ਸ਼ੁਭ ਸਵੇਰ ਦੋਸਤੋ,

(ਸਮਾਜ ਵੀਕਲੀ)-  ਜੇਕਰ ਕੁਦਰਤ ਵਿਚ ਕੁਝ ਖੂਬਸੂਰਤ ਤੇ ਸੋਹਣਾ ਹੈ ਤਾਂ, ਉਸ ਪਿੱਛੇ ਸਮੁੱਚੀ ਕੁਦਰਤ ਦਾ ਨਿਰੰਤਰ ਹੋ ਰਿਹਾ ਯਤਨ ਕੰਮ ਕਰਦਾ ਹੈ।
   ਮਿੱਟੀ ਆਪਣੀ ਔਕਾਤ ਭੁੱਲ ਕੇ, ਹਵਾ ਦੀ ਸ਼ਹਿ ਤੇ ਹਮੇਸ਼ਾਂ ਅਸਮਾਨ ਵੱਲ ਉੱਡਦੀ ਹੈ ਤੇ ਵਾਤਾਵਰਣ ਨੂੰ ਖਰਾਬ ਕਰਦੀ ਹੈ। ਪਰ, ਪਾਣੀ ਉੱਪਰ ਨਹੀਂ ਠਹਿਰਦਾ, ਇਹ ਹੇਠਾਂ ਵੱਲ ਆਉਂਦਾ ਹੈ, ਤੇ ਹੇਠਾਂ ਆਉਂਦਾ-ਆਉਂਦਾ ਮਿੱਟੀ ਨੂੰ ਔਕਾਤ ਚੇਤੇ ਕਰਵਾ ਕੇ ਆਪਣੇ ਸਥਾਨ ਤੇ ਰਹਿਣ ਲਈ ਮਜ਼ਬੂਰ ਕਰ ਦਿੰਦਾ ਹੈ। ਧੀਰਜ ਮੰਨ ਕੇ, ਆਖਿਰ ਸ਼ੁਕਰ ਕਰਦੀ ਹੈ ਮਿੱਟੀ ਕਿ ਹੁਣ ਘੱਟੋ-ਘੱਟ ਮੈਂ ਪਿਆਸੀ ਤਾਂ ਨਹੀਂ ਮਰਾਂਗੀ। ਔਕਾਤ ਸਾਡੀ ਵੀ ਐਨੀ ਕੁ ਹੈ।
   ਇਤਿਹਾਸ ਵਿਚ ਪਹਿਲੀ ਵਾਰੀ ਹੋਇਆ ਹੈ ਕਿ ਪੰਜਾਬੀਆਂ ਨੇ ਅੱਖਾਂ ਬੰਦ ਕਰਕੇ ਨੀਲੇ, ਚਿੱਟੇ ਤੇ ਭਗਵੇਂ ਰੰਗਾਂ ਨੂੰ ਨਿਕਾਰ ਕੇ ਸਰਦਾਰ ਭਗਤ ਸਿੰਘ ਜੀ ਦੀ ਕੇਸਰੀ ਪੱਗ ਦੇ ਅਥਾਹ ਵਿਸ਼ਵਾਸ ਕੀਤਾ। ਮੇਰੇ ਖ਼ਿਆਲ ਮੁਤਾਬਿਕ ਤਾਂ ਭਗਤ ਸਿਉਂ ਕਦੇ ਨਹੀਂ ਚਾਹੁੰਦਾ ਹੋਵੇਗਾ ਕਿ ਮੇਰੀ ਕੇਸਰੀ ਪੱਗ ਬੰਨ੍ਹੀ ਖੜ੍ਹੇ ਕਿਸੇ ਸ਼ਖਸ ਨੂੰ ਜ਼ੈੱਡ+ ਦੀ ਲੋੜ ਹੋਵੇ, ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮਿਲਣ ਜਾਣ ਸਮੇਂ ਭਗਤ ਸਿੰਘ ਦੀ ਸੋਚ ਸਾਹਮਣੇ ਖੂਬਸੂਰਤ ਟੈਂਟ ਤੇ ਖੂਬਸੂਰਤ ਗਲੀਚੇ ਵਿਛਾਏ ਜਾਣ ਤੇ ਉਨ੍ਹਾਂ ਉਪਰ ਮੀਂਹ ਦੇ ਪਾਣੀ ਵਿਚ ਦੀ ਲੰਘ ਕੇ ਆਇਆ ਇੱਕ ਸ਼ਖ਼ਸ ਕੇਸਰੀ ਪੱਗ ਬੰਨ੍ਹੀ ਬੈਠਾ ਗਰਮੀ ਦੇ ਮੌਸਮ ਵਿਚ ਸੋਹਣੀ ਜਾਕਟ ਪਾ ਕੇ ਕੱਚ ਦੇ ਗਿਲਾਸ ਵਿਚ ਪਾਣੀ ਪੀ ਰਿਹਾ ਹੋਵੇ। ਜਿਸਦੇ ਇੱਕ ਦੌਰੇ ਦੌਰਾਨ ਪੰਜਾਬੀਆਂ ਦਾ ਕਰੋੜਾਂ ਰੁਪੀਏ ਵੀ ਬਰਾਮਦ ਹੋਇਆ ਹੋਵੇ ਤੇ ਜਿਸਦੀ ਸੁਰੱਖਿਆ ਵਿੱਚ ਪੰਜਾਬ ਦੇ ਲਾਡਲੇ ਭੁੱਖਣ ਭਾਣੇ ਘੰਟਿਆਂਬੱਧੀ ਲਗਾਤਾਰ ਖੜ੍ਹ ਰਹੇ ਹੋਣ।
ਭਵਿੱਖ ਦੀ ਬਿਹਤਰੀ ਲਈ ਸਹੀ ਦਿਸ਼ਾ ਵੱਲ ਜਾਣ ਦੀ ਲੋੜ ਹੁੰਦੀ ਹੈ, ਨਾ ਕਿ ਤੇਜ਼ ਰਫ਼ਤਾਰ ਦੀ!
   ਭਗਵੰਤ ਸਿਆਂ ਸਾਰੇ ਪੰਜਾਬੀ ਇੱਕ ਆਮ ਘਰ ਦਾ ਮੁੰਡਾ ਮੁੱਖ ਮੰਤਰੀ ਵੇਖਣਾ ਚਾਹੁੰਦੇ ਸੀ। ਜਦੋਂ ਤੁਸੀਂ ਸੌਂਹ ਚੁੱਕ ਰਹੇ ਸੀ ਸਾਡੇ ਸਾਰੇ ਪਰਿਵਾਰ ਦੀਆਂ ਅੱਖਾਂ ਨਮ ਸਨ। ਕਿਉਂਕਿ ਅਸੀਂ ਜਿੰਦਗੀ ਦੇ ੬੩ ਸਾਲਾਂ ਵਿੱਚ ਪਹਿਲੀ ਵਾਰ ਅਜਿਹਾ ਨਜ਼ਾਰਾ ਵੇਖ ਰਹੇ ਸੀ। ਆਪ ਦਾ ਗਰਾਊਂਡ ਢਾਂਚਾ ਬਹੁਤ ਮਜ਼ਬੂਤ ਸੀ ਜੋ ਕਿ ਬਿਨਾਂ ਕਿਸੇ ਲੋਭ ਲਾਲਚ ਦੇ ਤੁਰਿਆ, ਹੁਣ ਤੁਹਾਡੇ ਵੱਲੋਂ ਕਦਰ ਵੋਟਰਾਂ ਦੀ ਨਹੀਂ ਰੁਤਬਿਆਂ ਦੀ ਹੋ ਰਹੀ ਹੈ। ਬਾਹਰੋਂ ਲਿਆਂਦੇ ਪੈਰਾਸ਼ੂਟ ਲੀਡਰਾਂ ਕਰਕੇ ਅਤੇ ਕਈ ਜਗ੍ਹਾ ਨਵੇਂ ਹੰਕਾਰ ਨਾਲ ਭਰੇ ਹੋਏ MLA ਸਾਹਿਬਾਨ, ਜਿਹਨਾਂ ਦੀ ਔਕਾਤ ਕੌਂਸਲਰ ਬਣਨ ਤੱਕ ਦੀ ਨਹੀਂ ਸੀ ਅਤੇ ਅਸੀਂ ਲੋਕਾਂ ਨੇ ਕੇਵਲ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਲਈ ਵੋਟਾਂ ਪਾਈਆਂ ਅਤੇ ਪੁਆਈਆਂ, ਆਪ ਵੱਲ ਆਸ ਰੱਖਣ ਵਾਲਿਆਂ ਦੇ ਮਨਾਂ ਵਿੱਚ ਨਿਰਾਸ਼ਤਾ ਆ ਰਹੀ ਹੈ। ਹੁਣ ਆਪ ਦਾ ਗਰਾਊਂਡ ਲੈਵਲ ਗ੍ਰਾਫ ਬਿਲਕੁੱਲ ਥੱਲੇ ਹੈ! ਹਾੜ੍ਹੇ ਯੂ ਟਰਨ ਲੈ ਵੀਰ ਭਗਤ ਸਿਆਂ ਫ਼ਾਲਤੂ ਦੇ ਖ਼ਰਚਿਆਂ ਨੂੰ ਲੋਕ ਹਿੱਤਾਂ ਲਈ ਵਰਤ ਫੋਟੋ ਸ਼ੂਟ ਬਹੁਤ ਹੋ ਗਿਆ ਹੁਣ, ਧੰਨਵਾਦ ਜੀ
ਹਰਫੂਲ ਸਿੰਘ ਭੁੱਲਰ
ਮੰਡੀ ਕਲਾਂ 9876870157

 ‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਆਓ ਸੱਜਣੋ”
Next article*ਤਬਾਹੀ ਦੀ ਪੁਕਾਰ*