ਕੁਰਾਲ਼ੀ (ਸਮਾਜ ਵੀਕਲੀ) (ਰੋਮੀ ਘੜਾਮਾਂ): ਸਪੈਸ਼ਲੀ ਏਬਲਡ (Differently Abled) ਖਿਡਾਰੀਆਂ ਦੀਆਂ ਖੇਡਾਂ ਕਰਵਾਉਣ ਵਾਲ਼ੀ ਸੰਸਥਾ ਸ਼ਪੈਸ਼ਲ ਓਲੰਪਿਕ ਭਾਰਤ (ਪੰਜਾਬ) ਵੱਲੋਂ ਪ੍ਰਭ ਆਸਰਾ, ਪਡਿਆਲਾ (ਕੁਰਾਲ਼ੀ) ਵਿਖੇ ਚਾਰ ਰੋਜ਼ਾ ਖੇਡ ਸਿਖਲਾਈ ਕੈਂਪ ਲਗਾਇਆ ਗਿਆ। ਸੰਸਥਾ ਮੁਖੀ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ 06 ਤੋਂ 09 ਜੂਨ ਤੱਕ ਚੱਲੇ ਇਸ ਕੈਂਪ ਵਿੱਚ ਪੰਜਾਬ ਦੇ ਵੱਖੋ-ਵੱਖ ਜਿਲ੍ਹਿਆਂ ਤੋਂ ਸ਼ਪੈਸ਼ਲ ਖਿਡਾਰੀਆਂ ਨੇ ਭਾਗ ਲਿਆ। ਜਿਨ੍ਹਾਂ ਨੂੰ ਚੌਣਵੇਂ ਕੋਚਾਂ ਵੱਲੋਂ ਵਾਲੀਵਾਲ ਤੇ ਬੈੱਡਮਿੰਟਨ ਦੀ ਸਿਖਲਾਈ ਦਿੱਤੀ ਗਈ l ਸੰਸਥਾ ਵੱਲੋਂ ਰਿਹਾਇਸ਼ ਅਤੇ ਖੁਰਾਕ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ । ਜਿੰਨ੍ਹਾ ਦੀ ਖਿਡਾਰੀਆਂ ਦੇ ਨਾਲ਼ ਆਏ ਮਾਪਿਆਂ ਤੇ ਕੋਚਾਂ ਨੇ ਖੂਬ ਸ਼ਲਾਘਾ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



