ਰੱਬ….

ਮਨਜੀਤ ਕੌਰ ਧੀਮਾਨ
(ਸਮਾਜ ਵੀਕਲੀ)
ਨਿੱਕੀ-ਨਿੱਕੀ ਗੱਲ ਤੋਂ
ਹੋ ਜਾਂਦੇ ਨਰਾਜ਼ ਜਿਹੜੇ।
ਹਾਏ!ਕੌਣ ਨੇ ਇਹ ਸੱਭ?
ਦੱਸੋ, ਕਿਹੜੇ ਨੇ ਇਹ ਰੱਬ?
ਦੱਸੋ….
ਆਹ ਕਰ ਲਓ ਟੋਟਕਾ,
ਤੇ ਓਹ ਕਰ ਲਓ ਕੰਮ!
ਕੀਹਨੇ ਪਾਏ ਇਹ ਜੱਭ?
ਦੱਸੋ ….
ਕੋਈ ਬਣੀ ਬੈਠਾ ਬਾਬਾ,
ਕੋਈ ਖੁਦ ਨੂੰ ਆਖੇ ਰੱਬ।
ਮੰਨਦੇ ਜੋ ਪਾਗ਼ਲ ਸੱਭ!
ਦੱਸੋ….
ਮਨ ਦੇ ਭੁਲੇਖੇ ਪਾਏ ,
ਮਾਇਆ ਦੀ ਹੈ ਖੇਡ।
ਰੱਬ ਨੂੰ ਇਹ ਦੱਸੇ ਟੱਬ।
ਦੱਸੋ….
ਸਾਰਿਆਂ ‘ਚ ਵੱਸੇ ਉਹ ਤਾਂ,
ਸਾਰਿਆਂ ਦੇ ਨਾਲ਼ ਹੈ।
ਖੌਰੇ ਅੰਦਰੋਂ ਹੀ ਜਾਵੇ ਲੱਭ!
ਦੱਸੋ….
ਮਨਜੀਤ ਕੌਰ ਧੀਮਾਨ,                                                   
ਸ਼ੇਰਪੁਰ, ਲੁਧਿਆਣਾ।                               
ਸੰ:9464633059
Previous articleਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਮਨਾਇਆ ਗਿਆ ਬਸੰਤ ਪੰਚਮੀ ਦਾ ਤਿਉਹਾਰ
Next articleਮੇਰਾ ਘੁਮਿਆਰਾ