ਸ਼ੁਭ ਸਵੇਰ ਦੋਸਤੋ

ਹਰਫੂਲ ਸਿੰਘ ਭੁੱਲਰ

ਹਰਫੂਲ ਸਿੰਘ ਭੁੱਲਰ

(ਸਮਾਜ ਵੀਕਲੀ)  ਸਾਨੂੰ ਸਭ ਨੂੰ ਪਤਾ ਕਿ ‘ਜੱਗ ਚਲੋਂ ਚਲੀ ਦਾ ਮੇਲਾ ਹੈ’ ਪਰ ਮੈਨੂੰ ਇੱਕ ਗੱਲ ਦੀ ਹੈਰਾਨੀ ਅਕਸਰ ਹੀ ਹੁੰਦੀ ਹੈ ਕਿ ‘ਸਾਨੂੰ ਮਰਿਆ ਤੋਂ ਰੋਣਾ ਤਾਂ ਬਹੁਤ ਵਧੀਆ ਆਉਂਦਾ ਹੈ, ਜਿਉਂਦਿਆਂ ਸੰਗ ਰਹਿਣਾ ਕਿਉਂ ਨਹੀਂ ਆਉਂਦਾ ?’
ਮੈਂ ਜਦੋਂ ਵੀ ਕੋਈ ਮੌਤ ਦੀ ਮਨਹੂਸ ਖ਼ਬਰ ਸੁਣਦਾ ਹਾਂ ਤਾਂ ਮਨ ਨੂੰ ਇੱਕ ਦਮ ਝਟਕਾ ਜਾ ਲੱਗਦਾ ਹੈ, ਪਰ ਜਦੋਂ ਜਾਣ ਵਾਲਿਆਂ ਦੇ ਜੀਵਨ ਨੂੰ ਵਾਚਦਾ ਹਾਂ ਤਾਂ ਬਹੁ ਗਿਣਤੀ ਲੋਕਾਂ ਦੀ ਮੈਂ ਮੌਤ ਨਹੀਂ ਮੁੱਕਤੀ ਹੋਈ ਮੰਨਦਾ ਹਾਂ, ਕਾਰਨਾਂ ਤੋਂ ਸਭ ਜਾਣੂ ਹਨ।
ਇਹ… ‘ਸਮਝ ਵੀ ਹੈ ਕੇ ਮੌਤ ਇੱਕ ਸੰਪੂਰਨ ਨੀਂਦ ਹੈ, ਜਦੋਂ ਕੋਈ ਇਨਸਾਨ ਜ਼ਿੰਦਗੀ ਦੇ ਨਾਲ ਸੰਘਰਸ਼ ਕਰਦਾ ਜਾਂ ਕਿਸੇ ਨਾ-ਮੁਰਾਦ ਬਿਮਾਰੀ ਨਾਲ ਜੂਝਦਿਆਂ ਥੱਕ ਹਾਰ ਕੇ, ਚੂਰ ਹੋ ਏਥੋਂ ਜਾਂਦਾ ਹੈ ਤਾਂ ਕੁਦਰਤ ਉਸ ਆਪਣੇ ਅੰਸ਼ ਨੂੰ ਆਪਣੀ ਗੋਦ ਵਿਚ ਸਮਾਅ ਲੈਂਦੀ ਹੈ’। ਪੂਰੇ ਜਗਤ ਦੀ ਇਹੋ ਹੋਣੀ ਹੈ ਸਾਡੀ ਵੀ, ਖਾ ਹੰਢਾ ਕੇ ਚਲੇ ਜਾਣ ਵਾਲਿਆਂ ਲਈ ਅਲ੍ਹਵਿਦਾ ਕਹਿਣਾ ਬਣਦਾ, ਪਰ ਅਣਹੋਣੀ ਵਾਪਰਦੀ ਦਾ ਨੇੜਲਿਆਂ ਨੂੰ ਹੀ ਦੁੱਖ ਬਹੁਤ ਹੁੰਦਾ ਹੈ।
ਮਰਨ ਮਗਰੋਂ ਜਾਣ ਵਾਲੇ ਦੇ ਕੁਝ ਦਿਨ ਗੁਣ ਗਾਨ ਹੁੰਦੇ ਹਨ ਮਗਰੋਂ ਸਭ ਭੁੱਲ ਭੁਲਾ ਜਾਂਦੇ ਹਨ। ਇੱਕ ਵਾਰ ਕਹਿਣਗੇ ਕਿ… ‘ਸੱਚ ਨੀ ਆਉਂਦਾ ਤੇਰੇ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋ ਜਾਣਦਾ! ਤੂੰ ਬੇਹੱਦ ਸਾਊ, ਸ਼ਰੀਫ ਤੇ ਮਿਲਾਪੜਾ ਸੀ! ਹੁਣ ਸਾਡੀ ਫ਼ੋਕੀਆਂ ਤਸੱਲੀਆਂ ਤੇ ਦੁਆਵਾਂ ਤੇਰੇ ਸਾਹ ਨੀ ਮੋੜ ਸਕੀਆਂ। ਹੁਣ ਸਾਰੀਆਂ ਸਾਝਾਂ ਖ਼ਤਮ ਹੋ ਗਈਆਂ, ਯਾਦਾਂ ਨੇ ਆਉਂਦੇ ਰਹਿਣਾ’ ਵਗੈਰਾ ਵਗੈਰਾ॥
ਜੀਵਨ ਵਿਚ ਦੁੱਖਾਂ ਦਾ ਕੋਈ ਅੰਤ ਨਹੀਂ ਹੁੰਦਾ , ਦੁੱਖਾਂ ਦੀ ਕੋਈ ਪਰਿਭਾਸ਼ਾ ਨਹੀਂ ਹੁੰਦੀ, ਦੁੱਖਾਂ ਦੇ ਲਈ ਕੋਈ ਪੈਮਾਨਾ ਨਹੀਂ ਬਣਿਆ, ਮੇਰੇ ਲਈ ਬਹੁਤ ਹੀ ਹਿਰਦੇ – ਵੇਧਕ ਖ਼ਬਰ ਹੁੰਦੀ ਹੈ, ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ। ਇਹ ਖ਼ਬਰ ਸੁਣਨੀ ਅਤੇ ਇਸ ਤੇ ਯਕੀਨ ਕਰਨਾ ਮੇਰੇ ਲਈ ਬਹੁਤ ਔਖਾ ਹੁੰਦਾ ਹੈ। ਮਨੁੱਖ ਪਲ ਵਿੱਚ ਸਾਡੇ ਹੱਥੋਂ ਰੇਤ ਵਾਂਗ ਕਿਰ ਜਾਂਦਾ ਹੈ, ਕੌਣ ਸਾਈਂ ਨੂੰ ਆਖੇ..?
ਕਿੰਨਾ ਚੰਗਾ ਹੋਵੇ ਜੇਕਰ ਜਿਉਂਦੇ ਜੀ ਅਸੀਂ ਛੋਟੇ ਛੋਟੇ ਲਾਲਚਾਂ ਨੂੰ ਤਿਆਗ ਕੇ ਰਹਿਣਾ ਸਿੱਖੀਏ, ਮਰ ਕੇ ਤਾਂ ਸਭ ਦਾ, ਸਭ ਕਾਸੇ ਬਿਨ ਸਰ ਜਾਂਦਾ ਹੈ।
ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿਲ ਤੋਂ ਲਹਿ ਗਏ
Next articleਬੇਵਫ਼ਾ ਨਹੀਂ