ਸ਼ੁਭ ਸਵੇਰ ਦੋਸਤੋ,

ਹਰਫੂਲ ਭੁੱਲਰ

(ਸਮਾਜ ਵੀਕਲੀ)

ਸੁੱਖ ਨਾਲ ਪੁੱਤ ਤੈਂ ਤੇਰਵੇਂ ਚ ਪੈਰ ਰੱਖਿਆ,
ਨਾਮ ਘਰਾਣੇ ਦਾ ਤੂੰ ਚਮਕਾਈਂ ਮਿੱਤਰਾ।
ਪੜ੍ਹ-ਲਿਖ, ਖੇਡ-ਕੁੱਦ ਸ਼ਰੀਰ ਨੂੰ ਸੰਭਾਲਕੇ,
ਸਾਥੋਂ ਵੱਧ ਹੋਰ ਸ਼ੋਹਰਤਾਂ ਤੂੰ ਪਾਈਂ ਮਿੱਤਰਾ।
ਚੰਗਾ ਖਾਈਂ, ‘ਤੇ ਜ਼ੁਬਾਨ ਕੀਤੀ ਸਿਰੇ ਲਾਈ,
ਵਿਹੜਾ ਮਨ ਦਾ ਸਵਰਗ ਬਣਾਈ ਮਿੱਤਰਾ।
ਮੈਂ ਨੀ ਚਾਹੁੰਦਾ ਤੂੰ ਬਣ ਜੇ ਕਿਤਾਬੀ ਕੀੜਾ,
ਬਣ ਕੇ ਜੁਗਨੂੰ ਹਨੇਰੇ ਨੂੰ ਭਜਾਈਂ ਮਿੱਤਰਾ।
ਐਸ਼ ਪ੍ਰਸਤੀ ਵਾਲੀਆਂ ਰੋਕਾਂ ਤੋਂ ਪਾਰ ਲੰਘਕੇ,
ਹਰ ਕਦਮ ਮੰਜ਼ਿਲ ਵੱਲ ਨੂੰ ਵਧਾਈ ਮਿੱਤਰਾ।
ਕਠਿਨ ਸਾਧਨਾ ਹੈ ਹਰ ਸਿੱਖਿਆਰਥੀ ਦੀ,
ਤੂੰ ਪ੍ਰੀਖਿਆ ‘ਚੋਂ ਕੁੰਦਨ ਬਣ ਆਈ ਮਿੱਤਰਾ।
ਉਮੀਦਾਂ ਬੜੀਆਂ ਤੇਰੇ ‘ਤੇ ਪਰਿਵਾਰ ਦੀਆਂ,
ਹਾੜ੍ਹੇ ਸਾਡੇ ਸੁਪਨੇ ਹਕੀਕਤ ਬਣਾਈ ਮਿੱਤਰਾ।
ਸਾਡੀਆਂ ਦੁਆਵਾਂ ਸਦਾ ਤੇਰੇ ਨਾਲ ਰਹਿਣਾ,
ਮਾੜੀ ਮੋਟੀ ਗੱਲੋਂ ਨਾ ਘਬਰਾਈਂ ਮਿੱਤਰਾ।
ਹੱਥ ਫੜ ਪੱਲਾ ਕਦੇ ਛੱਡੀ ਨਾ ਯਕੀਨ ਦਾ,
ਹਾਰਾਂ ਨੂੰ ਹਰਾਕੇ ਹਾਰ ਤੂੰ ਪਵਾਈ ਮਿੱਤਰਾ।
ਇੱਕ ਪੂਰਾ ਸੰਸਾਰ ਹੈ ਤੇਰੇ ਵੀ ਮਨ ਅੰਦਰ,
ਤੂੰ ਸੁੱਤੀਆਂ ਕਲਾਵਾਂ ਨੂੰ ਜਗਾਈ ਮਿੱਤਰਾ।
ਇਕ ਦਿਨ ਚਮਕਣਾ ਤੈ ਧਰੁ ਤਾਰੇ ਵਾਂਗੂੰ,
ਵੱਡਿਆਂ ਦੇ ਸਮਝ ਹਾਲੇ ਤੂੰ ਤਰਕ ਮਿੱਤਰਾ।
ਜੁਗ-ਜੁਗ ਜੀਵੇਂ ਤੇ ਮਾਣੇਂ ਤੂੰ ਜੁਆਨੀਆਂ,
ਕਮਜ਼ੋਰਾਂ ਤੇ ਕਰੀ ਨਾ ਕਦੇ ਹਰਖ ਮਿੱਤਰਾ।
ਪੈਸੇ ਦੀ ਅਮੀਰੀ ਨਾਲੋਂ ਘਰ ਖੁਸ਼ਹਾਲੀ ਚੰਗੀ,
ਮੁਹੱਬਤਾਂ ਦੀ ਪੂੰਜੀ ਦਿਨ ਰਾਤੀਂ ਜੋੜ ਮਿੱਤਰਾ।
ਮੋਹ ਵਾਲਾ ਦੀਪ ਵਾਲਿਆ ਜੋ ‘ਹਰਫੂਲ’ ਨੇ,
ਤੂੰ ਇੱਕ ਹੋਰ ਬਾਲ ਚਾਨਣ ਸਭ ਦੀ ਲੋੜ ਮਿੱਤਰਾ।

ਹਰਫੂਲ ਭੁੱਲਰ

ਮੰਡੀ ਕਲਾਂ 9876870157

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖਿੜ੍ਹਨ-ਰੁੱਤ…..
Next articleਕਵਿਤਾ