ਰੱਬ ਨੇ ਕੁਝ ਨਹੀਂ ਕਰਨਾ

ਜਗਦੀਸ਼ ਰਾਣਾ
         (ਸਮਾਜ ਵੀਕਲੀ)
ਦੁੱਖ ਦੁਖੀਆਂ ਦਾ ਰਲ਼ ਮਿਲ਼ ਕੇ ਹੀ ਹਰਨਾ ਪੈਣਾ ਆ।
ਰੱਬ ਨੇ ਕੁਝ ਨਹੀਂ ਕਰਨਾ ਖ਼ੁਦ ਹੀ ਕਰਨਾ ਪੈਣਾ ਆ।
ਪੜ੍ਹੋ-ਜੁੜੋ-ਸੰਘਰਸ਼ ਕਰੋ,ਗੱਲ ਪੱਲੇ ਪਾਉਣੀ ਪਊ.
ਹੁਣ ਅਪਣੀ ਤਕਦੀਰ ਲੋਕਾ ! ਆਪ ਬਨਾਉਣੀ ਪਊ.
ਹੱਕਾਂ ਖਾਤਿਰ ਜੂਝਣਾ-ਲੜਨਾ-ਮਰਨਾ ਪੈਣਾ ਆ.
ਰੱਬ ਨੇ ਕੁਝ ਨਹੀਂ ਕਰਨਾ ਖ਼ੁਦ ਹੀ ਕਰਨਾ ਪੈਣਾ ਆ।
ਧਰਮਾਂ-ਜਾਤਾਂ-ਗੋਤਾਂ ਦੀ ਗੱਲ ਪਿੱਛੇ ਛੱਡਣੀ ਪਊ.
ਇਕ ਦੂਜੇ ਲਈ ਈਰਖਾ ਹੁਣ ਤਾਂ ਦਿਲ ‘ਚੋਂ ਕੱਢਣੀ ਪਊ.
ਜਿੱਤਣ ਖਾਤਿਰ ਵਿਚ ਮੈਦਾਨ ਉੱਤਰਨਾ ਪੈਣਾ ਆ.
ਰੱਬ ਨੇ ਕੁਝ ਨਹੀਂ ਕਰਨਾ ਖ਼ੁਦ ਹੀ ਕਰਨਾ ਪੈਣਾ ਆ।
ਜ਼ੁਲਮ ਅਗਰ ਕੋਈ ਕਰਦਾ ਹੈ ਤਾਂ ਡਾਂਗ ਉਠਾਉਣੀ ਪਊ.
’ਅਪਣੇ ਦੀਪਕ ਆਪ ਬਣੋ’ ਦੀ ਗੱਲ ਚਲਾਉਣੀ ਪਊ.
ਇਕ ਦੂਜੇ ਦੇ ਦਮ ਵਿਚ ਦਮ ਹੀ ਭਰਨਾ ਪੈਣਾ ਆ.
ਰੱਬ ਨੇ ਕੁਝ ਨਹੀਂ ਕਰਨਾ ਖ਼ੁਦ ਹੀ ਕਰਨਾ ਪੈਣਾ ਆ।
ਰੱਬ ਦੇ ਨਾਮ ‘ਤੇ ਅੱਜ ਤੱਕ ਸਾਨੂੰ ਲੁੱਟਿਆ ਕੁੱਟਿਆ ਹੈ.
ਜਨਮਾਂ-ਕਰਮਾਂ ਦੀ ਗੱਲ ਕਹਿ ਕੇ ਤਾਂ ਮਾਰ ਹੀ ਸੁੱਟਿਆ ਹੈ.
ਵਕਤ ਦੀ ਅੱਗ ‘ਚ ਖ਼ੁਦ ਨੂੰ ਸੜਨਾ – ਮਰਨਾ ਪੈਣਾ ਆ
ਰੱਬ ਨੇ ਕੁਝ ਨਹੀਂ ਕਰਨਾ ਖ਼ੁਦ ਹੀ ਕਰਨਾ ਪੈਣਾ ਆ.
ਜਗਦੀਸ਼ ਰਾਣਾ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਹਾਦਤਾਂ ਦੇ ਸਫਰ ਦੀ ਲੜੀ ਦਾ ਸੁੱਚਾ ਮੋਤੀ– ਬਾਬਾ ਮੋਤੀ ਰਾਮ ਮਹਿਰਾ
Next articleबोधिसत्व अंबेडकर पब्लिक स्कूल में 13वें सालाना खेल समागम का तीसरा दिन