(ਸਮਾਜ ਵੀਕਲੀ) ਐ ਰੱਬ ਜੀ, ਕੀ ਤੂੰ ਹੁਣ ਸਰਵਸ਼ਕਤੀਮਾਨ ਨਹੀਂ ਰਿਹਾ ਜਾਂ ਤੇਰੀ ਸ਼ਕਤੀ ਹੁਣ ਖ਼ਤਮ ਹੋ ਗਈ, ਤੇਰੇ ਭਗਤ ਤੇਰੇ ਘਰ ਹੁਣ ਤੇਰਾ ਡਰ ਕਿਉਂ ਨਹੀਂ ਮੰਨਦੇ।
ਐ ਮਾਂ… ਤੇਰੀ ਸ਼ਕਤੀ, ਤੇਰੀ ਦਲੇਰੀ ਦੀ ਕੋਈ ਦੋ ਰਾਏ ਨਹੀਂ!! ਫਿਰ ਤੇਰੇ ਮੰਦਿਰ ਵਿੱਚ ਤੇਰੀ ਹੀ ਮਾਸੂਮ ਕੰਜਕ ਦੀ ਇੱਜਤ ਲੁੱਟੀ ਗਈ, ਤੇਰੇ ਹੱਥਾਂ ਵਿਚਲੇ ਹਥਿਆਰ ਕੰਮ ਕਿਉਂ ਨਹੀਂ ਆਏ, ਕੀ ਇਹ ਦਿਖਾਵੇ ਦੇ ਚਿੰਨ ਹਨ?
ਉਹ ਗੋਡ ਜੀ ਤੁਹਾਡੇ ਘਰ ਵਿੱਚ ਤੁਹਾਡੀ ਹਾਜ਼ਰੀ ਵਿੱਚ, ਤੁਹਾਡੇ ਹੀ ਨਾਮ ਤੇ ਤੁਹਾਡੇ ਹੀ ਸ਼ਰਧਾਲੂਆਂ ਨੂੰ ਝੂਠੀ ਤਸੱਲੀ ਤੇ ਕਿਉਂ ਠੱਗਿਆ ਜਾਂਦਾ?
ਮਸਜਿਦ ਤੇਰੀ ਵਿੱਚ ਵੀ ਹੁਣ ਧੱਕਾ ਹੋ ਰਿਹਾ। ਨਫਰਤ ਦੀ ਅਵਾਜ਼ ਫਿਰ ਉਠਾਈ ਜਾਂ ਰਹੀ। ਤੁਹਾਡੀਆਂ ਹੱਥ ਲਿੱਖਤ ਗ੍ਰੰਥ ਵਿੱਚ ਇਹ ਤਾਂ ਨਹੀਂ ਲਿਖਿਆ, ਇਹਨਾਂ ਨੂੰ ਦੱਸੇ ਕੌਣ?
ਕਿਹੜਾ ਧਰਮ ਹੈ ਜੋ ਨਫਰਤ ਸਿਖਾਉਂਦਾ ਹੈ?
ਕਿਹੜਾ ਧਰਮ ਹੈ ਜੋ ਨਿਮਰਤਾ ਨਹੀਂ ਸਿਖਾਉਂਦਾ ਹੈ?
ਕਿਹੜਾ ਧਰਮ ਹੈ ਜੋ ਮਾਸੂਮਾਂ ਤੇ ਅਬਲਾ ਤੇ ਅਤਿਆਚਾਰ ਦੀ ਹਾਮੀ ਭਰਦਾ?
ਕਿਹੜਾ ਧਰਮ ਹੈ ਜੋ ਕਿਰਤ ਕਰੋ ਵੰਡ ਛੱਕੋ ਦਾ ਸੰਦੇਸ਼ ਨਹੀਂ ਦਿੰਦਾ?
ਕਿਹੜਾ ਧਰਮ ਹੈ ਜੋ ਲੋੜਵੰਦ ਦੀ ਮੱਦਦ ਦੀ ਤਾਗੀਦ ਨਹੀਂ ਕਰਦਾ?
ਕਿਹੜਾ ਧਰਮ ਹੈ ਜੋ ਕੁਦਰਤਿ ਨਾਲ ਖਿਲਵਾੜ੍ਹ ਕਰਨ ਦੀ ਗੱਲ ਕਰਦਾ?
…… ਨਹੀਂ ਨਾ ਕਰਦਾ……
ਫਿਰ ਇਨਸਾਨ ~~ਇਨਸਾਨੀਅਤ ~~ ਰੂਹਾਨੀਅਤ ਨਾਲ ਨਾਤਾ ਜੋੜੋ!!!
ਹਰੀ ਕ੍ਰਿਸ਼ਨ ਬੰਗਾ ✍🏽
ਜਨਰਲ ਸੈਕਟਰੀ
ਅਦਾਰਸ਼ ਸੋਸ਼ਿਲ ਵੈਲਫ਼ੇਅਰ ਸੋਸਾਇਟੀ ਪੰਜਾਬ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly