ਤੋਹਫ਼ਾ

(ਸਮਾਜ ਵੀਕਲੀ)

ਮੈਨੂੰ ਪਤਾ ਕਿ ਤੈਨੂੰ ਫੁੱਲਾਂ ਨਾਲ
ਬੇਹੱਦ ਮੋਹ ਹੈ, ਪਿਆਰ ਹੈ।

ਪਰ ਆਪਣੀ ਵਿਆਹ ਵਰੇਗੰਢ ਮੌਕੇ
ਤੈਨੂੰ ਫੁੱਲਾਂ ਦਾ ਗੁਲਦਸਤਾ ਕਿਵੇਂ ਦਿਆਂ।

ਕਿਉਂਕਿ ਇਸ ਲਈ ਤਾਂ ਮੈਨੂੰ
ਡਾਲੀ ਨਾਲੋਂ ਫੁੱਲ ਤੋੜਨੇ ਪੈਣੇ ਹਨ।

ਪਰ ਤੇਰੀ ਰੂਹ ਨੂੰ ਇਹ ਵੱਜਰ ਗੁਨਾਹ
ਨਾ-ਮਨਜੂਰ ਅਤੇ ਨਾ ਹੀ ਮਨਭਾਉਣੇ ਹਨ।

ਸੋ ਕਾਗਜ਼ ਦੇ ਫੁੱਲਾਂ ਦਾ ਇਹ ਤੋਹਫ਼ਾ
ਦਿਲੋਂ ਕਬੂਲ ਕਰ ਲਿਓ ਜਨਾਬ।

ਇਹਦੇ ਵਿੱਚੋਂ ਖੁਸਬੂ ਆਵੇਗੀ ਜਰੂਰ
ਤਹਾਨੂੰ ਸਾਡੇ ਸੱਚੇ ਮੋਹ ਦੀ, ਪਿਆਰ ਦੀ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੋਲੈਸਟੋ੍ਲ (ਖੂਨ ਗਾੜਾ) ਦੇ ਕਾਰਨ ਅਤੇ ਘਰੈਲੂ ਇਲਾਜ
Next articleਭੁਪਿੰਦਰ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ ਵੱਲੋਂ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਤੇ ਫ੍ਰੀ ਲੈਂਸ ਸੇਵਾ ਨਿਭਾਈ ਗਈ ਗਈ