(ਸਮਾਜ ਵੀਕਲੀ)- ਹਰਿਮੰਦਰ ਸਾਹਿਬ ਦਾ ਨਾਂ ਲੈਂਦਿਆਂ ਹੀ ਮਨ ਨੂੰ ਸਕੂਨ ਮਿਲਦਾ ਹੈ। ਇਸ ਪਾਵਨ ਸਥਾਨ ਦੇ ਦਰਸ਼ਨ ਕਰਨ ਜਾਈਏ ਤੇ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਆਤਮਾ ਤੇ ਪਰਮਾਤਮਾ ਦਾ ਮਿਲਨ ਹੋ ਗਿਆ ਹੋਵੇ । ਹਰਿਮੰਦਰ ਸਾਹਿਬ ਦੀ ਵਿਲੱਖਣਤਾ ਦੇਖਣਯੋਗ ਹੈ ।ਇਸ ਸਥਾਨ ਦਾ ਕਣ ਕਣ ਪੂਜਣ ਯੋਗ ਹੈ ।ਹਰ ਸਮੇਂ ਦਰਬਾਰ ਸਾਹਿਬ ਵਿੱਚ ਹੋਣ ਵਾਲਾ ਕੀਰਤਨ ਰੂਹ ਨੂੰ ਸਕੂਨ ਦਿੰਦਾ ਹੈ ।ਪਹਿਲਾਂ ਤਖਤ ਸ੍ਰੀ ਅਕਾਲ ਤਖ਼ਤ ਸਾਹਿਬ ਇਸ ਸਥਾਨ ਤੇ ਸੁਸ਼ੋਭਿਤ ਹੈ ।ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸ੍ਰੀ ਗੁਰੂ ਰਾਮਦਾਸ ਜੀ ਨੇ ਨਗਰ ਗੁੰਮਟਾਲਾ ਦੇ ਸੁਲਤਾਨਵਿੰਡ ਦੇ ਵਿਚਕਾਰ ਜ਼ਮੀਨ ਖਰੀਦ ਕੇ ਚੱਕ ਗੁਰੂ ਰਾਮਦਾਸ ਨਾਂ ਦਾ ਨਗਰ ਵਸਾਇਆ ਜਿੱਥੇ ਇਸ ਸਮੇਂ ਦਾ ਮਹਾਨ ਧਾਰਮਿਕ ਕੇਂਦਰ ਸ੍ਰੀ ਅੰਮ੍ਰਿਤਸਰ ਸਿਫ਼ਤੀ ਦਾ ਘਰ ਸਥਾਪਿਤ ਹੈ।ਸਾਈਂ ਮੀਆਂ ਮੀਰ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ।। ਇੱਕ ਮੁਸਲਮਾਨ ਫ਼ਕੀਰ ਤੋਂ ਗੁਰੂ ਅਰਜਨ ਦੇਵ ਜੀ ਨੇ ਨੀਂਹ ਰਖਾ ਕੇ ਇਸ ਗੱਲ ਦਾ ਪ੍ਰਮਾਣ ਦਿੱਤਾ ਕਿ ਹਰਿਮੰਦਰ ਸਾਹਿਬ ਹਰ ਇੱਕ ਜ਼ਾਤ ਧਰਮ ਵਾਸਤੇ ਖੁੱਲ੍ਹਾ ਹੈ ।ਸ਼ਾਇਦ ਇਸ ਵਿਚ ਗੁਰੂ ਗੁਰੂ ਜੀ ਦੁਬਾਰਾ ਰੱਖੇ ਗਏ ਚਾਰ ਦਰਵਾਜ਼ੇ ਇਸ ਗੱਲ ਦਾ ਪ੍ਰਮਾਣ ਦਿੰਦੇ ਹਨ ਕਿ ਜੋ ਮਨੁੱਖ ਗੁਰੂ ਰਾਮਦਾਸ ਜੀ ਦੀ ਸ਼ਰਨ ਵਿੱਚ ਆ ਗਿਆ ਉਸ ਵਾਸਤੇ ਧਰਮ ਜਾਂ ਜਾਤ ਕੋਈ ਮਾਅਨੇ ਨਹੀਂ ਰੱਖਦੀ ।ਬਸ ਇਸ ਸਿਫ਼ਤੀ ਦੇ ਘਰ ਵਿੱਚ ਜੋ ਇਨਸਾਨ ਆਵੇ ਉਹ ਇਹ ਉੱਦਮ ਕਰੇ ਕਿ ਉਹ ਮੈਂ ਮੇਰੀ ਦੇ ਹੰਕਾਰ ਨੂੰ ਛੱਡ ਕੇ ਨਿਮਾਣਾ ਹੋ ਕੇ ਗੁਰੂ ਦੇ ਅੱਗੇ ਢਹਿ ਪਵੇ। ਮੇਰਾ ਮੇਰਾ ਗੁਰੂ ਬੜਾ ਸਮਰੱਥ ਹੈ ਉਹ ਝੋਲੀਆਂ ਭਰ ਭਰ ਕੇ ਦਾਤਾਂ ਵੰਡਦਾ ਹੈ । ਮਨ ਦੀ ਭਟਕਣਾ ਹੀ ਇਸ ਦਰ ਤੇ ਆ ਕੇ ਮੁੱਕਦੀ ਹੈ। ਕਿਤੇ ਹੋਰ ਜਾਈਏ ਤਾਂ ਮਨ ਵਿੱਚ ਹਜ਼ਾਰਾਂ ਫੁਰਨੇ ਉਮਡ ਪੈਂਦੇ ਹਨ ਪਰ ਇੱਕ ਮੇਰੇ ਗੁਰੂ ਰਾਮਦਾਸ ਜੀ ਦਾ ਦਰ ਇਕ ਐਸਾ ਦਰ ਹੈ ਜਿਥੇ ਸਾਰੇ ਬੁਰੇ ਫੁਰਨੇ ਮੁੱਕ ਜਾਂਦੇ ਹਨ।ਕਣ ਕਣ ਵਿੱਚ ਗੁਰਬਾਣੀ ਦਾ ਸੰਚਾਰ ਜੀਵਨ ਜਿਊਣ ਦਾ ਇੱਕ ਨਵਾਂ ਅੰਦਾਜ਼ ਸਿਖਾਉਂਦੀ ਹੈ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋ ਤਲਵਾਰਾਂ ਮੀਰੀ ਪੀਰੀ ਦੀਆਂ ਪਾ ਕੇ ਬਿਸ਼ਪ ਨੂੰ ਸੰਦੇਸ਼ ਦਿੱਤਾ ਕਿ ਆਪਣੇ ਧਰਮ ਨੂੰ ਬਚਾਉਣ ਲਈ ਜ਼ੁਲਮ ਦਾ ਖ਼ਾਤਮਾ ਕਰ ਦਿਉ ਅਤੇ ਧਰਮ ਅਤੇ ਭਗਤੀ ਦਾ ਰਸਤਾ ਕਦੇ ਵੀ ਨਾ ਛੱਡੋ ।ਇਸ ਅਸਥਾਨ ਤੇ ਬਾਬਾ ਦੀਪ ਸਿੰਘ ਜੀ ਦੀ ਕੁਰਬਾਨੀ ਨੂੰ ਅਸੀਂ ਕਦੇ ਵੀ ਨਹੀਂ ਭੁੱਲ ਸਕਦੇ ।ਹਰਿਮੰਦਰ ਸਾਹਿਬ ਵਿੱਚ ਸਾਨੂੰ ਭਗਤੀ ਅਤੇ ਸ਼ਕਤੀ ਦਾ ਸੁਮੇਲ ਦੇਖਣ ਨੂੰ ਮਿਲਦਾ ਹੈ ।ਜਿਹੜਾ ਸਾਡੇ ਰੋਮ ਰੋਮ ਵਿੱਚ ਭਗਤੀ ਦਾ ਦੀਪਕ ਜਲਾ ਦਿੰਦੇ ਹਨ ।ਇੱਥੇ ਪੈਰ ਪੈਰ ਤੇ ਡੁੱਲ੍ਹੇ ਸ਼ਹੀਦਾਂ ਦੇ ਖੂਨ ਨੂੰ ਅਸੀਂ ਕਿਵੇਂ ਭੁੱਲ ਸਕਦੇ ਹਾਂ ।ਇਸ ਇਸ ਲਈ ਕਿਹਾ ਜਾਂਦਾ ਹੈ ਕਿ ਹਰਿਮੰਦਰ ਸਾਹਿਬ ਆ ਕੇ ਜੇ ਅਰਦਾਸ ਸੱਚੇ ਦਿਲੋਂ ਕਰੀ ਜਾਵੇ ਤਾਂ ਉਹ ਇਨਸਾਨ ਕਦੇ ਵੀ ਖਾਲੀ ਹੱਥ ਨਹੀਂ ਮੁੜਦਾ । ਦਾਤਾ ਸਾਡੇ ਤੇ ਬਖ਼ਸ਼ਿਸ਼ ਕਰੇ ਅਤੇ ਅਸੀਂ ਵੀ ਭਗਤੀ ਅਤੇ ਸ਼ਕਤੀ ਦੇ ਸੁਮੇਲ ਦਾ ਇਕ ਸਰਮਾਇਆ ਬਣੀਏ।
ਸਰਵਜੀਤ ਕੌਰ ਪਨਾਗ 9592213031
ਸਮਾਜਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly