“ਵਾਹਿਗੁਰੂ ਜੀ ਕਿਰਪਾ ਵਰਸਾਓ “

ਮਮਤਾ ਸੇਤੀਆ ਸੇਖਾ

ਸਮਾਜ ਵੀਕਲੀ

ਪਾਪ ਵੱਧ ਗਿਆ ਧਰਤ-ਮਾਂ ਆਖੇ ,
ਹਾੜਾ ਰੱਬ ਜੀ ਜਲਦੀ ਆਓ ।
ਦਬ ਚੱਲੀ ਹਾਂ ਮੈਂ ਹੇਠ ਭਾਰ ਦੇ ,
ਆਣ ਕੇ ਤੁਸੀਂ ਮੈਨੂੰ ਬਚਾਓ ।
ਮਹਾਮਾਰੀ ਬਣੀ ” ਵਾਇਰਸ ਕਰੋਨਾ ” ,
ਘਬਰਾ ਰਿਹਾ, ਦੁਨੀਆ ਦਾ ਹਰ ਕੋਨਾ ।
ਹੁਣ ਵੀ ਸੰਭਲੋ ਤੁਸੀ ਲੋਕੋ,
ਇਹ ਗੱਲ ਸਮਝੋ -ਸਮਝਾਓ ।
ਹੱਕ ਹਲਾਲ ਦੀ ਕਰੋ ਕਮਾਈ,
ਅੰਤਰ -ਆਤਮਾ ਸ਼ੁੱਧ ਬਨਾਓ ।
ਸਬਰ ,ਸੰਤੋਖ, ਧੀਰਜ ਨਾਲ,
ਭੈੜੀ ਕਰੋਨਾ ਦੁਰ ਭਜਾਓ ।
ਹੱਥ ਧੋ ਕੇ ਸਾਬਣ ਦੇ ਨਾਲ,
ਫਿਰ ਹੀ ਕੋਈ ਸ਼ੈਅ ਮੂੰਹ ਲਾਓ ।
ਕਿਸੇ ਨਾਲ ਹੱਥ ਮਿਲਾਉਣਾ ਛੱਡੋ ,
ਹੱਥ ਜੋੜ ਹੀ ਸਤਿ ਸ੍ਰੀ ਅਕਾਲ ਬੁਲਾਓ ।
ਅਕਾਲ -ਪੁਰਖ ਨੂੰ ਕਰੋ ਅਰਦਾਸਾਂ,
ਸਤਿਗੁਰੂ ਜੀ ਆਣ ਬਚਾਓ ।
“ਮਮਤਾ ਸੇਤੀਆ “ਮੰਗੇ ਦੁਆਵਾਂ ,
ਵਾਹਿਗੁਰੂ ਜੀ ਕਿਰਪਾ ਵਰਸਾਓ ।

ਮਮਤਾ ਸੇਤੀਆ ਸੇਖਾ
9876037411

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਂ ਬਾਪ
Next articleਸਿੱਖਿਆ