ਚੰਗੀਆਂ ਕਿਤਾਬਾਂ

ਮਹਿੰਦਰ ਸਿੰਘ

(ਸਮਾਜ ਵੀਕਲੀ)

ਬਾਜ਼ਾਰੋਂ ਚੰਗੀਆਂ ਕਿਤਾਬਾਂ ਲਿਆਓ,
ਆਪ ਪੜ੍ਹੋ ਤੇ ਹੋਰਾਂ ਨੂੰ ਪੜ੍ਹਾਓ।
ਸੱਚੀਆਂ ਦੋਸਤ ਨੇ ਚੰਗੀਆਂ ਕਿਤਾਬਾਂ,
ਇਨ੍ਹਾਂ ਨੂੰ ਪੜ੍ਹ ਕੇ ਬੰਦੇ ਪੀਂਦੇ ਨ੍ਹੀ ਸ਼ਰਾਬਾਂ।
ਕੁਰਾਹੇ ਪਿਆਂ ਨੂੰ ਇਹ ਸਿੱਧੇ ਰਾਹ ਪਾਉਣ,
ਮੂਰਖਾਂ ਨੂੰ ਇਹ ਵਿਦਵਾਨ ਬਣਾਉਣ।
ਮਹਾਂ-ਪੁਰਖਾਂ ਦੇ ਜੀਵਨ ਪੜ੍ਹੇ ਜਿਨ੍ਹਾਂ ਨੇ,
ਆਪਣੀਆਂ ਮੰਜ਼ਿਲਾਂ ਪਾ ਲਈਆਂ ਉਨ੍ਹਾਂ ਨੇ।
ਜਿਹੜੇ ਇਨ੍ਹਾਂ ਨੂੰ ਪੜ੍ਹਦੇ ਦਿਲ ਲਾ ਕੇ,
ਉਨ੍ਹਾਂ ਨੂੰ ਪੈਂਦੇ ਨਾ ਜੀਵਨ ‘ਚ ਘਾਟੇ।
ਰੱਖੋ ਇਨ੍ਹਾਂ ਨੂੰ ਏਦਾਂ ਸੰਭਾਲ ਕੇ,
ਰੱਖੀਦੇ ਨੇ ਜਿੱਦਾਂ ਗਹਿਣੇ ਸੰਭਾਲ ਕੇ।
ਇਨ੍ਹਾਂ ਨੂੰ ਪੜ੍ਹ ਕਈ ਬਣ ਜਾਂਦੇ ਅਫਸਰ,
ਤੇ ਕਈ ਬਣ ਜਾਂਦੇ ਵੱਡੇ ਫਿਲਾਸਫਰ।
ਰੱਖਿਓ ਪਾ ਕੇ ਸਦਾ ਇਨ੍ਹਾਂ ਨਾਲ ਯਾਰੀ,
ਨਹੀਂ ਤਾਂ ਪਛਤਾਓਗੇ ਫਿਰ ਉਮਰ ਸਾਰੀ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨੇੜੇ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-9915803554

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜ ਸਾਲ
Next articleਪਖੰਡੀ ਬਾਬਾ