ਗਿਫਟ ਹਾਸ ਵਿਅੰਗ 7

(ਸਮਾਜ ਵੀਕਲੀ)

ਘਰਵਾਲੀ ਕਹਿਣ ਲੱਗੀ,“ ਜੀ ਸ਼ਾਮ ਨੂੰ ਘਰ ਆਉਂਦੇ ਹੋਏ ਕੋਈ ਚੰਗਾ ਜਿਹਾ ਗਿਫਟ ਲਈ ਆਇਉ, ਵਿਆਹ ਵਾਲਿਆਂ ਦੇ ਘਰ ਜਾਣਾ ਹੈ ਤੁਹਾਨੂੰ ਤਾਂ ਕੋਈ ਗੱਲ ਯਾਦ ਨਹੀਂ ਰਹਿੰਦੀ ਪਤਾ ਨਹੀਂ ਕਿਹੜੀ ਦੁਨਿਆਂ ਵਿਚ ਘੁੰਮਦੇ ਰਹਿੰਦੇ ਹੋ ।” “ਮੈਂ ਕਿਹਾ ਚੁਗਲ ਕੌਰ ਜੀ ਔਰ ਭੀ ਗ਼Lਮ ਹੈਂ ਜ਼ਮਾਨੇ ਮੇਂ ਮੁਹੱਬਤ ਕੇ ਸਿਵਾ ।” ਕਹਿਣ ਲੱਗੀ, “ ਬਾਹਲੀਆਂ ਯਹਬਲੀਆਂ ਜਿਹੀਆਂ ਨਾ ਮਾਰੋ, ਮੇਰੀ ਗੱਲ ਧਿਆਨ ਨਾਲ ਸੁਣੋ ਬਾਹਲਾ ਮਹਿੰਗਾ ਗਿਫਟ ਨਾ ਚੁੱਕ ਲਿਆਇਉ ਘਰ ਵੱਲ ਵੀ ਦੇਖੀਦਾ ਹੁੰਦਾ ਹੈ।” ਮੈਂ ਕਿਹਾ, ਘਰ ਵੱਲ ਦੇਖਕੇ ਹੀ ਘਰ ਦੇ ਅੰਦਰ ਆਈਦਾ ਹੈ, ਜੇ ਨਾ ਦੇਖੀਏ ਤਾਂ ਗਲਤੀ ਨਾਲ ਹੋਰ ਕਿਸੇ ਦੇ ਘਰ ਜਾਕੇ ਜੁੱਤੀਆਂ ਖਾਣੀਆਂ ਹਨ।” ਕਹਿਣ ਲੱਗੀ, “ ਤੁਸੀਂ ਕਦੇ ਅਕਲ ਦੀ ਗੱਲ ਤਾਂ ਕੀਤੀ ਨਹੀਂ ਜਿਹੜੀ ਅੱਜ ਕਰੋਂਗੇ।”

ਮੈਂ ਕਿਹਾ, “ ਦੁਨਿਆਂ ਵਿਚ ਕੋਈ ਗਰੀਬ ਪੈਦਾ ਨਾ ਹੋਵੇ ਗਰੀਬ ਦੀ ਵੀ ਕੋਈ ਜਿੰLਦਗੀ ਹੈ, ਆਪਾਂ ਨੂੰ ਹੀ ਦੇਖ ਲਉ ਤਨਖ਼ਾਹ ਏਨੀ ਹੈ ਕਿ ਮਹੀਨੇ ਦੇ ਅੱਧ ਵਿਚ ਤਨਖ਼ਾਹ ਦਾ ਭੋਗ ਪੈ ਜਾਂਦਾ ਹੈ ਸਾਰਾ ਮਹੀਨਾ ਸੋਚੀ ਜਾਈਦਾ ਹੈ ਕਿ ਘਰ ਦਾ ਕਿਰਾਇਆ, ਰਾਸ਼ਣ ਵਾਲੇ ਲਾਲੇ ਦਾ ਉਧਾਰ, ਬਾਪੂ ਅਤੇ ਬੇਬੇ ਦੀ ਦਵਾਈ, ਬiੱਚਆਂ ਦੇ ਕੱਪੜੇ ਤੇ ਸਕੂਲ ਦੀ ਫੀਸ ਕਿੱਥੋਂ ਆਵੇਗੀ ਬੰਦਾ ਕਿੱਧਰ ਕਿੱਧਰ ਹੋ ਜਾਵੇ ਤੇ ਆਹ ਉੱਤੋਂ ਵਿਆਹ, ਜਨਮ ਦਿਨ ਅਤੇ ਮੁੰਡਣ ਆਦਿ ਸਾਹ ਨਹੀਂ ਲੈਣ ਦਿੰਦੇ ।” “ ਘਰ ਵਾਲੀ ਕਹਿਣ ਲੱਗੀ ਆਪਦੀ ਗੱਲ ਭੁੱਲ ਗਏ ਜਦੋਂ ਆਪਾਂ ਨਿੱਕੇ ਦਾ ਜਨਮ ਦਿਨ ਮਨਾਇਆ ਸੀ ਖਰਚਾ ਕੱਢਕੇ ਵੀ ਗਿਫਟ ਅਤੇ ਨਕਦ ਪੈਸੇ ਦਾ ਲਾਭ ਹੋ ਗਿਆ ਸੀ ਉਨ੍ਹਾਂ ਪੈਸਿਆਂ ਨਾਲ ਲਾਲੇ ਦਾ ਉਧਾਰ ਚੁਕਾਕੇ ਹੋਰ ਵੀ ਜਰੂਰਤਾਂ ਪੂਰੀਆਂ ਕਰ ਲਈਆਂ ਸਨ।”

“ ਮੈਂ ਕਿਹਾ ਜਿਹੜੇ ਆਪਾਂ ਨੂੰ ਨਿੱਕੇ ਦੇ ਜਨਮ ਦਿਨ ਤੇ ਗਿਫਟ ਮਿਲੇ ਸੀ ਉਨ੍ਹਾਂ ਚੋਂ ਦੇ ਆਵਾਂਗੇ ।” , “ ਕਹਿੰਦੀ ਕਦੇ ਆਪਦੀ ਅਕਲ ਦਾ ਤਾਲਾ ਖੋਲ੍ਹ ਕੇ ਵੀ ਗੱਲ ਕਰ ਲਿਆ ਕਰੋ ਤੁਹਾਡੀ ਅਕਲ ਨੂੰ ਕੀ ਹੋ ਗਿਆ ਹੈ ਜਨਮ ਦਿਨ ਦੇ ਗਿਫਟ ਵਿਆਹ ਵਿਚ ਕਿਵੇਂ ਦੇ ਸਕਦੇ ਹੈਂਂ ਉਹ ਤਾਂ ਬੱਚੇ ਦੇ ਖਿਢੌਣੇ ਸੀ ਇਹ ਗਿਫਟ ਵਿਆਹ ਵਾਸਤੇ ਲਿਆਉਣਾ ਹੈ, ਜਾਉ ਹੁਣ ਦਫਤਰ ਨੂੰ ਦੇਰ ਹੋ ਰਹੀ ਹੈ ਨਾਲੇ ਯਾਦ ਨਾਲ ਗਿਫਟ ਲਈ ਆਇਉ।” ਮੈਂ ਕਿਹਾ,“ ਗਿਫਟ ਤਾਂ ਮੈਂ ਲਈ ਆਵਾਂਗਾ ਪਰ ਮੈਨੂੰ ਇਹ ਨਹੀਂ ਸਮਝ ਆੳਂੁਦੀ ਕਿ ਕਿਹੜੇ ਵਿਆਹ ਤੇ ਜਾਣਾ ਹੈ ।” ਕਹਿਣ ਲੱਗੀ ਜੀ ਚਾਰ ਘਰ ਛੱਡਕੇ ਮੁੰਡੇ ਦਾ ਵਿਆਹ ਹੈ ਆਪਣੀ ਪੜੋਸਨ ਦਸੱਦੀ ਸੀ ਵਿਆਹ ਵਾਲੇ ਉਸਦੇ ਰਿਸ਼ਤੇਦਾਰ ਹਨ।” ਮੈਂ ਕਿਹਾ, “ ਵਿਆਹ ਵਾਲੇ ਤਾਂ ਆਪਾਂ ਨੂੰ ਜਾਣਦੇ ਨਹੀਂ ਨਾਲੇ ਕਿਹੜਾ ਆਪਾਂ ਨੂੰ ਵਿਆਹ ਦਾ ਕੋਈ ਕਾਰਡ ਆਇਆ ਹੇ।”

 

“ ਕਹਿਣ ਲੱਗੀ ਪਹਿਲਾਂ ਕਿਹੜਾ ਕਿਸੇ ਦੇ ਸੱਦੇ ਪੱਤਰ ਤੇ ਜਾਨੇ ਹੈਂ ਉਦੋਂ ਵੀ ਬਿਨਾਂ ਕਾਰਡ ਦੇ ਲੋਕਾਂ ਦੇ ਘਰ ਜਾਕੇ ਧੜੀ ਪੱਕਾ ਖਾਕੇ ਆ ਜਾਨੇ ਹੈਂ, ਜੇ ਘਰ ਵਿਚ ਰਾਸ਼ਨ ਪਾਣੀ ਮੁੱਕਿਆ ਹੋਵੇ ਤਾਂ ਕਿਤਿਉਂ ਤਾਂ ਰੋਟੀ ਖਾਣੀ ਪੈਂਦੀ ਹੈ ਜੁਆਕ ਥੋਹੜੀ ਭੁੱਖੇ ਮਾਰਨੇ ਹਨ ।” “ਮੈਂ ਕਿਹਾ ਜੇ ਇਸ ਤਰ੍ਹਾਂ ਲੋਕਾਂ ਦੇ ਘਰ ਬਿਨਾਂ ਬੁਲਾਏ ਜਾਂਦੇ ਰਹੇ ਪਤਾ ਲੱਗਣ ਤੋਂ ਬਾਅਦ ਖਾਣ ਪੀਣ ਦੀ ਤਾਂ ਸੇਵਾ ਬਆਦ ਵਿਚ ਹੋਵੇਗੀ ਲੋਕਾਂ ਨੇ ਛਿੱਤਰਾਂ ਨਾਲ ਆਪਣੀ ਸੇਵਾ ਜਰੂਰ ਕਰ ਦੇਣੀ ਹੈ।” “ਂ ਕਹਿਣ ਲੱਗੀ ਏਵੇਂਂ ਡਰੀ ਜਾਨੇ ਹੋ ਅੱਗੇ ਕਦੇ ਪਕੜੇ ਗਏ ਹੈਂ ਕੱਲ ਛੁੱਟੀ ਦਾ ਦਿਨ ਹੈ ਵਿਆਹ ਵਾਲਿਆਂ ਦੇ ਘਰ ਜਾਕੇ ਰੱਜਕੇ ਖਾਕੇ ਆਵਾਂਗੇ ਮੈਂ ਤਾਂ ਹੁਣ ਤੋਂ ਹੀ ਵਰਤ ਰੱਖਣਾ ਸ਼ੁਰੂ ਕਰ ਦਿੱਤਾ ਹੈ, ਗਿਫਟ ਦੇਣ ਦਾ ਲਾਹਾ ਤਾਂ ਲੇਕੇ ਆਵਾਂਗੇ।”ਹਾਂ ਸੱਚ ਮੇਰੀ ਧਰਮਪਤਨੀ ਦਾ ਨਾਂ ਤਾਂ ਚਰਨ ਕੌਰ ਹੈ ਪਰ ਇਸਨੂੰ ਲੋਕਾਂ ਦਿਆਂ ਚੁਗਲੀਆਂ ਕਰਨ ਦੀ ਆਦਤ ਹੈ ਇਸ ਕਰਕੇ ਲੋਕਾਂ ਨੇ ਇਸਦਾ ਨਾਂ ਚੁਗਲ ਕੌਰ ਰੱਖ ਦਿੱਤਾ। ਇਸਨੂੰ ਚੁਗਲ ਖੋਰ ਨਾ ਕਹਿ ਦਿਉ ਕਿਤੇ, ਇਕ ਵਾਰੀ ਮੈਂ ਇਸਨੂੰ ਚੁਗਲ ਖੋਰ ਕਹਿ ਬੈਠਾ ਸੀ ਤੇ ਉਸਨੇ ਵੇਲਨਾ ਮਾਰਕੇ ਮੇਰੇ ਮੁਹਰਲੇ ਚਾਰ ਦੰਦ ਕੱਢ ਦਿੱਤੇ ਸੀ ਤੇ ਨਾਲੇ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਜੇ ਫੇਰ ਕਦੇ ਕਿਹਾ ਤਾਂ ਯਾਦ ਰੱਖੀਂ ਦੰਦਾ ਦੀ ਨਵੀਂ ਬੀੜ ਲੁਆਉਣੀ ਪਉਗੀ ।

ਖ਼ੈਰ ਦਫਤਰ ਜਾਕੇ ਮੈਂ ਬੌਸ ਨੂੰ ਕਿਹਾ, “ ਸਾਹਬ ਜੀ ਮੈਨੂੰ ਅੱਜ ਜਲਦੀ ਛੁੱਟੀ ਚਾਹੀਦੀ ਹੈ ਵਿਆਹ ਵਾਸਤੇ ਇਕ ਗਿਫਟ ਲੈਣਾ ਹੈ।” ਬੌਸ ਮੈਨੂੰ ਕਹਿਣ ਲੱਗਿਆ,“ ਦਲਿੱਦਰ ਸਿਹਾਂ ਵੈਸੇ ਤਾਂ ਅੱਜਕਲ੍ਹ ਕੋਈ ਗਿਫਟ ਨਹੀਂ ਖ਼ਰੀਦਦਾ ਸਭ ਪੈਸੇ ਹੀ ਕਾਰਡ ਵਿਚ ਪਾਕੇ ਦੇ ਦਿੰਦੇ ਹਨ, ਪੈਸੇ ਦਿਉ ਤੇ ਕਹਾਣੀ ਖਤਮ ਅਗਲਾ ਆਪਦੀ ਮਰਜ਼ੀ ਨਾਲ ਪੈਸੇ ਖਰਚੇਗਾ, ਨਾਲੇ ਭਾਵੇਂ ਸਾਰਾ ਬਜਾਰ ਛਾਣ ਮਾਰੋ ਚੱਜ ਦਾ ਕੋਈ ਗਿਫਟ ਹੀ ਨਹੀਂ ਮਿਲਦਾ।” ਮੈਂ ਸੋਚਿਆ ਬੌਸ ਨੂੰ ਕੀ ਦੱਸਾਂ ਮਹੀਨੇ ਦਾ ਆਖ਼ਰੀ ਹਫ਼ਤਾ ਚੱਲ ਰਿਹਾ ਹੈ ਤੇ ਜੇਬ ਖਾਲੀ ਹੈ ਪੈਸੇ ਜਿਆਦਾ ਦੇਣੇ ਸਸਤਾ ਆ ਜਾਵੇਗਾ ਨਾਲੇ ਘਰਵਾਲੀ ਦੀ ਹੁਕਮ ਅਦੂਲੀ ਕਰਨ ਤੋਂ ਬਾਅਦ ਮੇਰਾ ਜਿਹੜਾ ਹਸ਼ਰ ਹੋਣਾ ਹੈ ਉਹ ਬੌਸ ਨੂੰ ਨਹੀਂ ਦੱਸ ਸਕਦਾ। ਇਸ ਕਰਕੇ ਮੈਂ ਬੌਸ ਨੂੰ ਕਿਹਾ, “ ਸਾਹਬ ਜੀ ਗਿਫਟ ਹੀ ਠੀਕ ਰਹੇਗਾ ਨਾਲੇ ਤੁਸੀਂ ਮੇਰੇ ਤੇ ਇਕ ਹੋਰ ਕਿਰਪਾ ਕਰ ਦਿਉ ਮੈਨੂੰ ਦੋ ਸੌ ਰੁਪਏ ਉਧਾਰ ਦੇ ਦਿਉ ਅਗਲੇ ਮਹੀਨੇ ਦੀ ਤਨਖ਼ਾਹ ਵਿੱਚੋਂ ਤੁਹਾਨੂੰ ਵਾਪਸ ਕਰ ਦੇਵਾਂਗਾ।” ਕਹਿਣ ਲiੱਗਆ, “ਦਲਿੱਦਰ ਸਿਹਾਂ ਜਿਵੇਂ ਤੇਰੀ ਮਰਜ਼ੀ ਕਰਲੈ ਮੇਰੇ ਵੱਲੋਂ ਤੈਨੂੰ ਖੁੱਲੀ ਛੁੱਟੀ ਹੈ ਜਦੋਂ ਦਿਲ ਕੀਤਾ ਚਲਾ ਜਾਈਂ ਆਹ ਲੈ ਡੇਢ ਸੌ ਰੁਪਏ ਹਾਲੇ ਮੇਰੇ ਕੋਲ ਏਨੇ ਹੀ ਹਨ ਆਪਣੀ ਹੁਣ ਦੋਸਤੀ ਪੈ ਹੀ ਗਈ ਹੈ ਤਾਂ ਮੇਰਾ ਵੀ ਫ਼ਰਜ਼ ਬਣਦਾ ਹੈ ਕਿ ਥੋਹੜੀ ਬਹੁਤ ਤੇਰੀ ਮਦਦ ਕਰਾਂ। ” “ ਮੈਂ ਬੌਸ ਨੂੰ ਕਿਹਾ ਸਾਹਬ ਜੀ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਇਕ ਗੱਲ ਪੁੱਛਾਂ ?”

“ਬੌਸ ਕਹਿਣ ਲਗਿੱਆ ਹਾਂ,ਹਾਂ ਕਿਉਂ ਨਹੀਂ ।” “ ਮੈਂ ਕਿਹਾ ਸਾਹਬ ਜੀ ਤੁਹਾਡੇ ਕੇਸ ਦਾ ਕੀ ਬਣਿਆਂ।” ਕਹਿਣ ਲੱਗਿਆ, ਇਹ ਸਭ ਪੈਸੇ ਦੀ ਕਰਾਮਾਤ ਹੈ ਉਹ ਕਹਾਵਤ ਤਾਂ ਤੂੰਂ ਸੁਣੀ ਹੋਵੇਗੀ, ਕਹਾਵਤ ਇਸ ਤਰ੍ਹਾਂ ਹੈ ਕਿ ‘ ਸਾਰੀ ਜਾਂਦੀ ਦੇਖੀਏ ਤਾਂ ਅੱਧੀ ਦੇਈਏ ਵੰਡ’ ਅਫਸਰਾਂ ਨੂੰ ਰਿਸ਼ਵਤ ਦੇਕੇ ਸਭ ਕੂਝ ਠੀਕ ਕਰ ਲਿਆ ਅਤੇ ਕੇਸ ਦਾ ਕੀ ਹੈ ਉਹ ਤਾਂ ਕੂਝ ਸਾਲ ਤੱਕ ਚੱਲੇਗਾ ਉਦੋਂ ਤੱਕ ਮੈਂ ਰਿਟਾਇਰ ਹੋ ਜਾਵਾਂਗਾ ਨਾਲੇ ਮੈਂ ਤੇਰਾ ਸਾਥ ਥੋਹੜੀ ਛੱਡ ਸਕਦਾ ਹਾਂ ।” ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਤੁਸੀਂ ਇਸ ਕਾਬਲ ਸਮਝਦੇ ਹਂੋ ।” ਤੇ ਇਹ ਕਹਿਕੇ ਦਫਤਰ ਤੋਂ ਬਾਹਰ ਆਕੇ ਬੜੀਆਂ ਦੁਕਾਨਾਂ ਤੇ ਗਿਫਟ ਦੇਖੇ ਪਰ ਕੋਈ ਵੀ ਸਸਤਾ ਗਿਫਟ ਨਾ ਮਿਲਿਆ। ਨਿਰਾਸ਼ ਹੋਕੇ ਜਦੋਂ ਮੈਂ ਘਰ ਜਾ ਰਿਹਾ ਸੀ ਤਾਂ ਦੁਕਾਨ ਵਾਲੇ ਗਿਰਧਾਰੀ ਲਾਲ ਨੇ ਆਵਾਜ ਦੇਕੇ ਕਿਹਾ, “ ਦਲਿੱਦਰ ਬਾਈ ਕਿੱਧਰ ਨੂੰ ਮੂੰਹ ਚੁੱਕੀ ਤੁਰਿਆ ਜਾਨਾ ਹੈਂ ।”ਮੈਂ ਕਿਹਾ,“ ਕੀ ਦੱਸਾਂ ਗਿਰਧਾਰੀ ਲਾਲ ਮੈਂ ਸਾਰੀਆਂ ਦੁਕਾਨਾਂ ਛਾਣ ਮਾਰੀਆਂ ਕੋਈ ਚੱਜ ਦਾ ਗਿਫਟ ਹੀ ਨਹੀਂ ਮਿਲਿਆ। ਗਿਫਟ ਤਾਂ ਮਹਿੰਗੇ ਤੋਂ ਮਹਿੰਗੇ ਪਏ ਸੀ ਪਰ ਮੈਂ ਸੋਚ ਰਿਹਾ ਸੀ ਕਿ ਗਿਰਧਾਰੀ ਲਾਲ ਨੂੰ ਕੀ ਦੱਸਾਂ ਕਿ ਇਹੋ ਜਿਹਾ ਗਿਫਟ ਚਾਹੀਦਾ ਹੈ ਜਿਸਦੀ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰਨੀ ਵਾਲੇ ਬਾਬਾ ਜੀ
Next articleਗਿਫਟ ਹਾਸ ਵਿਅੰਗ 8