ਸ਼ੁਭਾ ਸਵੇਰ ਦੋਸਤ

ਹਰਫੂਲ ਭੁੱਲਰ

(ਸਮਾਜ ਵੀਕਲੀ)-   ਸਮਾਜ ਪ੍ਰਤੀ ਸੰਜ਼ੀਦਾ ਸਮਝ ਰੱਖਣ ਵਾਲਿਆਂ ਨੂੰ ਹਰ ਇੱਕ ਇਨਸਾਨ ਦਾ ਦੁੱਖ ਦਰਦ ਆਪਣਾ ਲੱਗਣ ਲੱਗਦਾ ਹੈ। ਤਸਵੀਰ ਸੋਸ਼ਲ ਮੀਡੀਆ ਤੋਂ ਮਿਲੀ ਹੈ, ਮੇਰੀ ਅਕਲ ਅਨੁਸਾਰ ਮੈਨੂੰ ਇਹ ਮਾਂ-ਪੁੱਤ ਲੱਗਦੇ ਆ, ਪੁੱਤ ਨੂੰ ਕਬੀਲਦਾਰੀ ਦੇ ਫਿਕਰਾਂ ਨੇ ਉਮਰ ਤੋਂ ਪਹਿਲਾਂ ਹੀ ਬੁੱਢਾ ਕਰਤਾ ਅਤੇ ਮਾਂ ਸਾਰਾ ਜੀਵਨ ਸੰਘਰਸ਼ ਕਰਕੇ ਆਪਣੇ ਜਾਏ ਦੀ ਤਕਦੀਰ ਨਹੀਂ ਬਦਲ ਸਕਦੀ, ਉਪਰੋਂ ਚੰਦਰੀ ਸਿਆਸਤ ਅਤੇ ਡਾਢੇ ਦੀ ਕਰੋਪੀ!

   ਰਿਸ਼ਤਿਆਂ ਪ੍ਰਤੀ ਸਾਨੂੰ ਸਭ ਨੂੰ ਸੱਚਾ ਸੁਨੇਹਾ ਸਿਰਫ਼ ਕੁਦਰਤ ਦਿੰਦੀ ਹੈ, ਲੋਕ ਨਹੀਂ। ਜਦੋਂ ਇਹ ਅਵਸਰ ਆਉਦਾ ਹੈ, ਇਸਨੂੰ ਸੰਭਾਲ ਲਿਆ ਜਾਵੇ ਤਾਂ ਜੀਵਨ ਸੱਚ ‘ਚ ਬਦਲ ਜਾਂਦਾ ਹੈ। ਪਰ ਜੇ ਸਾਡੀ ਸੋਚ ਤੇ ਆਲਸ ਹਾਵੀ ਹੋਜੇ ਤਾਂ ਜੀਵਨ ‘ਚ ਉੱਥਲ-ਪੁੱਥਲ ਸੁਭਾਵਕ ਹੈ।
ਸਾਡਾ ਡੋਲ ਜਾਣਾ, ਜੀਵਨ ਤੋਂ ਹਾਰ ਜਾਣਾ ਸਭ ਤੋਂ ਵੱਡੀ ਕਾਇਰਤਾ ਹੁੰਦੀ ਹੈ। ਜੀਵਨ ਕਿੰਨ੍ਹਾਂ ਵੀ ਮਾੜਾ ਹੋਵੇ, ਮੌਤ ਤੋਂ ਤਾਂ ਬਿਹਤਰੀਨ ਹੀ ਹੁੰਦਾ ਹੈ। ਦੁੱਖ, ਸੁੱਖ ਤੇ ਪ੍ਰੇਸ਼ਾਨੀਅਆਂ ਤਾਂ ਸਭ ਦੀ ਜੀਵਨ ਵਿੱਚ ਹਨ, ਭਾਵੇਂ ਕੋਈ ਅਮੀਰ ਜਾਂ ਗਰੀਬ ਹੈ!
   ਨੈਤਿਕ ਕਦਰਾਂ ਕੀਮਤਾਂ ਦੀ ਘਾਟ ਕਰਕੇ ਗੰਦੀ ਸੋਚ ਬਣੀ ਹੈ ਸਾਡੇ ਸਿਆਸਦਾਨਾਂ ਦੀ ਕਿ…’ਤੇਰੀ ਦੀਵਾਰ ਤੋਂ ਉੱਚੀ, ਮੇਰੀ ਦੀਵਾਰ ਬਣੇ..ਦੀਵਾਰ ਉੱਚੀ ਹੋਣੀ ਚਾਹੀਦੀ ਹੈ, ਕਿਰਦਾਰ ਭਾਵੇਂ ਨੀਵਾਂ ਰਹਿ ਜਾਵੇ!
   ਦੀਵਾਰਾਂ ਚੋਂ ਘਿਰੇ ਅਸੀਂ ਲੋਕ ਨਾ ਕਿਸੇ ਦੀ ਸੁਣਦੇ ਹਾਂ, ਨਾ ਹੀ ਆਪਣੇ ਦਿੱਲ ਦੀ ਕਿਸੇ ਨੂੰ ਦੱਸਦੇ ਹਾਂ! ਇਸੇ ਕਰਕੇ ਕੱਚੀ ਮਿੱਟੀ ਦੇ ਭਾਂਡੇ ਵਾਂਗੂੰ ਸਾਡੇ ਰਿਸ਼ਤੇ ਖੁਰਦੇ ਜਾ ਰਹੇ ਨੇ! ਮੰਜ਼ਿਲ ਸਾਨੂੰ ਕਿਸੇ ਨੂੰ ਪਤਾ ਨਹੀਂ, ਬਸ ਅਸੀਂ ਸਭ ਭੱਜਦੇ ਜਾ ਰਹੇ ਹਾਂ! ਅਸੀਂ ਆਪਣਾ ਜੀਵਨ ਬੱਸ ਦੀਆਂ ਟਿਕਟਾਂ ਕੱਟਣ ਵਾਲੇ ਵੀਰ ਵਰਗਾ ਬਣਾ ਲਿਆ ਹੈ, ਸਫ਼ਰ ਰੋਜ਼ਾਨਾ ਜਾਣਾ ਕਿਤੇ ਨਹੀਂ। ਰਸਤੇ ਵਿਚ ਜਾਂਦਿਆ ਕਿਸੇ ਦਾ ਹਾਲ ਜਾਣ ਲੈਣਾ ਵੀ ਹੁਣ ਸਾਨੂੰ ਔਖਾ ਲਗਦਾ ਹੈ।
   ਮਾਂ ਪੁੱਤ ਦੀ ਇਹ ਤਸਵੀਰ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਪੁਰਾਣੇ ਰਿਸ਼ਤੇ ਨਾਤੇ ਅੱਜ ਵੀ  ਮਜ਼ਬੂਤ ਹਨ। ਪਰ ਸਮਾਜਿਕ ਸਿੱਖਿਆ ਵਿੱਚ ਆਈ ਗਿਰਾਵਟ ਕਰਕੇ ਅੱਜ ਸਾਡੇ ਲਈ ਚੰਗੀ ਗੱਲ ਓਹ ਹੁੰਦੀ ਹੈ? ਜਿਹੜੀ ਸਾਡੇ ਮਤਲਬ ਦੀ ਹੋਵੇ। ਭਾਵੇਂ ਉਹ ਗ਼ਲਤ ਹੀ ਕਿਉਂ ਨਾ ਹੋਵੇ। ਮਾੜੀ ਗੱਲ ਕਿਹੜੀ ਹੁੰਦੀ ਹੈ? ਜਿਹੜੀ ਸਾਡੇ ਮਤਲਬ ਦੀ ਨਾ ਹੋਵੇ। ਭਾਵੇਂ ਉਹ ਠੀਕ ਹੀ ਕਿਉਂ ਨਾ ਹੋਵੇ। ਗੱਲਾਂ ਦਾ ਮੁਲਾਂਕਣ ਅਸੀਂ ਨਹੀਂ, ਸਦਾ ਸਾਡੇ ਮਤਲਬ ਕਰਦੇ ਹਨ। ਮਨੁੱਖ ਦਾ ਐਨਾ ਮਤਲਬ ਪ੍ਰਸਤ ਹੋਣਾ ਸਮਾਜ ਲਈ ਬਹੁਤ ਹਾਨੀਕਾਰਕ ਹੈ।
  ਹਰਫੂਲ ਭੁੱਲਰ ਮੰਡੀ ਕਲਾਂ 9876870157

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਵਿੰਦਰ ਖੁਸ਼ ਧਾਲੀਵਾਲ ਦੀ ਕਿਤਾਬ ‘ਸਮੇਂ ਦੀ ਦਾਸਤਾਨ’ ਲੋਕ ਅਰਪਣ
Next articleਏਹੁ ਹਮਾਰਾ ਜੀਵਣਾ ਹੈ -340