HOME ਗੋਲਡਨ ਵਿਰਸਾ ਯੂ ਕੇ ਨੇ ਹਰਗੁਰਦੇਵ ਸਿੰਘ ਨੂੰ ਡੀ ਐੱਸ ਪੀ ਬਣਾਏ...

ਗੋਲਡਨ ਵਿਰਸਾ ਯੂ ਕੇ ਨੇ ਹਰਗੁਰਦੇਵ ਸਿੰਘ ਨੂੰ ਡੀ ਐੱਸ ਪੀ ਬਣਾਏ ਜਾਣ ਤੇ ਦਿੱਤੀ ਮੁਬਾਰਕਬਾਦ

ਕੈਪਸ਼ਨ- ਇੰਸਪੈਕਟਰ ਤੋਂ ਤਰੱਕੀ ਦੇ ਕੇ ਡੀ.ਐਸ.ਪੀ. ਬਣਾਏ ਹਰਗੁਰਦੇਵ ਸਿੰਘ
ਈਮਾਨਦਾਰੀ ਤੇ ਤਨਦੇਹੀ ਨਾਲ ਨੌਕਰੀ ਕਰਨ ਵਾਲੇ ਪੁਲਿਸ ਕਰਮਚਾਰੀਆਂ ਨੂੰ ਤਰੱਕੀ ਦੇਣਾ ਸ਼ਲਾਘਾਯੋਗ ਕਦਮ- ਰਾਜਵੀਰ ਸਮਰਾ 
ਕਪੂਰਥਲਾ   (ਸਮਾਜ ਵੀਕਲੀ)   (ਕੌੜਾ)– ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਵਿਭਾਗ ਵੱਲੋਂ ਪੰਜਾਬ ਪੁਲਸ ਦੇ ਜ਼ਿਲ੍ਹਾ ਕਾਡਰ ਅਤੇ ਆਰਮਜ ਕਾਡਰ ਵਿਚ ਤੈਨਾਤ ਇੰਸਪੈਕਟਰਾਂ ਨੂੰ ਤਰੱਕੀ ਦੇ ਕੇ ਡੀ.ਐਸ.ਪੀ. ਬਣਾਇਆ ਗਿਆ ਹੈ ।ਜਿਨ੍ਹਾਂ ਵਿਚ ਥਾਣਾ ਸੁਲਤਾਨਪੁਰ ਲੋਧੀ ਦੇ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੂੰ ਵੀ ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਵਿਭਾਗ ਨੇ ਤਰੱਕੀ ਦੇ ਕੇ ਡੀ.ਐਸ.ਪੀ. ਬਣਾਇਆ ਗਿਆ ਹੈ । ਗੋਲਡਨ ਵਿਰਸਾ ਯੂ ਕੇ ਦੇ ਐੱਮ ਡੀ ਰਾਜਵੀਰ ਸਮਰਾ (ਏਕਲ ਗੱਡਾ ) ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ । ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਜਵੀਰ ਸਮਰਾ (ਏਕਲ ਗੱਡਾ) ਨੇ ਕਿਹਾ ਕਿ ਜੰਡਿਆਲਾ ਗੁਰੂ ਦੇ ਜੰਮਪਲ ਹਨ ਤੇ ਸ਼ੁਰੂ ਤੋਂ ਭਲਵਾਨੀ ਸ਼ੌਕ ਰੱਖਣ ਵਾਲੇ ਹਰਗੁਰਦੇਵ ਸਿੰਘ ਨੇ ਆਪਣੀ ਹੁਣ ਤੱਕ ਦੀ ਨੌਕਰੀ ਪੂਰਨ ਈਮਾਨਦਾਰੀ ਤੇ ਪੂਰੀ ਤਨਦੇਹੀ ਨਾਲ ਕਰਦਿਆਂ ਹੋਇਆਂ ਜ਼ੁਰਮ ਤੇ ਨਸ਼ਿਆਂ ਨੂੰ ਨੱਥ ਪਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹੋਏ, ਕਈਆਂ ਮੁਲਜ਼ਮਾਂ ਨੂੰ ਸਲਾਖਾਂ ਪਿੱਛੇ ਕੀਤਾ ਹੈ ‌। ਇਹਨਾਂ ਸ਼ਲਾਘਾਯੋਗ ਸੇਵਾਵਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਵਿਭਾਗ ਵੱਲੋਂ ਉਹਨਾਂ ਨੂੰ ਤਰੱਕੀ ਦੇ ਕੇ ਡੀ ਐੱਸ ਪੀ ਬਣਾਇਆ ਹੈ। ਜਿਸ ਨੂੰ ਲੈਣ ਕੇ ਜੰਡਿਆਲਾ ਗੁਰੂ ਦੇ ਵਾਸੀਆਂ ਵਿੱਚ ਖ਼ੁਸੀ ਦੀ ਲਹਿਰ ਹੈ। ਉਹਨਾਂ ਕਿਹਾ ਕਿ ਈਮਾਨਦਾਰੀ ਤੇ ਤਨਦੇਹੀ ਨਾਲ ਨੌਕਰੀ ਕਰਨ ਵਾਲੇ ਪੁਲਿਸ ਕਰਮਚਾਰੀਆਂ ਨੂੰ  ਪੰਜਾਬ ਸਰਕਾਰ ਵੱਲੋਂ ਲਗਾਤਾਰ ਤਰੱਕੀਆਂ ਦਿੰਦੇ ਰਹਿਣਾ ਚਾਹੀਦਾ ਹੈ। ਜਦੋਂ ਕਿ ਪੰਜਾਬ ਸਰਕਾਰ ਦੇ ਰਹੀ ਹੈ। ਜੋ ਕਿ ਇੱਕ ਸ਼ਲਾਘਾਯੋਗ ਕਦਮ ਹੈ। ਇਸ ਦੌਰਾਨ ਰਾਜਵੀਰ ਸਮਰਾ (ਏਕਲ ਗੱਡਾ )ਦੇ ਨਾਲ ਹਰਗੁਰਦੇਵ ਸਿੰਘ ਨੂੰ ਇੰਸਪੈਕਟਰ ਤੋਂ ਡੀ ਐੱਸ ਪੀ ਬਣਾਏ ਜਾਣ ਤੇ ਮਾਸਟਰ ਜੋਗਿੰਦਰ ਸਿੰਘ ਸਮਰਾ, ਬਿੱਟੂ ਢੇਸੀ, ਹਰਿੰਦਰਪਾਲ ਸਿੰਘ ਟਿੱਕਾ ਨਾਰਵੇ, ਗੁਰਵਿੰਦਰ ਸਿੰਘ ਸੰਧੂ, ਪਲਵਿੰਦਰ ਸਿੰਘ ਸੰਧੂ, ਸੋਨੂੰ  ਗਿੱਲ ,ਬਲਦੇਵ ਸਿੰਘ ਰਵੀ ਆਦਿ ਨੇ ਵਧਾਈ ਦਿੱਤੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਰਜ਼
Next articleਸੁਲਤਾਨਪੁਰ ਲੋਧੀ ਦੇ ਬੁਹਪੱਖੀ ਵਿਕਾਸ ਲਈ ਸੰਤ ਸੀਚੇਵਾਲ ਨੇ ਕੇਂਦਰੀ ਮੰਤਰੀ ਖੱਟਰ ਨਾਲ ਕੀਤੀ ਮੁਲਾਕਾਤ