(ਸਮਾਜ ਵੀਕਲੀ)
ਐ ਮਨੁੱਖ, ਅਸੀਂ ਆਪਣੇ ਸਿਰਾਂ ਤੇ
ਪਹਿਲਾਂ ਕੜਕਦੀਆਂ ਧੁੱਪਾਂ ਸਹੀਏ।
ਫੇਰ ਤੈਨੂੰ ਠੰਢੀ ਛਾਂ,ਮਨਮੋਹਣੇ ਫੁੱਲ
ਤੇ ਖਾਣ ਨੂੰ ਮਿੱਠੇ ਫਲ ਦਈਏ।
ਤੇਰੀ ਸਿਹਤ ਠੀਕ ਰੱਖਣ ਲਈ ਦਵਾਈਆਂ
ਤੇ ਘਰ ਬਣਾਉਣ ਲਈ ਲੱਕੜੀ ਦਈਏ।
ਤੇਰੀਆਂ ਫਸਲਾਂ ਦੇ ਵੱਧਣ, ਫੁੱਲਣ ਲਈ
ਵਰਖਾ ਲਿਆਉਣ ਵਿੱਚ ਸਹਾਇਤਾ ਕਰੀਏ।
ਤੇਰੀ ਕਾਰਬਨ ਡਾਈਆਕਸਾਈਡ ਲੈ ਕੇ
ਤੇਰੀ ਜੀਵਨ ਦਾਤੀ ਆਕਸੀਜਨ ਦਈਏ।
ਇਸ ਦੇ ਬਦਲੇ ਵਿੱਚ ਤੂੰ ਚੰਦਰਿਆ
ਸਾਨੂੰ ਵੱਢ,ਵੱਢ ਧਰਤੀ ਤੇ ਸੁੱਟੀ ਜਾਵੇਂ।
ਸਾਡੇ ਥਾਂ ਤੇ ਨਵੇਂ ਰੁੱਖ ਲਾਣ ਤੋਂ
ਬੱਚਿਆਂ ਵਾਂਗ ਨਾਂਹ ਕਰੀ ਜਾਵੇਂ।
ਅਜਿਹੀ ਹਾਲਤ ਵਿੱਚ ਤੇਰਾ ਕੀ ਬਣੇਗਾ
ਰੱਬ ਹੀ ਜਾਣੇ, ਰੱਬ ਹੀ ਜਾਣੇ।
ਮਹਿੰਦਰ ਸਿੰਘ ਮਾਨ
ਚੈਨਲਾਂ ਵਾਲੀ ਕੋਠੀ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-144514
ਫੋਨ 9915803554
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly