(ਸਮਾਜ ਵੀਕਲੀ)
ਸੋਹਣ ਸਿੰਘ ਦੇ ਘਰ ਦਾ ਬੂਹਾ ਖੜਕਿਆ ਇਕ ਹੱਡਾਂ ਪੈਰਾਂ ਦੀ ਖੁੱਲ੍ਹੀ ਬੜ੍ਹੀ ਮੋਟੀ ਔਰਤ ਅੱਗ ਬਬੂਲਾ ਹੋਈ ਲਗਾਤਾਰ ਆਪਣੇ ਹਥੌੜੇ ਵਰਗੇ ਹੱਥ ਬੂਹੇ ਤੇ ਮਾਰ ਕੇ ਮੋਟੀਆਂ ਮੋਟੀਆਂ ਗਾਲ੍ਹਾਂ ਕੱਢ ਰਹੀ ਸੀ।ਉਸਨੇ ਆਪਣੇ ਹੱਥ ਵਿੱਚ ਇੱਕ ਛੋਟੇ ੫ਬੱਚੇ ਦਾ ਹੱਥ ਫੜਿਆ ਹੋਇਆ ਸੀ ਜਿਸ ਦੇ ਕਿ ਸਿਰ ਦੇ ਉੱਪਰ ਪੱਟੀ ਬੱਝੀ ਹੋਈ ਸੀ ਲੱਗਦਾ ਸੀ ਇਸ ਦੇ ਕੋਈ ਭਾਰੀ ਚੋਟ ਲੱਗੀ ਹੋਏਗੀ।ਉਸ ਦੇ ਬੋਲਦਿਆਂ ਬੋਲਦਿਆਂ ਸੋਹਣ ਸਿੰਘ ਦੀ ਪਤਨੀ ਸਵਰਨ ਕੌਰ ਨੇ ਕੁੰਡਾ ਖੋਲ੍ਹਿਆ ਅੱਗੇ ਬਾਰੂਆ ਦੀ ਵੱਡੀ ਬਹੂ ਨਿਮੋ ਖੜ੍ਹੀ ਹੋਈ ਅਵਾ ਤਵਾ ਬੋਲੀ ਜਾ ਰਹੀ ਸੀ ।
ਸਵਰਨ ਕੌਰ ਨੇ ਪੁੱਛਿਆ, ਨਿੰਮੋ? ਕੀ ਗੱਲ ਹੋ ਗਈ? ਇਨ੍ਹਾਂ ਕਿਉਂ ਗਰਮ ਹੋਈ ਹੈ ?
ਉਹ ਬੜੇ ਗੁੱਸੇ ਵਿੱਚ ਕਹਿਣ ਲੱਗੀ ਆਹ ਵੇਖ ! ਤੇਰੇ ਪਾਲੇ ਢੀਠ ਨੇ ਮੇਰੇ ਨਿਆਣੇ ਦਾ ਸਿਰ ਪਾੜ ਛੁਟਿਆ ,ਵੇਖ ਪੰਜ ਟਾਂਕੇ ਲੱਗੇ ਨੇ ਪੂਰੇ।ਸਮਝਾ ਲਓ ਆਪਣੀ ਵਿਗੜੀ ਅੌਲਾਦ ਨੂੰ ਸਾਰਾ ਦਿਨ ਅਵਾਰਾਗਰਦੀ ਕਰਦਾ ਤੁਰਿਆ ਫਿਰਦਾ ਰਹਿੰਦਾ।ਸਵਰਨ ਕੌਰ ਆਪਣੇ ਮੁੰਡੇ ਪਾਲੇ ਦਾ ਇਹ ਲਾਂਭਾਂ ਸੁਣ ਕੇ ਬੜੇ ਗੁੱਸੇ ਵਿੱਚ ਆਈ ਪਾਲੇ ਨੇ ਕਦੇ ਵੀ ਪਹਿਲਾਂ ਅਜਿਹਾ ਲਾਂਭਾ ਨਹੀਂ ਸੀ ਲਿਆਂਦਾ।ਸ਼ਾਮ ਹੋ ਚੁੱਕੀ ਸੀ ਪਾਲਾ ਅੱਜ ਸਕੂਲ ਦੇ ਟਾਈਮ ਤੋਂ ਬਹੁਤ ਦੇਰ ਬਾਅਦ ਘਰ ਆਇਆ ਉਹ ਬੜਾ ਡਰਿਆ ਹੋਇਆ ਸੀ ਸਵਰਨ ਕੌਰ ਨੇ ਉਸ ਨੂੰ ਵੇਖਦਿਆਂ ਹੀ ਚੱਪਲਾਂ ਦੇ ਨਾਲ ਉਸ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਬਾਪੂ ਸੋਹਣ ਸਿੰਘ ਰੌਲਾ ਸੁਣ ਕੇ ਬਾਹਰ ਆਇਆ ।ਉਏ ਕੀ ਹੋ ਗਿਆ ? ਕਿਉਂ ਇਹਨੂੰ ਜਾਨਵਰਾਂ ਵਾਂਗੂੰ ਕੁੱਟੀ ਜਾਨੀ ਆਂ। ਬੜੇ ਗੁੱਸੇ ਵਿੱਚ ਸਵਰਨ ਕੌਰ ਨੇ ਕਿਹਾ” ਅਾ ਤੇਰੇ ਲਾਡਲੇ ਨੇ ਬਾਰੂਆ ਦੇ ਮੁੰਡੇ ਦਾ ਸਿਰ ਪਾੜ੍ਹਿਆ ਅਗਲੇ ਗੋਡੇ ਜਿੱਡਾ ਲਾਂਭਾ ਦੇ ਕੇ ਗਏ।
ਪਾਲਾ ਤੇ ਰਾਣੋ ਦੋਵੇਂ ਸੋਹਣ ਸਿੰਘ ਤੇ ਸਵਰਨ ਕੌਰ ਦੇ ਬੱਚੇ ਸੀ ਰਾਣੋ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਜਦ ਕਿ ਪਾਲੇ ਨੂੰ ਪੜ੍ਹਾਈ ਵਿਚ ਕੋਈ ਖਾਸ ਦਿਲਚਸਪੀ ਨਹੀਂ ਸੀ ਉਹ ਆਪਣੇ ਦੋਸਤਾਂ ਦੇ ਨਾਲ ਖੇਡਣ ਦੇ ਵਿੱਚ ਹੀ ਮਸ਼ਰੂਫ਼ ਰਹਿੰਦਾ ਸੀ।ਉਹ ਦੋਵੇਂ ਭੈਣ ਭਰਾ ਪੰਜਵੀਂ ਕਲਾਸ ਵਿਚ ਇਕੱਠੇ ਪੜ੍ਹਾਈ ਕਰਦੇ ਸੀ ਭਾਵੇਂ ਕਿ ਪਹਿਲਾਂ ਛੋਟੇ ਮੋਟੇ ਲਾਂਭੇ ਪਾਲੇ ਦੇ ਘਰ ਆਉਂਦੇ ਸੀ ਪਰ ਕਿਸੇ ਦਾ ਸਿਰ ਪਾਡ਼੍ਹਨ ਦਾ ਲਾਂਭਾ ਅੱਜ ਤਕ ਨਹੀਂ ਸੀ ਆਇਆ।
ਸੋਹਣ ਸਿੰਘ ਨੇ ਮਾਂ ਤੋਂ ਪੈਂਦੀ ਕੁੱਟ ਤੋਂ ਬਚਾ ਕੇ’,ਪਾਲੇ ਨੂੰ ਝਿੜਕ ਕੇ ਆਪਣੇ ਮੰਜੇ ਤੇ ਆਪਣੇ ਕੋਲ ਬਹਾ ਲਿਆ।ਉਸ ਦਾ ਤਾਂ ਧਿਆਨ ਪੜ੍ਹਾਈ ਵੱਲ ਮੋੜਨ ਲਈ ਇੱਕ ਚਿਣਗ ਲਾਈ। ਬਾਪੂ ਸੋਹਣ ਸਿੰਘ ਕਹਿਣ ਲੱਗਿਆ ਦੇਖ ਓਏ ਬਦਮਾਸ਼ਾਂ! ਤੂੰ ਉਸ ਨੂੰ ਕਿਉਂ ਮਾਰਿਆ ਦੱਸ। ਪਾਲਾ ਰੋਂਦਾ ਰੋਂਦਾ ਕਹਿਣ ਲੱਗਿਆ ਉਹਨੇ ਮੈਨੂੰ ਢੀਠ ਆਖਿਆ ਤੇ ਮੈਨੂੰ ਗੁੱਸਾ ਚੜ੍ਹ ਗਿਆ ਮੈਂ ਉਸ ਨੂੰ ਤਾ ਮਾਰਿਆ । ਬਾਪੂ ਸੋਹਣ ਸਿੰਘ ਆਖਣ ਲੱਗਾ ਪੁੱਤ ਚੰਗਾ ਬਣ। ਚੰਗੀ ਪੜ੍ਹਾਈ ਕਰੇਂਗਾ ਤਾਂ ਤੈਨੂੰ ਕੋਈ ਢੀਠ ਨਹੀਂ ਆਖੇਗਾ ਹੁਣ ਇੱਕ ਗੱਲ ਬੜੇ ਧਿਆਨ ਨਾਲ ਸੁਣ।
ਬਾਪੂ ਸੋਹਣ ਸਿੰਘ ਦੇ ਕੋਲ ਬੈਠਾ ਪਾਲਾ ਉਨ੍ਹਾਂ ਦੀ ਗੱਲ ਬੜੇ ਧਿਆਨ ਨਾਲ ਸੁਣਨ ਲੱਗਾ।ਬਾਪੂ ਕਹਿਣ ਲੱਗਾ ਇੱਕ ਵਾਰ ਡੱਡੂਆਂ ਦੇ ਵਿੱਚ ਸ਼ਰਤ ਲੱਗ ਗਈ ਕਿ ਉਸ ਪਹਾੜ ਤੇ ਉਪਰ ਚਡ਼੍ਹਨ ਵਾਲੇ ਨੂੰ ਇਨਾਮ ਦਿੱਤਾ ਜਾਏਗਾ ।ਬਾਪੂ ਨੇ ਕਿਹਾ ਸਾਰੇ ਡੱਡੂ ਲੱਗੇ ਚਡ਼੍ਹਨ, ਕਈ ਚੜ੍ਹਦੇ ਹੀ ਉਲਟ ਕੇ ਥੱਲੇ ਡਿੱਗ ਪਏ , ਕਈ ਅੱਧ ਚ ਜਾ ਕੇ ਡਿੱਗ ਪਏ,, ਡਿੱਗਣ ਵਾਲੇ ਚੜ੍ਹ ਰਹੇ ਡੱਡੂਆਂ ਵੱਲ ਵੇਖ ਕੇ ਕਹਿ ਰਹੇ ਸੀ।”ਉੲੇ ਮਿੱਤਰੋ ਬਹੁਤ ਉੱਚੀ ਜਗ੍ਹਾ ਅੈ ਡਿੱਗਦੇ ਸਾਰ ਮਰ ਜਾਓਗੇ।ਵਾਪਸ ਆ ਜਾਓ ਵਾਪਸ ਆ ਜਾਓ ।
ਪਾਲਾ ਅਪਣੇ ਬਾਪੂ ਦੀ ਗੱਲ ਨੂੰ ਬੜੇ ਧਿਆਨ ਨਾਲ ਸੁਣ ਰਿਹਾ ਸੀ ।ਅਖ਼ੀਰ ਸਾਰੇ ਡੱਡੂਆਂ ਦੇ ਪੈਰ ਉੱਖੜ ਗਏ ਉਹ ਸਾਰੇ ਹੀ ਥੱਲੇ ਡਿੱਗ ਪਏ। ਇਕ ਡੱਡੂ ਉੱਪਰ ਚੜ੍ਹਦਾ ਰਿਹਾ ।ਬਾਕੀ ਸਾਰੇ ਉਸ ਨੂੰ ਕਹਿਣ ਲੱਗੇ ਉਹ ਡਿੱਗ ਕੇ ਮਰ ਜਾਏਂਗਾ ਥੱਲੇ ਉਤਰਿਆ ਵਾਪਸ ਮੁੜਿਆ ਵਾਪਸ ਮੁੜਿਆ ।ਉਹਨੇ ਕਿਸੇ ਦੀ ਗੱਲ ਨਾ ਸੁਣੀ ਉਹ ਆਪਣੀ ਮਿੱਥੀ ਹੋਈ ਮੰਜ਼ਿਲ ਤੇ ਪਹੁੰਚ ਗਿਆ ।
ਪਾਲੇ ਨੇ ਬੜਾ ਹੈਰਾਨ ਹੋ ਕੇ ਪੁੱਛਿਆ ਬਾਪੂ ਸਾਰੇ ਡੱਡੂ ਤਾ ਡਿੱਗ ਪਏ ,ਉਹ ਕਿਉਂ ਨਹੀਂ ਡਿੱਗਿਆ । ਕਿ ਉਹ ਸਾਰਿਆਂ ਤੋਂ ਵੱਡਾ ਸੀ ਜਾਂ ਉਹ ਸਾਰਿਆਂ ਤੋਂ ਤਕੜਾ ਸੀ। ਵੀ ਤਾਂ ਪਹਾੜ ਤੇ ਪਹੁੰਚ ਗਿਆ। ਬਾਪੂ ਸੋਹਣ ਸਿੰਘ ਨੇ ਹੱਸਦਿਆਂ ਕਿਹਾ ਨਹੀਂ ਹੋਏ ਪੁੱਤਰਾ। ਓ ਬੋਲਾ ਸੀ ।ਉਸ ਨੂੰ ਕੰਨਾਂ ਤੋਂ ਸੁਣਦਾ ਨਹੀਂ ਸੀ ਇਸੇ ਕਰਕੇ ਉਹ ਪਹਾੜ ਚੜ੍ਹ ਗਿਆ ।
ਬਾਪੂ ਸੋਹਣ ਸਿੰਘ ਨੇ ਆਪਣੇ ਪੁੱਤਰ ਪਾਲੇ ਨੂੰ ਬੜੇ ਸੌਖੇ ਤਰੀਕੇ ਨਾਲ ਸਮਝਾਇਆ ਕਿ ਸੁਣ ਹੁਣ ਕਿ ਉਹ ਪਹਾੜ ਕਿਵੇਂ ਚੜ੍ਹਿਆ!
ਉਹਨੂੰ ਆਪਣੇ ਸਾਥੀ ਡੱਡੂਆਂ ਦੀਆਂ ਗੱਲਾਂ ਨਹੀਂ ਸੀ ਸੁਣੀਆ ,ਉਹਨੇ ਕਿਸੇ ਦਾ ਕਿਹਾ ਕੁਝ ਨਹੀਂ ਸੀ ਸੁਣਿਆ ,, ਤਾਂ ਕਰਕੇ ਉਹ ਪਹਾੜ ਚੜ੍ਹ ਗਿਆ।ਜਦੋਂ ਕੋਈ ਮੰਜ਼ਿਲ ਪ੍ਰਾਪਤ ਕਰਨੀ ਹੁੰਦੀ ਹੈ ਤਾਂ ਕਿਸੇ ਦਾ ਕਿਹਾ ਕੁਝ ਨਾ ਸੁਣੋ ,ਆਪਣੀ ਮੰਜ਼ਿਲ ਵੱਲ ਵਧਦੇ ਰਹੋ । ਕਿਸੇ ਦੀਆਂ ਗੱਲਾਂ ਵੱਲ ਧਿਆਨ ਨਾ ਦਿਆ ਕਰ ਪੁੱਤ ਪੜ੍ਹਾਈ ਕਰਿਆ ਕਰ ਮਨ ਲਾ ਕੇ ।ਮੈਂ ਤੇਰੇ ਨਾਲ ਵਾਅਦਾ ਕਰਦਾ ਜੇ ਤੂੰ ਕਲਾਸ ਵਿੱਚੋਂ ਵਧੀਅਾ ਨੰਬਰ ਲੈ ਕੇ ਆਏਂਗਾ ਤਾਂ ਤੈਨੂੰ ਮੈਂ ਨਵਾਂ ਸਾਈਕਲ ਲੈ ਕੇ ਦੇਵਾਂਗਾ।ਪਾਲਾ ਛੇਵੀਂ ਕਲਾਸ ਵਿੱਚ ਪੜ੍ਹਦਾ ਸੀ ਉਸ ਨੂੰ ਸਾਈਕਲ ਚਲਾਉਣ ਦਾ ਬੜਾ ਸ਼ੌਕ ਸੀ ਜੋ ਨਵਾਂ ਸਾਈਕਲ ਲੈਣਾ ਵੀ ਚਾਹੁੰਦਾ ਸੀ ।ਪਾਲੇ ਨੂੰ ਕੋਈ ਢੀਠ ਕਹਿੰਦਾ, ਕੋਈ ਬਦਮਾਸ਼ ਕਹਿੰਦਾ ,ਕੋਈ ਕੁਝ, ਕੋਈ ਕੁਝ, ਉਸ ਨੇ ਕਿਸੇ ਦੀ ਗੱਲ ਵੱਲ ਕੋਈ ਧਿਆਨ ਨਾ ਦਿੱਤਾ। ਆਪਣੀ ਪੜ੍ਹਾਈ ਵੱਲ ਧਿਆਨ ਦੇਣ ਲੱਗਾ ।
ਨਵਾਂ ਸਾਈਕਲ ਲੈ ਕੇ ਦੇਣ ਵਾਲੀ ਗੱਲ ਪਾਲੇ ਦੇ ਮਨ ਤੇ ਬੈਠ ਗਈ ਉਹ ਜਿੱਥੇ ਵੀ ਮੱਥਾ ਟੇਕਦਾ ਆਪਣੀ ਪੜ੍ਹਾਈ ਵਿੱਚ ਵਧੀਆ ਨੰਬਰ ਲੈ ਕੇ ਪਾਸ ਹੋਣ ਦੀ ਅਰਦਾਸ ਕਰਦਾ । ਜਿਹੜਾ ਪਾਲਾ ਪੰਜਵੀਂ ਜਮਾਤ ਦੇ ਵਿੱਚ ਆਪਣਾ ਬੈਗ ਸਕੂਲੇ ਰੱਖ ਕੇ ਦੋਸਤਾਂ ਦੇ ਨਾਲ ਆਵਾਰਾਗਰਦੀ ਕਰਨ ਚਲਾ ਜਾਂਦਾ ਸੀ ਖੇਡਣ ਚਲਾ ਜਾਂਦਾ ਸੀ ।ਆਪਣੇ ਬਾਪੂ ਵੱਲੋ ਦਿੱਤੇ ਹੋਏ ਛੋਟੇ ਜਿਹੇ ਲਾਲਚ ਨੇ ਉਸ ਨੂੰ ਪੜ੍ਹਾਈ ਕਰਨ ਲਈ ਉਤਸ਼ਾਹਤ ਕੀਤਾ ।ਉਹ ਬੜੀ ਮਿਹਨਤ ਨਾਲ ਪੜ੍ਹਿਆ ਛੇਵੀਂ ਜਮਾਤ ਦੇ ਵਿੱਚੋਂ ਤੀਸਰੇ ਨੰਬਰ ਤੇ ਰਿਹਾ।ਪਾਲੇ ਲਈ ਇਹ ਇਕ ਬਹੁਤ ਵੱਡੀ ਸਕਸੈੱਸ ਸੀ ।
ਪਾਲੇ ਦੀ ਇਸ ਕਾਮਯਾਬੀ ਨੇ ਹੌਸਲਾ ਬੁਲੰਦ ਕਰ ਦਿੱਤਾ ਫਿਰ ਪਾਲੇ ਨੇ ਕਦੇ ਵੀ ਪਿੱਛੇ ਮੁੜਕੇ ਨਹੀਂ ਵੇਖਿਆ ਉਹ ਸੱਤਵੀਂ ਦੇ ਵਿੱਚੋਂ ਸੈਕਿੰਡ ਤੇ ਅੱਠਵੀਂ ਦੇ ਵਿੱਚੋਂ ਫਸਟ ਨੌਵੀਂ ਦੇ ਵਿਚੋਂ ਫਸਟ ਰਿਹਾ ।ਉਸ ਦੀ ਇਹ ਕਾਮਯਾਬੀ ਕਰਕੇ ਛੇਵੀਂ ਤੋਂ ਬਾਅਦ ਲਗਾਤਾਰ ਉਹ ਦਸਵੀਂ ਕਲਾਸ ਦਾ ਮੋਨੀਟਰ ਰਿਹਾ ।ਇਸ ਤਰ੍ਹਾਂ ਗ਼ਲਤ ਸੰਗਤ ਵਿੱਚ ਪੈ ਰਹੇ ਇੱਕ ਬੱਚੇ ਨੂੰ ਮਾਂ ਦੀ ਕੁੱਟ ਅਤੇ ਛੋਟੇ ਜਿਹੇ ਲਾਲਚ ਨੇ ਉਸ ਦੀ ਮੰਜ਼ਿਲ ਮਿੱਥਣ ਦੇ ਸਮਰੱਥ ਬਣਾ ਦਿੱਤਾ ਇਸੇ ਤਰ੍ਹਾਂ ਬਾਪੂ ਵੱਲੋਂ ਦਿੱਤੇ ਹੋਏ ਲਾਲਚ ਅਤੇ ਮਾਂ ਦੀ ਕੁੱਟ ਨੇ ਪਾਲੇ ਨੂੰ ਮਿਹਨਤ ਕਰਨ ਲਈ ਉਤਸ਼ਾਹਤ ਕੀਤਾ ਤੇ ਉਸ ਦੀ ਜ਼ਿੰਦਗੀ ਬਦਲੀ ।ਅੱਜ ਪਾਲਾ ਆਪਣੇ ਆਫਿਸ ਦੇ ਵਿਚ ਬੈਠ ਕੇ ਬਾਪੂ ਵੱਲੋ ਦਿੱਤੇ ਹੋੲੇ ਉਸ ਲਾਲਚ ਅਤੇ ਮਾਂ ਦੀ ਕੁੱਟ ਬਾਰੇ ਸੋਚ ਰਿਹਾ ਸੀ..
ਮੰਗਤ ਸਿੰਘ ਲੌਂਗੋਵਾਲ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly