(ਸਮਾਜ ਵੀਕਲੀ)
ਸਾਡੀਆਂ ਸਭ ਤੋਂ ਵੱਡੀਆਂ ਦੁਸ਼ਮਣ, ਸਾਡੀਆਂ ਜੀ ਬੇਕਾਬੂ ਖੁਆਇਸ਼ਾਂ ਹਨ! ਓਹੀ ਖੁਸ਼ ਹਨ ਦੁਨੀਆਂ ਤੇ, ਜਿਨ੍ਹਾਂ ਨੂੰ ਭੇਤ-ਸਮੰਦਰ ਹੈ,
ਓਹ ਹਰ ਥਾਂ ਮੇਲਾ ਲਾ ਲੈਂਦੇ, ਰੌਣਕ ਜਿਨ੍ਹਾਂ ਦੇ ਅੰਦਰ ਹੈ। ਮਨ ਵਿਚ ਖ਼ੁਸ਼ੀਆਂ ਦੇ ਮੇਲੇ ਲਾਉਣ ਲਈ ਮਹੋਲ ਬਣਾਉਣਾ ਪੈਂਦਾ ਹੈ ਦੋਸਤੋ।
ਹੱਸਦਿਆਂ ਦੇ ਘਰ ਵੱਸਦੇ, ਖੁਸ਼ ਰਹਿਣਾ ਸਿਹਤ ਲਈ ਸਭ ਤੋਂ ਵਧ ਜਰੂਰੀ ਹੈ।
ਚੰਗੀ ਖਾਂਦੀ ਖੁਰਾਕ ਵੀ ਤਾਂ ਹੀ ਅਸਰ ਕਰਦੀ ਹੈ ਜੇ ਮਨ ਖੁਸ਼ ਤੇ ਰੂਹ ਤੰਦਰੁਸਤ ਹੋਵੇ। ਟੈਨਸ਼ਨ ਵਿਚ ਲਿਆ ਚੰਗਾ ਭੋਜਨ ਵੀ ਕੋਈ ਅਸਰ ਨਹੀਂ ਕਰਦਾ। ਖੁਸ਼ੀਆਂ ਪੈਸੇ ਨਾਲ ਖ਼ਰੀਦੀਆਂ ਨਹੀਂ ਜਾ ਸਕਦੀਆਂ। ਇਸਨੂੰ ਤਾਂ ਬਸ ਆਪਣੇ ਆਪ ਵਿਚੋਂ ਤੇ ਬਾਹਰੋ ਛੋਟੀਆਂ-ਛੋਟੀਆਂ ਗੱਲਾਂ ਚੋਂ ਹੀ ਨਿਚੋੜਿਆ ਜਾ ਸਕਦਾ ਹੈ।
ਬਸ ਇਤਨਾ ਧਿਆਨ ਜਰੂਰ ਰੱਖਿਆ ਜਾਵੇ ਕਿ ਸਾਡੇ ਹਾਸੇ ਨਾਲ ਕਿਸੇ ਦੂਸਰੇ ਦੇ ਮਨ ਨੂੰ ਚੋਟ ਨਾ ਵੱਜੇ, ਸਗੋਂ ਹਰ ਕੋਈ ਖੁਸ਼ ਹੋਵੇ। ਵੇਖਿਓ ਤੁਹਾਡੇ ਚਿਹਰੇ ਦੀ ਹਲਕੀ ਮੁਸਕਰਾਹਟ ਦੇਖਕੇ ਵਾਤਾਵਰਣ ਖਿੜ ਉਠੇਗਾ।
ਚਿੜਚਿੜਾ ਸੁਭਾਅ ਸਿਰਫ਼ ਤੁਹਾਡੇ ਖੂਨ ਨੂੰ ਹੀ ਨਹੀਂ ਸਾੜਦਾ ਬਲਕਿ ਚੰਗੇ ਦੋਸਤਾਂ ਤੋਂ ਵੀ ਤੁਹਾਨੂੰ ਵੱਖਰੇ ਕਰ ਦਿੰਦਾ ਹੈ। ਸੋ ਕੋਸ਼ਿਸ਼ ਕਰਕੇ ਹਰ ਚੰਗੀ ਆਦਤ ਪਾਈ ਜਾ ਸਕਦੀ ਹੈ।
ਸਾਡੇ ਕੋਲ ਇੱਛਾ ਸ਼ਕਤੀ ਤੇ ਮਜਬੂਤ ਇਰਾਦਾ ਹੋਵੇ ਤਾਂ ਕੱਲਿਆਂ ਵੀ ਨੱਚਿਆ ਜਾ ਸਕਦਾ ਹੈ।
ਹਰਫੂਲ ਸਿੰਘ ਭੁੱਲਰ
ਮੰਡੀ ਕਲਾਂ 9876870157
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly