ਤੂੰ ਵੀ ਮਾੜੀ ਕਰਦੇ ਰੱਬਾ

ਕੁਲਵੀਰ ਸਿੰਘ ਘੁਮਾਣ

(ਸਮਾਜ ਵੀਕਲੀ)

ਤੂੰ ਵੀ ਵੈਰੀ ਬਣ ਜਾਨੈ ਰੱਬਾ।
ਫਸਲ ਪੱਕੀ ਤੇ ਵਰ ਜਾਨੈ ਰੱਬਾ।
ਦਰਦ ਕਿਉ ਨਾ ਜਾਣੇ,
ਭੋਲੇ ਇਨਸਾਨਾਂ ਦੇ।
ਤੂੰ ਵੀ ਮਾੜੀ ਕਰਦੇ ,
ਮਾੜੀ ਕਰਦੇ ਨਾਲ ਕਿਸਾਨਾਂ ਦੇ।

ਮਸਾ ਮਸਾ ਵਿਚਾਰੇ,
ਟਾਈਮ ਟਪਾਉਂਦੇ ਨੇ,
ਦਿਨ ਰਾਤ ਨਾਲੇ ,
ਤੈਨੂੰ ਧਿਆਉਦੇ ਨੇ।
ਤੈਨੂੰ ਤਰਸ ਨੀ ਆਉਂਦਾ ਰੱਬਾ,
ਕਿਉ ਤੜਫਾਈਆ ਜਾਨਾ ਨੇਂ ।
ਤੂੰ ਵੀ ਮਾੜੀ ਕਰਦੇ,
ਮਾੜੀ ਕਰਦੇ ਨਾਲ ਕਿਸਾਨਾਂ ਦੇ।

ਰੱਬਾ ਮੈਨੂੰ ਤੂੰ ਵੀ,
ਤਕੜਿਆਂ ਵੱਲ ਦਾ ਲੱਗਦਾ।
ਜਿਹੜਾ ਵਿਚਾਰਾ ਕਰਕੇ ਖਾਂਦਾ,
ਤੈਨੂੰ ਵੀ ਚੰਗਾ ਨਹੀਂ ਲੱਗਦਾ।
ਸੁਣ ਕਦੇ ਗਰੀਬਾ ਦੀ,
ਕੁਲਵੀਰ ਨੇ ਤੈਨੂੰ ਮਾਰਿਆ ਤਾਨਾ ਵੇ।
ਤੂੰ ਵੀ ਮਾੜੀ ਕਰਦਾ,
ਮਾੜੀ ਕਰਦੇ ਨਾਲ ਕਿਸਾਨਾਂ ਦੇ।

ਲਿਖਤ – ਕੁਲਵੀਰ ਸਿੰਘ ਘੁਮਾਣ
ਰੇਤਗੜ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਾਇਜੀਰੀਆ ਦੇ ਜੇਲ੍ਹ ’ਤੇ ਹਮਲਾ; 575 ਕੈਦੀ ਫ਼ਰਾਰ
Next articleਉਚੇਰੀ ਸਿੱਖਿਆ ਵਿੱਚ ਆ ਰਿਹਾ ਨਿਘਾਰ !