ਖੋ-ਖੋ ਸਟੇਟ ਪੱਧਰੀ ਮੁਕਾਬਲਿਆਂ ਵਿੱਚ ਲੜਕੀਆਂ ਨੇ ਜਿੱਤਿਆ ਚਾਂਦੀ ਦਾ ਤਗਮਾ

ਵਾਪਸ ਪਰਤਣ ਤੇ ਪਿੰਡ ਵਾਸੀਆਂ ਨੇ ਕੀਤਾ ਭਰਵਾਂ ਸਵਾਗਤ

ਬਠਿੰਡਾ (ਸਮਾਜ ਵੀਕਲੀ) (ਹਰਮੀਤ ਸਿਵੀਆਂ): ਸੂਬੇ ਦੇ ਸਿੱਖਿਆ ਵਿਭਾਗ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖ਼ੇ ਖਤਮ ਹੋਈਆਂ 42ਵੀਆਂ ਸੂਬਾ ਪੱਧਰੀ ਖੇਡਾਂ ਵਿੱਚ ਜਿਲ਼ਾ ਬਠਿੰਡਾ ਦੀਆਂ ਕੁੜੀਆਂ ਨੇ ਚਾਂਦੀ ਦਾ ਤਗਮਾ ਹਾਸਿਲ ਕਰਕੇ ਮਾਪਿਆਂ ਅਤੇ ਅਧਿਆਪਕਾ ਦਾ ਨਾਂ ਰੋਸ਼ਨ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਖੋ-ਖੋ ਖੇਡ ਦੇ ਇੰਚਾਰਜ ਜਗਪਾਲ ਸਿੰਘ ਬੰਗੀ ਨੇ ਦੱਸਿਆ ਕਿ ਬਠਿੰਡਾ ਦਾ ਫਾਇਨਲ ਮੁਕਾਬਲਾ ਪਟਿਆਲਾ ਨਾਲ ਹੋਇਆ, ਜਿਸ ਵਿੱਚ ਜ਼ਿਲਾ ਬਠਿੰਡਾ ਦੀਆਂ ਲੜਕੀਆਂ ਨੇ ਦੂਜਾ ਸਥਾਨ ਹਾਸਿਲ ਕੀਤਾ ਹੈ। ਫਾਇਨਲ ਤੋਂ ਪਹਿਲਾ ਹੋਏ ਮੁਕਾਬਲਿਆਂ ਵਿੱਚ ਸ਼ਾਨਦਾਰ ਖੇਡ ਖੇਡਦਿਆਂ ਸ਼ਾਨਦਾਰ ਜਿੱਤਾਂ ਪ੍ਰਾਪਤ ਕੀਤੀਆਂ, ਖਿਡਾਰਨ ਮਨਵੀਰ ਕੌਰ ਮਮਤਾ ਅਤੇ ਖੁਸਵੀਰ ਕੌਰ ਨੇ ਸ਼ਾਨਦਾਰ ਖੇਡ ਖੇਡਦਿਆਂ ਸਭ ਨੂੰ ਪ੍ਰਭਾਵਿਤ ਕੀਤਾ।

ਇਸ ਸ਼ਾਨਦਾਰ ਜਿੱਤ ਤੇ ਜਿਲ਼ਾ ਸਿਖਿਆ ਅਫਸਰ (ਐਲੀਮੈਂਟਰੀ) ਸ.ਮੇਵਾ ਸਿੰਘ, ਉੱਪ ਜਿਲ੍ਹਾ ਸਿਖਿਆ ਅਫਸਰ ਸ.ਮਹਿੰਦਰ ਪਾਲ ਸਿੰਘ, ਬਲਾਕ ਸਿਖਿਆ ਅਫਸਰ ਸ੍ਰੀ ਸੁਨੀਲ ਕੁਮਾਰ ਸੈਂਟਰ ਹੈਡ ਟੀਚਰ ਸ੍ਰੀ ਵਿਜੈ ਕੁਮਾਰ ਚੱਠੇਵਾਲਾ ਪਿੰਡ ਦੇ ਸਰਪੰਚ ਸ.ਸੁਖਮੰਦਰ ਸਿੰਘ, ਹੈਡ ਮਾਸਟਰ ਸ.ਗੁਰਵਰਿੰਦਰ ਸਿੰਘ, ਡੀ ਪੀ ਈ ਗੁਰਜੰਟ ਸਿੰਘ ਨੇ ਬੱਚਿਆਂ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੱਤੀ। ਪਿੰਡ ਵਾਪਿਸ ਪਰਤਣ ਤੇ ਵੱਡੀ ਗਿਣਤੀ ਵਿੱਚ ਮਾਪਿਆਂ ਅਤੇ ਮੋਹਤਬਰਾਂ ਨੇ ਬੱਚਿਆਂ ਦਾ ਸਵਾਗਤ ਕੀਤਾ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਕ ਹੋਰ ਸਾਲ
Next articleਪਝੰਤਰ ਸਾਲਾ ਆਜ਼ਾਦੀ