ਰਾਸ਼ਟਰੀ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ ਸਨਮਾਨਿਤ

ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਸਾਹਿਬਜ਼ਾਦਾ ਅਜੀਤ ਸਿੰਘ ਸੰਸਥਾਨ  ਵਰਕਰ ਕਲੱਬ  ਰੇਲ ਕੋਚ ਫੈਕਟਰੀ ਕਪੂਰਥਲਾ ਵਿੱਚ ਇੱਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕਲੱਬ ਦੇ ਸਕੱਤਰ ਸ਼੍ਰੀ ਨਰੇਸ਼ ਭਾਰਤੀ ਦੀ ਅਗਵਾਈ ਹੇਠ ਕੀਤਾ ਗਿਆ। ਇਸ ਦੌਰਾਨ ਕੇਂਦਰੀ ਵਿਦਿਆਲਿਆ ਦੇ 5 ਵਿਦਿਆਰਥੀਆਂ ਦੀ ਰਾਸ਼ਟਰੀ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਤੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਪੰਜ ਵਿਦਿਆਰਥੀ ਜਿਨ੍ਹਾਂ ਨੇ  ਰਾਸ਼ਟਰੀ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਉਹਨਾਂ ਵਿੱਚ 19 ਸਾਲ ਉਮਰ ਵਰਗ ਵਿੱਚ ਪਰਲ ਨੇ ਸੋਨੇ ਦਾ ਮੈਡਲ, ਪਵਨ ਨੇ ਸਿਲਵਰ ਮੈਡਲ, ਉਮਰ ਵਰਗ 14 ਸਾਲ ਲੜਕਿਆਂ ਵਿੱਚ ਜੈਵੰਤ ਨੇ ਸਿਲਵਰ ਮੈਡਲ, 14 ਸਾਲ ਉਮਰ ਵਰਗ ਦੀਆਂ ਲੜਕੀਆਂ ਵਿੱਚ ਜੈਨੀਸਾ ਕਾਂਸੀ  ਦਾ ਮੈਡਲ ਜਿੱਤਣ  ਤੇ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਤੇ ਵਰਕਰ ਕਲੱਬ ਦੇ ਸਕੱਤਰ ਨਰੇਸ਼ ਭਾਰਤੀ ਨੇ ਇਸ ਦੌਰਾਨ ਸਮੂਹ ਖਿਲਾੜੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਉਹਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸੁਭਾਅ ਤੇ ਵਿਚਾਰਾਂ ਦਾ ਸੁਮੇਲ ਹੈ, ਦੋਸਤੀ ਦਾ ਰੰਗ
Next articleਯੂਥ ਭਾਜਪਾ ਨੇ ਸੰਗਠਨ ਦਾ ਕੀਤਾ ਵਿਸਤਾਰ, ਸੋਸ਼ਲ ਮੀਡੀਆ ਇੰਚਾਰਜ ਅਤੇ ਯੂਥ ਸਕੱਤਰ ਦੀ ਨਿਯੁਕਤੀ ਕੀਤੀ, ਹਰ ਪਿੰਡ-ਬੂਥ ਪੱਧਰ ਤੱਕ ਯੂਥ ਭਾਜਪਾ ਨੂੰ ਮਜ਼ਬੂਤ ਕੀਤਾ ਜਾਵੇਗਾ-ਸੰਨੀ ਬੈਂਸ