ਚੰਗਾ, ਮੰਦਾ ਬੋਲ ਕੇ

(ਸਮਾਜ ਵੀਕਲੀ)

ਚੰਗਾ, ਮੰਦਾ ਬੋਲ ਕੇ ਸੰਸਾਰ ਨੂੰ,
ਯਾਦ ਕਰ ਲੈਂਦੇ ਹਾਂ ਵਿਛੜੇ ਯਾਰ ਨੂੰ।

ਝੂਠ ਕੇਵਲ ਵਧਦਾ ਹੈ ਕੁਝ ਚਿਰ ਲਈ,
ਸੱਚ ਹੀ ਪਰ ਜਿੱਤਦਾ ਆਖ਼ਰਕਾਰ ਨੂੰ।

ਤੋੜਿਆ ਹੈ ਸੱਭ ਦਾ ਮਹਿੰਗਾਈ ਨੇ ਲੱਕ,
ਲੈਣ ਕੀ ਜਾਵੇ ਕੋਈ ਬਾਜ਼ਾਰ ਨੂੰ।

ਇਹ ਜ਼ਮਾਨਾ ਕੈਸਾ ਯਾਰੋ ਆ ਗਿਆ,
ਤਰਸਦੇ ਮਾਤਾ- ਪਿਤਾ ਸਤਿਕਾਰ ਨੂੰ।

ਕੰਮ ਸਾਰੇ ਗੱਪਾਂ ਵਿੱਚ ਹੋ ਜਾਂਦੇ ਨੇ,
ਕੌਣ ਹੱਥਾਂ ਵਿੱਚ ਫੜੇ ਅੰਗਾਰ ਨੂੰ।

ਘਰ ’ਚ ਚੋਰੀ ਹੋਣ ਤੋਂ ਬਚ ਜਾਣੀ ਸੀ,
ਨੀਂਦ ਜੇ ਆਂਦੀ ਨਾ ਪਹਿਰੇਦਾਰ ਨੂੰ।

ਕਿਉਂ ਜਵਾਨੀ ਵਿੱਚ ਉਹ ਲੱਗਦਾ ਨਸ਼ਿਆਂ ਨੂੰ?
ਨੌਕਰੀ ਜੇ ਮਿਲਦੀ ਬੇਰੁਜ਼ਗਾਰ ਨੂੰ।

 

 

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨੇੜੇ ਐਮ. ਐਲ. ਏ. ਰਿਹਾਇਸ਼
ਨਵਾਂ ਸ਼ਹਿਰ(9915803554)

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleअंबेडकर मिशन सोसाइटी पंजाब (रजि.) का हुआ चुनाव
Next articleਉਹ ਜੋ ਕੁਝ ਕਹਿੰਦਾ