ਅਲਵਿਦਾ ਮਾਂ —- ਸਤਵੰਤ ਕੌਰ ਵੜੈਚ

ਸਤਵੰਤ ਕੌਰ ਵੜੈਚ
 ਦੁਨੀਆਂ ਵਿੱਚ ਮਾਂ ਦਾ ਵਿਛੋੜਾ ਸਭ ਤੋਂ ਵੱਧ ਅਸਿਹ ਹੁੰਦਾ ਹੈ ,  ਰੱਬ ਦਾ ਦੂਜਾ ਰੂਪ ਮਾਂ  ਜਦੋਂ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੰਦੀ ਹੈ ਤਾਂ  ਬੱਚਿਆਂ ਲਈ ਮਾਂ ਬਿਨਾ  ਇਹ  ਜੱਗ ਘੁਁਪ  ਹਨੇਰਾ ਹੋ ਜਾਂਦਾ ਹੈ । 
ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) 
(ਸਮਾਜ ਵੀਕਲੀ) ਮੇਰੇ ਮਦਰ  ਇਨ ਲਾਅ ਸਤਿਕਾਰਯੋਗ ਮਾਤਾ ਸਤਵੰਤ ਕੌਰ ਬੀਤੀ 13 ਜੂਨ ਨੂੰ  ਆਪਣੇ ਸਵਾਸਾਂ ਦੇ ਪੂੰਜੀ ਭੋਗ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ ।  ਉਹਨਾਂ ਨੇ ਜ਼ਿੰਦਗੀ ਚ ਵੱਡੀ  ਘਾਲਣਾ ਘਾਲੀ , ਦੁਨੀਆਂ ਦੀ ਅਮੀਰੀ ਵੀ ਦੇਖੀ, ਗਰੀਬੀ ਵੀ ਦੇਖੀ, ਚੰਗੇ ਦਿਨ ਵੀ ਵੇਖੇ ਤੇ ਮਾੜੇ ਦਿਨ ਵੀ ਵੇਖੇ ,  ਪਰ ਜ਼ਿੰਦਗੀ ਵਿੱਚ ਹਮੇਸ਼ਾ ਅਡੋਲ ਰਹੇ ।  ਗੁਰੂ ਦਾ ਓਟ ਆਸਰਾ  ਉਹਨਾਂ ਨੇ ਹਮੇਸ਼ਾ ਲੜ ਬੰਨ ਕੇ ਰੱਖਿਆ । ਉਹਨਾਂ ਨੇ  ਆਪਣੀਆਂ ਚਾਰੇ ਧੀਆਂ ਦਾ ਵਧੀਆ ਪਾਲਣ ਪੋਸਣ ਕਰਕੇ, ਪੜਾ ਲਿਖਾ ਕੇ ਉਹਨਾਂ ਨੂੰ  ਜਿੱਥੇ  ਸੰਸਕਾਰਾਂ ਦੀ ਵਧੀਆ ਵਸੀਅਤ ਦਿੱਤੀ ਉੱਥੇ ਇੱਕ ਇਮਾਨਦਾਰੀ ਦੀ ਵਿਰਾਸਤ ਵੀ ਦਿੱਤੀ , ਜਿਸ ਕਰਕੇ ਉਹਨਾਂ ਦੀਆਂ ਚਾਰੇ ਧੀਆਂ ਤਰਜੀਤ ਕੌਰ, ਹਰਪਾਲ ਕੌਰ ,ਪਰਮਜੀਤ ਕੌਰ ,ਜਗਜੀਤ ਕੌਰ  ਆਪੋ ਆਪਣੇ  ਸਹੁਰੇ ਪਰਿਵਾਰਾਂ ਵਿੱਚ ਜ਼ਿੰਦਗੀ ਦਾ ਵਧੀਆ ਨਿਰਵਾਹ ਕਰ ਰਹੀਆਂ ਹਨ ।  ਮਾਤਾ ਸਤਵੰਤ ਕੌਰ  ਇੱਕ ਅਜਿਹੀ ਸ਼ਖਸੀਅਤ ਸਨ  ਕਿ ਉਹਨਾਂ ਨੇ ਜ਼ਿੰਦਗੀ ਵਿੱਚ ਜਿਹੜੇ ਵਾਅਦੇ ਸਾਡੇ ਨਾਲ ਕਦੇ ਵੀ ਕੀਤੇ ਨਹੀਂ ਸਨ ਉਹ ਵੀ ਪੂਰੇ ਕੀਤੇ ।  ਸੱਚ ਮੁੱਚ  ਰੱਬ ਦਾ ਇੱਕ ਦੂਸਰਾ ਰੂਪ ਸੀ ਮਾਂ ਸਤਵੰਤ ਕੌਰ ।  ਪਿੰਡ ਰਕਬੇ ਤੋਂ  ਆਪਣੇ ਜੀਵਨ ਦਾ ਸਫਰ ਸ਼ੁਰੂ ਕਰਕੇ  ਪਿੰਡ ਦੀਵਾਲਾ ਵਿਖੇ ਸਵ:  ਸਰਦਾਰ  ਤਰਲੋਚਨ ਸਿੰਘ ਵੜੈਚ ਹੋਰਾਂ ਨਾਲ  ਗ੍ਰਹਿਸਤੀ ਜੀਵਨ ਨਿਭਾ ਕੇ ਪਰਿਵਾਰ ਦੀਆਂ ਸਮੂਹ ਜਿੰਮੇਵਾਰੀਆਂ  ਪੂਰੀਆਂ ਕਰਕੇ  ਇੱਕ ਸਫਲ ਜ਼ਿੰਦਗੀ ਜਿਉਂਕੇ ਆਪਣਾ ਜਨਮ ਸਫਲਾ ਕਰਕੇ ਇਸ ਦੁਨੀਆਂ ਨੂੰ  ਅਲਵਿਦਾ ਕਹੀ।  ਇਹ ਇੱਕ ਪਰਮਾਤਮਾ ਦੀ ਉਹਨਾਂ ਤੇ ਰਹਿਮਤ ਸੀ । ਮੈਂ ਰਿਣੀ ਹਾਂ ਅਤੇ ਧੰਨਵਾਦੀ ਹਾਂ ,ਦੋਹਤੇ ਨਿਰਭੈ ਸਿੰਘ ਅਤੇ ਧਰਮਵੀਰ ਹਨੀ ਅਤੇ ਉਹਨਾਂ ਦੇ ਸਾਰੇ ਪਰਿਵਾਰ ਦਾ ਜਿੰਨਾਂ ਨੇ  ਅੰਤਿਮ ਸਮੇਂ ਵਿੱਚ  ਸਾਡੀ ਮਾਤਾ ਸਤਵੰਤ ਕੌਰ ਦੀ  ਤਨੋ ਮਨੋਂ ਸੇਵਾ ਕੀਤੀ , ਪਰਮਾਤਮਾ ਉਹਨਾਂ ਦੀ  ਸੇਵਾ ਵੀ ਸਫਲ ਕਰੇ ਅਤੇ ਮਾਤਾ  ਸਤਵੰਤ ਕੌਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ,  ਸਾਨੂੰ ਸਾਰਿਆਂ ਨੂੰ ਭਾਣਾ ਮੰਨਣ ਦਾ ਮੱਲ ਬਖਸ਼ੇ ।ਸਵਰਗੀ ਮਾਤਾ ਸਤਵੰਤ ਕੌਰ ਦੇ  ਨਮਿਤ  ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ  21 ਜੂਨ ਦਿਨ ਸ਼ੁਕਰਵਾਰ  ਨੂੰ ਦੁਪਹਿਰ 12  ਤੋ  1:30  ਵਜੇ  ਤਁਕ ਗੁਰਦੁਆਰਾ ਸਾਹਿਬ ਪਿੰਡ ਧਮੋਟ ਖੁਰਦ  ਨੇੜੇ ਘੁਡਾਣੀ ਕਲਾ, ਰਾੜਾ ਸਾਹਿਬ ਵਿਖੇ ਹੋਵੇਗੀ ।  ਜਿੱਥੇ ਰਾਜਨੀਤਿਕ ਅਤੇ ਸਮਾਜਿਕ ਆਗੂ ਵਿਛੜੀ ਰੂਹ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਨਗੇ।
ਜਗਰੂਪ  ਸਿੰਘ ਜਰਖੜ 
98143-00722
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਜਲ
Next articleਮੋਦੀ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਕਿਸਾਨਾਂ ਨੂੰ ਖੁਸ਼ਹਾਲ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ