(ਸਮਾਜ ਵੀਕਲੀ)
ਚੇਹਰਿਆਂ ਤੇ ਉੱਡ ਗਏ ਹਾਸੇ
ਖਾਣੇ ਭੁੱਲੇ ਲੋਕ ਮਿੱਠੇ ਪਤਾਸੇ
ਮਿੱਟੀ ਦੇ ਭਾਂਡੇ ਨਾ ਵਰਤੇ ਪਿੱਤਲ ਨਾ ਕਾਂਸੇ
ਬਾਦਰ ਤੇ ਬਾਂਦਰੀ ਦੇ ਕਿਧਰ ਗਏ ਤਮਾਸ਼ੇ
ਬੱਚੇ ਰਲ ਖੇਡਦੇ ਹੁੰਦੇ ਸੀ ਕਲੀ ਤੇ ਜੋਟਾ
ਬੱਚਾ ਖੇਡੇ ਨਾ ਹੁਣ ਕੋਈ ਅੰਨਾ ਝੋਟਾ
ਵੇਹਲੇ ਪੱਤ ਨੂੰ ਕਹਿੰਦੇ ਪੈਸਾ ਖੋਟਾ
ਖਾ ਖਾ ਬਰਗਰ ਹੋਇਆ ਮੋਟਾ
ਪੰਜਾਬੀ ਮਾਂ ਬੋਲੀ ਨੂੰ ਭੁੱਲੀ ਨੇ ਜਾਂਦੇ
ਅੰਗਰੇਜ਼ੀ ਸ਼ਬਦਾਂ ਤੇ ਡੁੱਲ੍ਹੀ ਨੇ ਜਾਂਦੇ
ਗਗਨ ਸਮਝਾਵੇ ਇੱਕੋ ਵਾਰ ਵਾਰ ਗੱਲ
ਮੁੜ ਆ ਜਾਉ ਪੰਜਾਬੀ ਵਿਰਸੇ ਦੇ ਵੱਲ
ਗਗਨਪ੍ਰੀਤ ਸੱਪਲ
ਸੰਗਰੂਰ ਪਿੰਡ ਘਾਬਦਾਂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly