ਖਾਲੀ ਹੱਥ ਜਾਣਾ

ਜਸਪਾਲ ਸਿੰਘ ਮਹਿਰੋਕ

(ਸਮਾਜ ਵੀਕਲੀ)

ਗਲੀ ਵਾਲਾ ਜਾਨਵਰ ਰੋਵੋ, ਰੋੜੇ ਮਾਰ ਭਜਾਉਂਦੇ ਵੇਖੇ ਨੇ ਮੈਂ,
ਆਪਣਾ ਟੋਮੀ ਰੋਵੋ, ਪਿਆਰ ਨਾਲ ਦੁੱਧ ਪਿਆਉਂਦੇ ਵੇਖੇ ਨੇ ਮੈਂ।

ਕੋਈ ਗੈਰ ਰੋਵੋ, ਉਸਦਾ ਹੋਰ ਤਮਾਸ਼ਾ ਉਡਾਉਂਦੇ ਵੇਖੇ ਨੇ ਮੈਂ,
ਕੋਈ ਆਪਣਾ ਰੋਵੋ, ਬੁੱਕਲ਼ ਵਿਚ ਚੁੱਪ ਕਰਾਉਂਦੇ ਵੇਖੇ ਨੇ ਮੈਂ।

ਕਿਸੇ ਨਾਲ ਜਦੋਂ ਮੁਹਬੱਤ ਹੇ ਜਾਵੇ, ਜਾਮ ਝੁਲਕਾਉਂਦੇ ਵੇਖੇ ਨੇ ਮੈਂ,
ਮਿਲੇ ਜਦੋਂ ਬੇਵਫ਼ਾਈ, ਉਸੀ ਜਾਮ ਨਾਲ ਗਮ ਭੁਲਾਉਂਦੇ ਵੇਖੇ ਨੇ ਮੈਂ।

ਰੱਖੜੀ ਬੰਨਵਾ ਕੇ, ਰਿਸ਼ਤਾ ਨਿਭਾਉਣ ਦੀ ਕਸਮ ਖਾਉਂਦੇ ਵੇਖੇ ਨੇ ਮੈਂ,
ਡਾਲਰ, ਪੋਂਡ ਕਮਾਉਣ ਲਈ, ਕਈ ਰਿਸ਼ਤੇ ਬਦਲਾਉਂਦੇ ਵੇਖੇ ਨੇ ਮੈਂ।

ਠੱਗੀਆਂ ਚੋਰੀਆਂ ਕਰਕੇ, ਕਈ ਪਾਪ ਵਾਲਾ ਘੜਾ ਭਰਦੇ ਵੇਖੇ ਨੇ ਮੈਂ,
ਫਿਰ ਆਖਰ ਸਮੇਂ ਸਭ ਇਥੇ ਛੱਡਕੇ, ਖਾਲੀ ਹੱਥ ਵੀ ਜਾਂਦੇ ਵੇਖੇ ਨੇ ਮੈਂ।

ਜਸਪਾਲ ਸਿੰਘ ਮਹਿਰੋਕ
ਸਨੌਰ (ਪਟਿਆਲਾ)
ਮੋਬਾਈਲ 6284347188

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੁਨੀਆਂ ਰੰਗ ਰੰਗੀਲੀ ।
Next articleਮਾਤਾ ਭਗਵਾਨ ਕੌਰ ਨਮਿੱਤ ਸ਼ਰਧਾਂਜਲੀ ਸਮਾਗਮ ਹੋਇਆ