(ਸਮਾਜ ਵੀਕਲੀ)
ਕੁੜੀਆਂ ਤੇ ਚਿੜੀਆਂ ਮੈਨੂੰ ਇੱਕੋ ਜਿਹੀਆਂ ਲੱਗਦੀਆਂ ਨੇ,
ਚਿੜੀਆਂ ਬਾਗਾਂ ਵਿੱਚ ਚਹਿਕਦੀਆਂ ਨੇ,
ਕੁੜੀਆਂ ਵਿਹੜੇ ਵਿੱਚ ਖਿਲ ਖਿਲਾਉਂਦੀਆਂ ਨੇ।
ਕੁੜੀਆਂ ਤੇ ਚਿੜੀਆਂ ਮੈਨੂੰ ਇੱਕੋ ਜਿਹੀਆਂ ਲੱਗਦੀਆਂ ਨੇ
ਚਿੜੀਆਂ ਆਲਣੇ ਬਣਾਉਂਦੀਆਂ ਨੇ,
ਕੁੜੀਆਂ ਘਰ ਸਜਾਉਂਦੀਆਂ ਨੇ,
ਕੁੜੀਆਂ ਤੇ ਚਿੜੀਆਂ ਮੈਨੂੰ ਇੱਕੋ ਜਿਹੀਆਂ ਲੱਗਦੀਆਂ ਨੇ।
ਚਿੜੀਆਂ ਅਸਮਾਨ ਵਿੱਚ ਉਡਾਰੀਆਂ ਮਾਰਦੀਆਂ ਨੇ,
ਕੁੜੀਆਂ ਪੀਂਘਾਂ ਝੂਟ ਕੇ ਅਸਮਾਨ ਤੱਕ ਜਾਂਦੀਆਂ ਨੇ।
ਕੁਦਰਤ ਦੀ ਸਿਰਜਣਾ ਚਿੜੀਆਂ ਹਿਸਾਂ ਪਾਉਂਦੀਆਂ ਨੇ,
ਮਨੁੱਖੀ ਦੁਨੀਆ ਦੇ ਹਰ ਰਿਸ਼ਤੇ ਨੂੰ ਕੁੜੀਆਂ ਜਨਮ ਦਿੰਦੀਆਂ ਨੇ।
ਕੁੜੀਆਂ ਤੇ ਚਿੜੀਆਂ ਮੈਨੂੰ ਇੱਕੋ ਜਿਹੀਆਂ ਲੱਗਦੀਆਂ ਨੇ।
ਚਲਦੀ ਹਵਾਵਾਂ ਨਾਲ ਚਲ ਪੈਂਦੀਆਂ ਨੇ ਚਿੜੀਆਂ,
ਰਿਸ਼ਤੇ ਬਚਾਉਣ ਲਈ ਸਭ ਕੁਝ ਜਰ ਜਾਂਦੀਆਂ ਨੇ ਕੁੜੀਆਂ,
ਚਿੜੀਆਂ ਆਲਣੇ ਬਣਾਉਂਦੀਆਂ ਨੇ ਪਰ ਪੱਕੇ ਠਿਕਾਣੇ ਕਿਤੇ ਨਾ ਰਹਿੰਦੀਆਂ ਨੇ,
ਕੁੜੀਆਂ ਪੇਕੇ ਤੇ ਸਹੁਰੇ ਦੋ ਘਰ ਬਣਾਉਂਦੀਆਂ ਨੇ, ਪਰ ਆਪਣਾ ਘਰ ਕਿਤੇ ਨਾ ਅਖਵਾਉਂਦੀਆਂ ਨੇ,
ਕੁੜੀਆਂ ਤੇ ਚਿੜੀਆਂ ਮੈਨੂੰ ਇੱਕੋ ਜਿਹੀਆਂ ਲੱਗਦੀਆਂ ਨੇ।
ਇੱਕ ਗੱਲ ਦਾ ਅਫਸੋਸ ਹੁਣ ਨੀਤੂ ਨੂੰ ਹੈ ਰਹਿਣਾ,
ਹੁਣ ਕਿਤੇ ਚਿੜੀਆਂ ਦਿਖਦੀਆਂ ਨਹੀਂ,
ਤੇ ਹਰ ਰੋਜ਼ ਕੁੜੀਆਂ ਦੀ ਗਿਣਤੀ ਘਟਦੀ ਰਹੀ।
ਕੁੜੀਆਂ ਤੇ ਚਿੜੀਆਂ ਮੈਨੂੰ ਇੱਕੋ ਜਿਹੀਆਂ ਲੱਗਦੀਆਂ ਨੇ।
ਨੀਤੂ ਰਾਣੀ
ਗਣਿਤ ਅਧਿਆਪਿਕਾ
ਲਹਿਰਾ ਗਾਗਾ (ਸੰਗਰੂਰ)