ਚੱਬੇਵਾਲ ਵਿਖੇ ਲੜਕੀਆਂ ਲਈ ਪਲੇਸਮੈਂਟ-ਕਮ ਸਵੈ ਰੋਜ਼ਗਾਰ ਕੈਂਪ 10 ਨੂੰ – ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਕੋਮਲ ਮਿੱਤਲ

ਮਾਹਿਲਪੁਰ (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਮਹਿਲਾ ਰੋਜ਼ਗਾਰ ਮਾਹ ਅਧੀਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ/ਮਾਡਲ ਕਰੀਅਰ ਸੈਂਟਰ ਹੁਸ਼ਿਆਰਪੁਰ ਵੱਲੋਂ ਜ਼ਿਲ੍ਹਾ ਪ੍ਰਸਾਸ਼ਨ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਦੇ ਸਹਿਯੋਗ ਨਾਲ 10 ਸਤੰਬਰ 2024 ਨੂੰ ਸੈਂਟ ਸੋਲਜਰ ਇੰਸਟੀਚਿਊਟ ਆਫ ਫਾਰਮੇਸੀ ਐਂਡ ਪੋਲੀਟੈਕਨਿਕ ਕਾਲਜ ਚੱਬੇਵਾਲ ਵਿਖੇ ਲੜਕੀਆਂ ਲਈ ਵਿਸ਼ੇਸ ਮੈਗਾ ਪਲੇਸਮੈਂਟ ਕੈਂਪ-ਕਮ-ਸਵੈ ਰੋਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੈਗਾ ਪਲੇਸਮੈਂਟ ਕੈਂਪ-ਕਮ-ਸਵੈ ਰੋਜ਼ਗਾਰ ਕੈਂਪ ਵਿੱਚ ਵੱਖ-ਵੱਖ ਕੰਪਨੀਆਂ ਆਈ.ਟੀ.ਸੀ. ਲਿਮਟਡ, ਡਬਲ ਬੈਰਲ ਜੀਨਸ, ਇਨੋਵਸੋਰਸਿਸ (ਐਸ.ਬੀ.ਆਈ. ਕਰੈਡਿਟ ਕਾਰਡ), ਐਕਸਿਸ ਬੈਂਕ, ਭਾਰਤੀਆ ਐਕਸਾ ਲਾਈਫ ਇੰਸ਼ੋਰੈਂਸ, ਸ਼ਿਵਮ ਹਸਪਤਾਲ, ਆਈ.ਵੀ.ਵਾਈ. ਹਸਪਤਾਲ , ਭਾਰਜ ਲਾਈਫ ਕੇਅਰ ਹਸਪਤਾਲ, ਪੁਖਰਾਜ ਹੈਲਥ ਕੇਅਰ, ਐਸ.ਐਮ.ਜੀ. ਇਲੈਕਟ੍ਰੀਕਲ ਸਕੂਟਰ ਲਿਮਟਡ ਅਤੇ ਅਜਾਇਲ ਹਰਬਲ ਵੱਲੋਂ ਭਾਗ ਲਿਆ ਜਾ ਰਿਹਾ ਹੈ, ਜੋ ਕਿ ਆਪਣੇ ਵੱਖ-ਵੱਖ ਜਾਬ ਰੋਲਾਂ ਲਈ ਯੋਗ ਉਮੀਦਵਾਰਾਂ ਦੀ ਭਰਤੀ ਕਰਨਗੇ। ਉਪਰੋਕਤ ਅਸਾਮੀਆਂ ਲਈ ਘੱਟੋ-ਘੱਟ ਯੋਗਤਾ ਅੱਠਵੀਂ, ਦਸਵੀਂ, ਬਾਰਵੀਂ, ਗ੍ਰੈਜੂਏਸ਼ਨ, ਏ.ਐਨ.ਐਮ., ਜੀ.ਐਨ.ਐਮ., ਆਈ.ਟੀ.ਆਈ. (ਕੋਪਾ ਇਲੈਕਟ੍ਰੀਸ਼ਨ, ਵਾਇਰਮੈਨ, ਇਲੈਕਟ੍ਰਾਨਿਕਸ ਵਾਲੀਆਂ ਪ੍ਰਾਰਥਣਾਂ ਜੋ ਕਿ ਸਾਲ 2017 ਤੋਂ ਬਾਅਦ ਦੀਆਂ ਪਾਸ-ਆਊਟ ਹਨ) ਭਾਗ ਲੈ ਸਕਦੀਆਂ ਹਨ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਜ਼ਿਲ੍ਹੇ ਦੀਆਂ ਬੇਰੋਜ਼ਗਾਰ ਪ੍ਰਾਰਥਣਾਂ ਜੋ ਆਪਣਾ ਕੰਮ-ਧੰਦਾ ਸ਼ੁਰੂ ਕਰਨ ਦੀਆਂ ਚਾਹਵਾਨ ਹਨ ਅਤੇ ਜੋ ਪ੍ਰਾਰਥਣਾਂ ਆਪਣੇ ਕਰ ਰਹੇ ਕੰਮ-ਧੰਦੇ ਨੂੰ ਹੋਰ ਵਧਾਉਣ ਦੀਆਂ ਚਾਹਵਾਨ ਹਨ, ਇਸ ਮੈਗਾ ਪਲੇਸਮੈਂਟ ਕੈਂਪ-ਕਮ-ਸਵੈ ਰੋਜ਼ਗਾਰ ਕੈਂਪ ਵਿੱਚ ਹਿੱਸਾ ਲੈ ਕੇ ਸਵੈ ਰੋਜਗਾਰ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਸਵੈ ਰੋਜਗਾਰ ਕੈਂਪ ਲਈ ਜ਼ਿਲ੍ਹਾ ਉਦਯੋਗ ਕੇਂਦਰ, ਐਸ.ਸੀ. ਕਾਰਪੋਰੇਸ਼ਨ, ਬੈਕਫਿੰਕੋ, ਐਲ.ਡੀ.ਐਮ ਅਤੇ ਆਰ.ਸੈਟੀ ਵਲੋਂ ਸਟਾਲ ਲਗਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਚਾਹਵਾਨ ਯੋਗ ਪ੍ਰਾਰਥਣਾਂ 10 ਸਤੰਬਰ 20244 ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 20 ਵਜੇ ਸੈਂਟ ਸੋਲਜਰ ਇੰਸਟੀਚਿਊਟ ਆਫ ਫਾਰਮੇਸੀ ਐਂਡ ਪੋਲੀਟੈਕਨਿਕ ਕਾਲਜ ਚੱਬੇਵਾਲ ਵਿਖੇ ਪਹੁੰਚ ਕੇ ਇਸ ਮੈਗਾ ਪਲੇਸਮੈਂਟ ਕੈਂਪ-ਕਮ-ਸਵੈ ਰੋਜ਼ਗਾਰ ਕੈਂਪ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਦੇ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੋਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਅੰਬੇਡਕਰ ਸੈਨਾ ਪੰਜਾਬ ਵਲੋਂ 20 ਸਤੰਬਰ ਤੋਂ ਪੰਜਵਾਂ ਵਿਸ਼ਾਲ ਟੂਰਨਾਮੈਂਟ ਬਾਹੋਵਾਲ ‘ਚ ਹੋਵੇਗਾ
Next articleਹਰ ਵਿਅਕਤੀ ਨੇਤਰਦਾਨ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਵੇ – ਬ੍ਰਹਮ ਸ਼ੰਕਰ ਜਿੰਪਾ