵੇਲੇ ਹੈ ਰੌਣਕ ਮੰਗੀ।
ਭਾਸ਼ਾ ਦੇ ਸਿਰ ਮੌਜਾਂ ਮਾਣੇ,
‘ਬੋਪਾਰਾਏ’ ਮਸਤ ਮਲੰਗੀ।
ਭੁਪਿੰਦਰ ਸਿੰਘ ਬੋਪਾਰਾਏ
ਸੰਗਰੂਰ
ਮੋ. 97797-91442
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly