(ਸਮਾਜ ਵੀਕਲੀ) ਜੋ ਕੁਦਰਤ ਨੂੰ ਭਾਉਂਦਾ ਉਹੀ ਹੁੰਦਾ ਹੈ, ਕੁਦਰਤ ਤੋਂ ਬਿਨਾ ਕੋਈ ਹੋਰ ਨਹੀਂ ਜੋ ਸਾਨੂੰ ਜੀਵਨ ਦਿੰਦਾ ਜਾਂ ਲੈਂਦਾ ਹੈ। ਵਿਧੀ ਵਿਧਾਨ ਕੀ ਤੇ ਕਿਵੇਂ ਬਣਦਾ ਹੈ ਇਹ ਗੱਲਾਂ ਸਾਡੀ ਸਮਝ ਤੋਂ ਪਾਰ ਦੀਆਂ ਹਨ। ਸਾਨੂੰ ਚਾਹੀਦਾ ਇਹ ਹੈ ਕਿ ਵਾਪਰੇ ਹਾਦਸੇ ਮਗਰੋਂ ਅਸੀਂ ਡੂੰਘੀਆਂ ਵਿਚਾਰਾਂ ਕਰੀਏ ਕਿ ਹਾਲੇ ਵੀ ਸਾਡੇ ਕੋਲ ਸੰਭਾਲਣਯੋਗ ਵੱਚਿਆ ਕੀ ਹੈ ਜੋ ਮਨੁੱਖਤਾ ਦੇ ਲੇਖੇ ਲੱਗ ਸਕੇ।
ਅਫ਼ਸੋਸ ਨਾਲ ਕਹਿ ਰਿਹਾ ਹਾਂ ਕਿ ਸਾਡਾ ਸਮੁੱਚਾ ਸਮਾਜ ਹੀ ਅਣਪੱਤ ਵਿਚ ਇਤਨਾ ਫਸਿਆ ਪਿਆ ਹੈ ਕਿ ਸਾਨੂੰ ਜੀਉਣ ਦੀ ਜਾਂਚ ਨਹੀਂ ਰਹੀ। ਜੋ ਜੋ ਮਨੁੱਖ ਕੁਦਰਤ ਦੇ ਵਰਤਾਰਿਆਂ ਨੂੰ ਸਵੀਕਾਰ ਕਰ ਲੈਦੇ ਹਨ ਉਹ ਜੀਵਨ-ਜੁਗਤਿ ਸਿੱਖ ਲੈਂਦੇ ਹਨ, ਜੋ ਮਨੁੱਖ ਕੁਦਰਤ ਦੇ ਚਰਨਾਂ ਵਿਚ ਚਿੱਤ ਜੋੜਦੇ ਹਨ, ਉਹ ਸਦਾ ਹੀ ਚੜਦੀਕਲਾ ਵਿੱਚ ਜੀਉਂਦੇ ਹਨ ਕਿਉਂਕਿ ਕੁਦਰਤ ਦੇ ਸਨਮੁਖ ਹੋਇਆ ਓਹਦੀਆਂ ਬਰਕਤਾਂ, ਮਿਹਰਾਂ ਅਤੇ ਸ਼ਕਤੀਆਂ ਦਾ ਵਰਤਾਰਾ ਸਾਡੇ ਮਨ ਵਿਚ ਆ ਵੱਸਦਾ ਹੈ ਤੇ ਫਿਰ ਸਾਡਾ ਮਨੁੱਖੀ ਮਨ ਔਖੀ ਘੜੀ ਵਿੱਚ ਵੀ ਡੋਲਦਾ ਨਹੀਂ।
ਕੁਦਰਤ ਤੋਂ ਬੇਮੁੱਖ ਹੋਣ ਵਾਲੇ ਲੋਕ, ਆਪਣੇ ਮਨ ਦੇ ਪਿੱਛੇ ਲੱਗ ਤੁਰਨ ਵਾਲਿਆਂ ਦੀ ਰਹਿਣੀ-ਬਹਿਣੀ ਇਹ ਹੋ ਜਾਂਦੀ ਹੈ ਕਿ ਉਹ ਕਦੇ ਵੀ ਗੁਰ-ਸ਼ਬਦ ਨਹੀਂ ਵਿਚਾਰਦੇ। ਉਹ ਸਦਾ ਮਨੁੱਖੀ ਜਨਮ ਅਜਾਈਂ ਗਵਾਂਦੇ ਹਨ ਤੇ ਜਮ ਉਹਨਾਂ ਨੂੰ ਇੱਕ ਦਿਨ ਮਾਰ ਕੇ ਖ਼ੁਆਰ ਕਰ ਦਿੰਦਾ ਹੈ। ਜਿਉਂਦੇ ਜੀਅ ਵੀ ਮੌਤ ਡਰੋ ਸਦਾ ਸਹਮੇ ਰਹਿੰਦੇ ਹਨ। ਇਸ ਮਨੁੱਖਾ ਜੀਵਨ ਦਾ ਕਦੇ ਵੀ ਭਰਪੂਰ ਅਨੰਦ ਨਹੀਂ ਮਾਣ ਸਕਦੇ। ਮੁੱਕਦੀ ਗੱਲ ਇਹ ਹੈ ਕਿ ਜਦੋਂ ਅਸੀਂ ਹੋਣੀ ਨੂੰ ਟਾਲ ਨਹੀਂ ਸਕਦੇ, ਸਾਨੂੰ ਜਿੰਨਾ ਜਲਦੀ ਹੋ ਸਕੇ ਉਸਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ। ਬਾਕੀ ਬਚੇ ਦਾ ਸ਼ੁਕਰ ਕਰਦੇ ਹੋਏ ਦੁਨਿਆਵੀ ਕੰਮਾਕਾਰਾਂ ਵਿੱਚ ਲੱਗਿਆ ਬਿਨ ਕਿਹੜਾ ਸਾਡਾ ਜਿਉਂਦੇ ਜੀਆਂ ਦਾ ਹੋਰ ਕੋਈ ਚਾਰਾ ਹੈ..?
ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly