ਸ਼ੁਭ ਸਵੇਰ ਦੋਸਤੋ,

ਹਰਫੂਲ ਭੁੱਲਰ

(ਸਮਾਜ ਵੀਕਲੀ)

ਵੱਡਿਆਂ ਦਾ ਹੱਥ ਮੋਢੇ ਹੋਵੇ ਤਾਂ ਜੀਵਨ ਚ ਥੋੜ੍ਹੀ ਬੇਫ਼ਿਕਰ ਮਹਿਸੂਸ ਕਰੀਦੀ ਹੈ। ਸਤਿਕਾਰਤ ਸੱਜਣਾਂ ਦੀ ਹੱਲਾਸ਼ੇਰੀ ਸਦਕਾ ਜ਼ਿੰਦਗੀ ‘ਚ ਪਿਆਰ ਮੁਹੱਬਤ ਦੀਆਂ ਫੁਹਾਰਾਂ ਪੈਂਦੀਆਂ ਰਹਿਣ ਤਾਂ ਆਨੰਦ ਵੱਧ ਕੇ ਜੀਵਨ ਆਨੰਦਤ ਹੋ ਜਾਂਦਾ ਹੈ। ਚੰਗੀਆਂ ਸੋਚਾਂ ਵਿਚਾਰਾਂ ਦੀ ਫੁਹਾਰ ਅੰਦਰ ਚਲਦੀ ਰਹੇ ਤਾਂ ਜ਼ਿੰਦਗੀ ਸੁਗੰਧਾਂ ਨਾਲ ਭਰ ਜਾਂਦੀ ਹੈ। ਸਹਿਜ, ਸਬਰ, ਸੰਤੋਖ, ਨਿਮਰਤਾ, ਹਲੀਮੀ ਦੀਆਂ ਫੁਹਾਰਾਂ ਜੀਵਨ ਦੀਆਂ ਮੰਜ਼ਿਲਾਂ ਦੇ ਰਸਤਿਆਂ ਨੂੰ ਆਨੰਦਿਤ ਬਣਾ ਦਿੰਦੇ ਹਨ।

ਵੀਰ ਸੁਰਜੀਤ ਸਿੰਘ ਚੇਲਾ ਭਾਈਰੂਪਾ ਦਾ ਸੁਝਾਅ ਬਹੁਤ ਕਾਬਲੇ ਤਾਰੀਫ਼ ਲੱਗਿਆ ਮੈਂ ਕਿ… ‘ਅਸਲ ਗੱਲਾਂ ਤਾਂ ਮਨੁੱਖ ਖੁਦ ਨਾਲ ਹੀ ਕਰ ਸਕਦਾ ਹੈ ਜਾਣੀਕਿ ( ਆਤਮ ਮੰਥਨ )। ਸਾਨੂੰ ਚਾਹੀਦਾ ਜਿਵੇਂ ਇੱਕ ਸੇਠ ਸ਼ਾਮ ਨੂੰ ਗੱਲਾ ਮਿਲਾ ਕੇ ਦੁਕਾਨ ਵਧਾਓਂਦਾ ਹੈ, ਆਪਾਂ ਨੂੰ ਵੀ ਇਸੇ ਤਰ੍ਹਾਂ ਪੂਰੇ ਦਿਨ ਦਾ ਲੇਖ਼ਾ-ਜੋਖ਼ਾ ਸੌਂਣ ਤੋਂ ਪਹਿਲਾਂ ਕਰ ਲੈਣਾ ਚਾਹੀਦਾ ਹੈ। ਤਾਂ ਜੋ ਸਾਡਾ ਹੰਕਾਰਿਆ ਮਨ ਔਕਾਤ ਵਿੱਚ ਰਹਿ ਸਕੇ!’

ਜਿਹੜੇ ਸੱਜਣ ਦੂਜਿਆਂ ਨਾਲ ਈਰਖਾ ਕਰਦੇ ਹਨ, ਉਹ ਖੁਦ ਵੀ ਪਲੀਤ ਹੋਏ ਬਿਨਾਂ ਰਹਿ ਹੀ ਨਹੀਂ ਸਕਦੇ! ਪਰ ਤਜਰਬੇਕਾਰ ਬੰਦਾ ਉਸ ਥਾਂ ਤੇ ਹਮੇਸ਼ਾ ਚੁੱਪ ਰਹਿੰਦਾ ਹੈ, ਜਿੱਥੇ ਕੌਡੀਆਂ ਦੇ ਲੋਕ, ਆਪਣੀ ਹੈਸੀਅਤ ਦੇ ਆਪ ਹੀ ਗੁਣ ਗਾਉਂਦੇ ਹੋਣ…

ਇਸ ਗੱਲ ਤੋਂ ਜਾਣੂ ਹੋਕੇ ਵੀ ਕਿ… ‘ਈਰਖਾ ਦੀ ਲਾਟ ਸਭ ਤੋਂ ਪਹਿਲਾਂ ਸਾਨੂੰ ਖੁਦ ਨੂੰ ਸਾੜ ਕੇ ਸੁਆਹ ਕਰਦੀ ਹੈ। ਫਿਰ ਵੀ ਪਤਾ ਨਹੀਂ ਕਿਉਂ ਕਈ ਪਤੰਦਰ ਘਰੇ ਬੈਠੇ ਹੀ ਦੂਜਿਆਂ ਨਾਲ ਈਰਖਾ ਕਰੀ ਜਾਂਦੇ ਆ, ਓਏ ਕਮਲਿਓ ਕਰਤਾਰ ਦੇ ਹੁਕਮ ਅੰਦਰ ਤੂੰ ਕੀ ਤੇ ਮੈਂ ਕੀ? ਢਿੱਡੋ ਕੋਹੜੇ ਹੋਕੇ ਕਦੇ ਵੀ ਨੀਅਤ ਨੂੰ ਫਲ ਨਹੀਂ ਲੱਗਦੈ’!

ਸੋ ਮਿੱਤਰੋ ਜਿਨਾ ਹੋ ਸਕੇ ਆਪਾਂ ਈਰਖਾ ਤੋਂ ਬਚੀਏ, ਇਹ ਅਸਫਲਤਾ ਦਾ ਹੀ ਦੂਜਾ ਨਾਮ ਹੈ। ਇਹ ਸਾਨੂੰ ਖੁਦ ਨੂੰ ਹੀ ਖਾ ਜਾਂਦੀ ਹੈ, ਕੱਪੜੇ ਨੂੰ ਲੱਗੇ ਕੀੜੇ ਵਾਂਗੂੰ! ਬਹੁਤ ਸੱਜਣ ਮਿਲਦੇ ਆ ਜੋ ਸਰੀਰਕ ਤੌਰ ਤੇ ਵੱਡੇ ਤਾਂ ਜਰੂਰ ਹੋ ਗਏ, ਪਰ ਕਿਸੇ ਨੂੰ ਡਿੱਗਦਾ ਵੇਖਕੇ, ਖ਼ੁਸ਼ ਓਹ ਬਚਪਨ ਵਾਲੇ ਹਿਸਾਬ ਕਿਤਾਬ ਨਾਲ ਹੀ ਹੁੰਦੇ ਹਨ!

ਹਰਫੂਲ ਭੁੱਲਰ ਮੰਡੀ ਕਲਾਂ 9876870157

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੁਭ ਸਵੇਰ ਦੋਸਤੋ,
Next articleਸ਼ੁਭ ਸਵੇਰ ਦੋਸਤੋ,