ਸਰੀ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)-ਊੜਾ ਜੂੜਾ ਪ੍ਰੋਡਕਸ਼ਨਜ਼ ਕੰਪਨੀ ਵੱਲੋਂ ਉੱਘੇ ਲੋਕ ਗਾਇਕ ਗੋਗਾ ਜਸਪਾਲ ਜੱਸੀ (ਡਾ) ਦਾ ਗਾਇਆ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਵਾਂ ਧਾਰਮਿਕ ਟਰੈਕ ” ਵਾਰ.. ਦਸ਼ਮੇਸ਼ ਪਿਤਾ ” ਪੂਰੇ ਵਿਸ਼ਵ ਭਰ ਦੇ ਸੋਸਲ ਮੀਡੀਆ ਪਲੇਟਫਾਰਮਾਂ ਤੇ ਵੱਡੀ ਪੱਧਰ ਤੇ ਰਿਲੀਜ਼ ਕੀਤਾ ਗਿਆ ਹੈ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਵਲੇ ਜਨਮ ਚ ਓਹਨਾਂ ਵੱਲੋਂ ਸ਼੍ਰੀ ਹੇਮਕੁੰਟ ਸਾਹਿਬ ਦੇ ਤਪਸਥਾਨ ਤੇ ਕੀਤੀ ਤਪੱਸਿਆ ਨੂੰ ਬਿਆਨ ਕਰਦਾ ਵਾਰ ਰੂਪੀ ਇਹ ਗੀਤ ਇੱਕ ਪੁਰਾਤਨ ਰਚਨਾ ਹੈਂ । ਇਸ ਵਾਰ ਦਾ ਸੰਗੀਤ ਅੱਜ ਦੇ ਚਰਚਿਤ ਸੰਗੀਤਕਾਰ ਰਿਦਮ ਰੌਕਰ ਨੇ ਬਹੁਤ ਲਗਨ ਤੇ ਮਿਹਨਤ ਨਾਲ ਤਿਆਰ ਕੀਤਾ ਹੈ। ਇਸ ਸੰਗੀਤ ਵਿੱਚ ਰਿਦਮ ਦਾ ਸਾਰਾ ਅਰੈਂਜਮੈਂਟ ਉੱਘੇ ਰਿਦਮਿਸਟ ਸ਼੍ਰੀ ਐੱਸ ਬਿੰਟਾ ਜੀ ਨੇ ਕੀਤਾ ਹੈ। ਇਸ ਗੀਤ ਦਾ ਵੀਡੀਓ ਫ਼ਿਲਮਾਂਕਣ ਜ਼ੂਮ ਇਨ ਕਰੀਏਸ਼ਨ ਵਲੋਂ ਵਿੱਚ ਮੋਹਾਲੀ ਦੇ ਆਸ ਪਾਸ ਬਹੁਤ ਕਮਾਲ ਦਾ ਸ਼ੂਟ ਕੀਤਾ ਗਿਆ ਹੈ। ਸਿਰਮੌਰ ਗੀਤਕਾਰ ਤੇ ਪੇਸ਼ਕਾਰ ਭੱਟੀ ਭੜੀਵਾਲਾ ਦੀ ਪੇਸ਼ਕਸ਼ ਅਤੇ ਡਾ.ਅੰਮ੍ਰਿਤ ਸਿੰਘ ਦੀ ਸਰਪ੍ਰਸਤੀ ਥੱਲੇ ਊੜਾ ਜੂੜਾ ਪ੍ਰੋਡਕਸ਼ਨਜ਼ ਦੀ ਪੂਰੀ ਟੀਮ ਵਲੋਂ ਇਸ ਟ੍ਰੈਕ ਨੂੰ ਤਿਆਰ ਕਰਨ ਲਈ ਕੀਤੀ ਗਈ ਸਖ਼ਤ ਮਿਹਨਤ ਨੂੰ ਜਰੂਰ ਭਾਗ ਲੱਗਣਗੇ ।ਊੜਾ ਜੂੜਾ ਪ੍ਰੋਡਕਸ਼ਨਜ਼ ਵਲੋਂ ਨਵੇਂ ਤੇ ਟੈਲੇੰਟਡ ਰਾਗੀ ਸਿੰਘਾਂ, ਪਾਠੀ ਸਿੰਘਾਂ, ਕਥਾਵਾਚਕਾ, ਕਵੀਸ਼ਰਾਂ ਤੇ ਢਾਡੀ ਜੱਥਿਆਂ ਨੂੰ ਖੁੱਲ੍ਹਾ ਸੱਦਾ ਹੈ ਉਹਨਾਂ ਨਾਲ ਜੁੜਨ ਦਾ । ਚਾਹਵਾਨ ਸੱਜਣਾਂ ਵਲੋਂ +9178140- 42872 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj