(ਸਮਾਜ ਵੀਕਲੀ)
ਕੌਣ ਪਾਉਂਦਾ ਜਾਨ ਸੌਂ ਰਹੀ ਬਨਸਪਤੀ ਵਿਚ,
ਰੰਗ ਬਿਰੰਗੇ ਫੁੱਲਾਂ ਦੇ ਨਾਲ ਕੰਡੇ ਵੀ ਲਾਉਂਦਾ।
ਕੌਣ ਦਿੰਦਾ ਵਖਰੇਵਾਂਪਣ ਪੇੜ ਪੌਦਿਆਂ ਅੰਦਰ,
ਹਰ ਰੁੱਖ ਵੀ ਆਪਣੀ ਦਿੱਖ ਦਿਖਾਉਂਦਾ।
ਕਿਵੇਂ ਹਰ ਮੌਸਮ ਵਿਚ ਕਰਨੀ ਇਹਨਾਂ ਦੀ ਰਖਵਾਲੀ,
ਫੁੱਟ ਰਹੀ ਕਰੂੰਬਲ ਸਮੇਂ ਨਾਲ ਬਣ ਜਾਂਦੀ ਡਾਲੀ
ਤਣੇ ਦਾ ਖਰਵਾਪਣ ਬਚਾ ਕੇ ਰੱਖਦਾ ਖੁਰਾਕ ਨਾਲੀ,
ਆਖਰ ਸੂਰਜੀ ਊਰਜਾ ਤੇ ਹਵਾ, ਪਾਣੀ, ਜ਼ਿੰਦਾ ਰੱਖੇ ਜਲਾਲੀ।
ਅਪਣੇ ਆਪਨੂੰ ਢਾਲੇ ਵਾਤਾਵਰਣ ‘ਨੁਸਾਰ,
ਭਿੰਨ ਭਿੰਨ ਪ੍ਰਕਾਰ ਦੇ ਫਲ ਵੀ ਅਨੰਦ ਦੇਣ।
ਸਾਰੀ ਕਾਇਨਾਤ ਪੇੜਾਂ ਦੇ ਗੁਣ ਗਾਵੇ ,
ਮਨੁੱਖੀ ਸਰੀਰ ਦੀ ਕਮੀਆਂ ਵੀ ਦੂਰ ਕਰ ਦੇਣ।
ਇਕ ਪੇੜ੍ਹ ਹੀ ਹਨ ਜਿਹੜੇ ਬਿਪਤਾ ਵਿੱਚ,
ਕਿਧਰੇ ਲੁਕਣਮੀਚੀ ਕਰ ਜਾਂ ਭੱਜ ਨ੍ਹੀਂ ਸਕਦੇ।
ਅੱਤ ਦੀ ਗਰਮੀ ਸਰਦੀ ਝੱਲਕੇ,
ਮਨੁੱਖ ਤੇ ਹੋਰ ਜੀਵ ਇਨ੍ਹਾਂ ਦਾ ਦੇਣਾ ਦੇ ਨ੍ਹੀਂ ਸਕਦੇ
ਕੁਦਰਤ ਦੀਆਂ ਬਣਾਈਆਂ ਸਾਰੀਆਂ ਚੀਜ਼ਾਂ ‘ਚ,
ਠੋਸ,ਤਰਲ, ਗੈਸਾਂ,ਜਾਨ,ਬੇਜਾਨ ‘ਚ ਰੱਬ ਵੱਸਦਾ
ਖੁੱਲ੍ਹੀਆਂ ਅੱਖਾਂ ਨਾਲ ਨਜ਼ਰ ਨਾ ਆਵੇ,
ਕਰ ਕੇ ਬੰਦ ਅੱਖਾਂ, ਧਿਆਨ ਲਗਾਣ ਤੇ ਪਹੁੰਚਣ ਦਾ ਰਾਹ ਦੱਸਦਾ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639
ਮਿਤੀ : 09-03-2023