(ਸਮਾਜ ਵੀਕਲੀ)
*ਬੰਦ ਮੁੱਠੀ ਲੱਖ ਦੀ, ਖੁੱਲ ਜਾਵੇ ਕੱਖ ਦੀ!*
ਏਥੋਂ ਸਿੱਧ ਇਹ ਹੁੰਦਾ ਹੈ ਕਿ ਪਰਿਵਾਰਕ ਥਵਾਕ ਦੇ ਝੂਠ ਦਾ ਇਤਿਹਾਸ ਬਹੁਤ ਲੰਮਾ, ਗੁੰਝਲਦਾਰ, ਦਿਲਚਸਪ ਅਤੇ ਪੁਰਾਣਾ ਹੈ। ਪਰ ਹੁਣ ਇਹ ਉਜਾਗਰ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਸਾਡਾ ਵਾਹ ਵਾਸਤਾ ਚਿਹਰੇ ਪੜ੍ਹਨ ਵਾਲਿਆਂ ਨਾਲ ਪੈਣਾ ਸ਼ੁਰੂ ਹੋ ਚੁੱਕਿਆ ਹੈ।
ਘਰ ਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ਼ ਪ੍ਰਤੀ ਮੋਹ ਪੈਂਦਾ ਹੁੰਦਾ ਹੈ। ਪਹਿਲਾਂ ਸਾਡੇ ਸਾਂਝੇ ਪਰਿਵਾਰ ਟੁੱਟੇ, ਹੁਣ ਤਾਂ ਟੁੱਟਿਆ ਦੇ ਵੀ ਟੋਟੇ ਹੋਣੇ ਸ਼ੁਰੂ ਹੋ ਗਏ! ਭਰਾਵਾਂ ਦੀਆਂ ਵੰਡੀਆਂ ਤਾਂ ਚਲਦੀਆਂ ਆਈਆਂ ਸਨ, ਹੁਣ ਤਾਂ ਬਹੁਗਿਣਤੀ ਘਰਾਂ ਵਿੱਚ ਇਕੱਲਾ ਪੁੱਤ ਤੇ ਮਾਪੇ ਵੀ ਵੰਡੇ ਹੋਏ ਨੇ। ਇਸ ਤੋਂ ਵੀ ਅਗਾਂਹ ਹੁਣ ਤਾਂ ਘਰਾਂ ਅੰਦਰ ਮੀਆਂ-ਬੀਵੀ ਵੀ ਅਲੱਗ ਰਹਿੰਦੇ ਹਨ, ਦੱਸੋ ਫੇਰ ਕਿਵੇਂ ਹੋਣਗੀਆਂ ਕੁੱਖਾਂ ਸੁਲੱਖਣੀਆਂ, ਕਿਵੇਂ ਲੱਗਣੇ ਰੰਗ ਭਾਗ, ਕਿਵੇਂ ਆਉਣਗੀਆਂ ਚਿਹਰੇ ਰੌਣਕਾਂ ਅਤੇ ਕਿਹੜੇ ਦਰਵਾਜ਼ੇ ਥਾਈਂ ਬਰਕਤਾਂ ਢੁਕਣਗੀਆਂ?
ਜਦੋਂ ਰਿਸ਼ਤੇ ਆਪਣੋ ਆਪਣੇ ਬੂਹੇ ਬੰਦ ਕਰਕੇ ਪੈਣਾ ਸ਼ੁਰੂ ਕਰ ਦੇਣ ਤਾਂ ਖ਼ਾਨਦਾਨ ਦਾ ਅੰਤਿਮਾਂ ਦੌਰ ਸ਼ੁਰੂ ਹੋ ਜਾਂਦਾ ਹੈ। ਫੇਰ ਬਜ਼ੁਰਗਾਂ ਦੀਆਂ ਕੀਤੀਆਂ ਘੱਲ ਕਮਾਈਆਂ ਬੇਅਰਥ ਜਾਂਦੀਆਂ ਨੇ ਕੁਲਹਿਣੀਆਂ ਔਲਾਦਾਂ ਕਰਕੇ। ਹੈਰਾਨੀ ਓਦੋਂ ਹੁੰਦੀ ਹੈ ਜਦੋਂ ਇਹ ਵਿਖਰੇ ਲੋਕ ਦੂਜਿਆਂ ਨੂੰ ਪ੍ਰੋਏ ਰਹਿਣ ਦੀਆਂ ਸਲਾਵਾਂ ਦਿੰਦੇ ਹਨ। ਇਨ੍ਹਾਂ ਲਈ ਇਹੀ ਢੁਕਵਾਂ ਲਿਖਿਆ ਜਾ ਸਕਦਾ ਹੈ ਕਿ…
*ਦੂਜੇ ਦੇ ਦਿਮਾਗ਼ ਨਾਲ ਜਿਹੜਾ ਕੰਮ ਕਰਦਾ,*
*ਓ ਨਾ ਆਪਣਾ ਸਵਾਰੇ, ਨਾ ਸਵਾਰੇ ਘਰਦਾ!*
ਘਰ ਨੂੰ ਸੁੱਖਾਂ ਦਾ ਮੰਦਰ ਬਣਾਏ ਬਿਨਾਂ ਬਾਹਰ ਦਾ ਸੁੱਖ ਪਾਇਆ ਜਾ ਹੀ ਨਹੀਂ ਸਕਦਾ। ਮਨ ਦੀ ਸ਼ਾਂਤੀ ਲਈ ਸਾਡੇ ਕਿਰਦਾਰ ਦਾ ਉੱਚਾ ਹੋਣਾ ਲਾਜ਼ਮੀ ਹੈ, ਆਵਾਜ਼ ਦਾ ਨਹੀਂ। ਅਸੀਂ-ਤੁਸੀਂ, ਆਪਾਂ ਸਭ ਨੇ ਉਮਰਾਂ ਭੋਗਦਿਆਂ ਤੁਰਦੇ ਰਹਿਣਾ ਪਰ ‘ਗੁਰਦਾਸ ਮਾਨ’ ਸਾਹਿਬ ਦੇ ਆਹ ਅਮਰ ਸ਼ਬਦਾਂ ਨੇ ਸਦਾ ਅਮਰ ਰਹਿਣਾ ਹੈ ਕਿ…
ਗੋਗੜ, ਬੋਗੜ, ਘੋਗੜ ਤਿੰਨੋਂ ਅੰਨ ਦੇ ਵੈਰੀ ਨੇ,
ਅੜੀਅਲ, ਸੜੀਅਲ, ਕੜੀਅਲ ਤਿੰਨੋਂ ਮਨ ਦੇ ਵੈਰੀ ਨੇ,
ਗੁੱਸੇ ਦੇ ਵਿਚ ਸੜਿਆ ਭੁੱਜਿਆ ਜੋ ਵੀ ਰਹਿੰਦਾ ਹੈ,
ਮਾੜਾ ਬੰਦਾ ਮੱਲੋ ਮੱਲੀ ਗਲ ਨੂੰ ਪੈਂਦਾ ਹੈ,
ਜਿਵੇਂ ਲੱਤਾਂ ਨੂੰ ਪੈਂਦੀ ਸੁੱਕੀ ਸੜੀ ਕਤੂਰੀ ਐ…
ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ..!
ਇਨ੍ਹਾਂ ਸ਼ਬਦਾਂ ਤੋਂ ਸਿਖਿਆ ਮਿਲਦੀ ਹੈ ਕਿ ਮਨਾ ਸਦਾ ਖੁਸ਼ ਰਿਹਾ ਕਰ ਕਿਉਂਕਿ ਇਸ ਸੰਸਾਰ ਵਿਚ ਸਾਨੂੰ ਸਭ ਕੁੱਝ ਆਪਣੇ-ਆਪਣੇ ਹਿੱਸੇ ਦਾ ਮਿਲ ਰਿਹਾ ਹੈ। ਓਹ ਦੁੱਖ ਹੋਣ ਚਾਹੇ ਸੁੱਖ, ਫੇਰ ਤੂੰ ਕਿਉਂ ਹੋਰ ਦੁੱਖੀ ਹੁੰਨਾ ਦੂਜਿਆਂ ਦੇ ਸੁੱਖ ਵੇਖਕੇ।
ਹਰਫੂਲ ਭੁੱਲਰ
ਮੰਡੀ ਕਲਾਂ 9876870157
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly