(ਸਮਾਜ ਵੀਕਲੀ)
ਮੇਰਾ ਬਚਪਨ ਉਲਝ ਗਿਆ,
ਮੈਂ ਕਿਹਨੂੰ ਆਖ ਸੁਣਾਵਾਂ,
ਮੈਂ ਉਮਰ ਤੋਂ ਪਹਿਲਾਂ ਵੱਡੀ ਹੋ ਗਈ,
ਕਿੱਥੇ ਦਰਦ ਲੁਕਾਵਾਂ।
ਖੇਡਣ ਵਾਲੀਆਂ ਉਮਰਾਂ ਗਈਆਂ,
ਹਰਦਮ ਦਿਲ ਨੂੰ ਸੋਚੀ ਪਾਵਾਂ,
ਸੋਚ ਸੋਚ ਕੇ ਦਿਨ ਨਹੀਂ ਲੰਘਦਾ,
ਕਿਹਨੂੰ ਦਰਦ ਸੁਣਾਵਾਂ।
ਮੇਰਾ ਮਿੱਟੀ ਵਿੱਚ ਖੇਡਣ ਵਾਲਾ ਚਾਅ,
ਮਿੱਟੀ ਵਿੱਚ ਹੀ ਰੁਲ ਗਿਆ,
ਪਤਾ ਵੀ ਨਹੀਂ ਲੱਗਿਆ,
ਕਦੋਂ ਮੇਰਾ ਬਚਪਨ ਆ ਕੇ ਮੁੜ ਗਿਆ।
ਖੇਡਣ ਵਾਲੀਆਂ ਉਮਰਾਂ ਵੀ ਮੈਂ,
ਦਰਦਾਂ ਨਾਲ ਹੰਡਾਈਆਂ ਨੇ,
ਅਸਾਂ ਕੀ ਕੀਤਾ ਰੱਬਾ ਤੇਰਾ ਮਾੜਾ,
ਕਿਉਂ ਰੂਹਾਂ ਤੜਫਾਈਆਂ ਨੇ।
ਮਾਂ ਮੇਰੀ ਨੇ ਸਭ ਕੁਝ ਰੋਲ ਲਿਆ,
ਬਚਪਨ ਮੇਰਾ ਸਵਾਰਨ ਲਈ,
ਉਹਨੇ ਦਿਲ ਦੀਆਂ ਦਿਲ ਵਿੱਚ ਰੱਖ ਲਈਆਂ,
ਇੱਕ ਸਾਨੂੰ ਪਾਰ ਉਤਾਰਨ ਲਈ।
ਰੱਬਾ ਮਾਂ ਦੀ ਜੰਨਤ ਐਵੇਂ ਨਹੀਂ ਹੁੰਦੀ,
ਉੱਥੇ ਰੱਬ ਵੀ ਹਾਰ ਜਾਂਦਾ,
ਜਿੱਥੇ ਮਾਂ ਹਾਉਂਕਾ ਭਰਦੀ ਐ,
ਮਾਂ ਤਾਂ ਬੱਚਿਆਂ ਦੇ ਲਈ ਸਾਗਰ ਵੀ ਤਰਦੀ ਐ।
ਮੈਂ ਉਮੀਦ ਲਾਈ ਬੈਠੀ ਰੱਬਾ,
ਮੇਰੀ ਮਾਂ ਦੀ ਅਰਦਾਸ ਨੂੰ,
ਕਦੇ ਤਾਂ ਰੰਗ ਤੂੰ ਲਾਵੇਂਗਾ ਰੱਬਾ,
ਹੱਥ ਵਿੱਚ ਫੜੀ ਕਲਮ ਦਾ,
ਕਦੇ ਤਾਂ ਦਰਦ ਘਟਾਵੇਂਗਾ, ਰੱਬਾ!
ਲਕਸ਼ੀਤਾ ਸ਼ਰਮਾ
ਭਵਾਨੀਗੜ੍ਹ



