ਗਿਆਨੀ ਹਰਪ੍ਰੀਤ ਸਿੰਘ ਤੇ ਡੇਰਾ ਮੁਖੀ ਦੀ ਮੁਲਾਕਾਤ ਦੇ ਕੀ ਮਾਇਨੇ ਕੱਢੇ ਜਾਣ, ਸਿੱਖ ਸਿਧਾਂਤਾਂ ਤੋਂ ਬਿਲਕੁਲ ਉਲਟ ਹੈ ਇਹ ਮੁਲਾਕਾਤ

(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਅੱਜ ਜਦੋਂ ਬਠਿੰਡਾ ਤੋਂ ਇਹ ਖਬਰ ਆਈ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਡੇਰਾ ਰਾਧਾ ਸੁਆਮੀ ਦੇ ਮੁਖੀ ਗੁਰਿੰਦਰ ਢਿੱਲੋ ਦੀ ਇੱਕ ਮੁਲਾਕਾਤ ਅਚਾਨਕ ਹੋਈ ਤੇ ਇਹ ਮੁਲਾਕਾਤ ਇੱਕ ਘੰਟਾ ਚਲੀ ਇਸ ਮੁਲਾਕਾਤ ਦੇ ਵਿੱਚ ਬੇਸ਼ੱਕ ਹੋਰ ਵਿਅਕਤੀ ਵੀ ਸ਼ਾਮਿਲ ਸਨ ਪਰ ਅਕਾਲੀ ਆਗੂ ਸੁਰਜੀਤ ਸਿੰਘ ਰੱਖੜਾ ਇਸ ਮੁਲਾਕਾਤ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਦੱਸੇ ਜਾ ਰਹੇ ਹਨ ਜੇਕਰ ਪਿੱਛੇ ਨਿਗ੍ਹਾ ਮਾਰ ਕੇ ਦੇਖੀਏ ਤਾਂ ਅੱਜ ਤੱਕ ਕਿਸੇ ਵੀ ਜਥੇਦਾਰ ਦੀ ਇਸ ਤਰਾਂ ਖੁੱਲਮ ਖੁੱਲ੍ਹੀ ਮੀਟਿੰਗ ਕਿਸੇ ਵੀ ਡੇਰਾ ਮੁਖੀ ਦੇ ਨਾਲ ਕਦੇ ਨਹੀਂ ਹੋਈ ਪਰ ਡੇਰਾ ਮੁਖੀ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਇਸ ਮੁਲਾਕਾਤ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਹੈ ਤੇ ਇਸ ਦੇ ਮਾਇਨੇ ਵੀ ਕੀ ਕੱਢੇ ਜਾਣ, ਕੋਈ ਕਹਿ ਰਿਹਾ ਹੈ ਕਿ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਬਾਦਲ ਦਲ ਤੇ ਸ਼੍ਰੋਮਣੀ ਕਮੇਟੀ ਨੇ ਸਲੂਕ ਕੀਤਾ ਹੈ ਉਸ ਦੇ ਸੰਬੰਧ ਵਿੱਚ ਇਹ ਮੁਲਾਕਾਤ ਵੀ ਇੱਕ ਧਮਾਕਾ ਕਰੇਗੀ ਜੋ ਘਟਨਾ ਇਸ ਵੇਲੇ ਚੱਲ ਰਿਹਾ ਹੈ ਉਸ ਵਿੱਚ ਬਾਦਲ ਦਲ ਦੇ ਆਗੂਆਂ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਨਵੇਂ ਤੋਂ ਨਵੇਂ ਇਲਜ਼ਾਮ ਲਾਏ ਜਾ ਰਹੇ ਹਨ ਇਸ ਮਾਮਲੇ ਵਿੱਚ ਬੜਬੋਲੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਜੋ ਕੁਝ ਕਰ ਰਿਹਾ ਹੈ ਉਹ ਸਭ ਨੂੰ ਪਤਾ ਹੀ ਹੈ ਬੇਸ਼ੱਕ ਕਨਸੋਆਂ ਤਾਂ ਪਹਿਲਾਂ ਮਿਲ ਰਹੀਆਂ ਸਨ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਜਥੇਦਾਰੀ ਤੋਂ ਛੁੱਟੀ ਲਗਭਗ ਤਹਿ ਹੀ ਹੈ ਪਰ ਅੱਜ ਜੋ ਮੁਲਾਕਾਤ ਡੇਰਾ ਮੁਖੀ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਦੀ ਹੋਈ ਹੈ ਉਸ ਤੋਂ ਬਾਅਦ ਇਹ ਪੱਕੀ ਮੋਹਰ ਲੱਗਦੀ ਜਾਪਦੀ ਹੈ।
    ਸਿੱਖ ਸਿਧਾਂਤਾਂ ਅਨੁਸਾਰ ਇਸ ਮੁਲਾਕਾਤ ਨੂੰ ਦੇਖਿਆ ਜਾਵੇ ਤਾਂ ਇਹ ਬਿਲਕੁਲ ਹੀ ਗਲਤ ਹੈ ਕਿਉਂਕਿ ਅੰਮ੍ਰਿਤ ਛਕਾਉਣ ਵੇਲੇ ਇਹ ਕਿਹਾ ਜਾਂਦਾ ਹੈ ਕਿ ਅੱਜ ਤੋਂ ਵੱਧ ਤੁਸੀਂ ਗੁਰੂ ਦੇ ਸਿੱਖ ਹੋ ਕਿਸੇ ਨੇ ਵੀ ਕਿਸੇ ਡੇਰਾ ਮੁਖੀ ਜਾਂ ਦੇਹਧਾਰੀ ਗੁਰੂ ਡੰਮ ਦੇ ਨਾਲ ਕੋਈ ਸੰਬੰਧ ਨਹੀਂ ਰੱਖਣਾ ਪਰ ਜਦੋਂ ਇੱਕ ਉੱਚ ਪਦਵੀ ਉੱਤੇ ਬੈਠਾ ਜਥੇਦਾਰ ਖੁਦ ਹੀ ਇੱਕ ਦੇਹਧਾਰੀ ਡੇਰਾ ਮੁਖੀ ਦੇ ਨਾਲ ਗੱਲਬਾਤ ਕਰ ਰਿਹਾ ਹੋਵੇ ਤਾਂ ਫਿਰ ਇੱਥੇ ਧਾਰਮਿਕ ਤੌਰ ਉੱਤੇ ਇਹ ਸਵਾਲ ਉੱਠਣੇ ਲਾਜ਼ਮੀ ਹਨ। ਸੁਰਜੀਤ ਸਿੰਘ ਰੱਖੜਾ ਹੋਰਾਂ ਨੇ ਕਿਹਾ ਹੈ ਕਿ ਇਹ ਇੱਕ ਆਮ ਹੀ ਮੀਟਿੰਗ ਸੀ ਕੋਈ ਅਜਿਹੀ ਗੱਲਬਾਤ ਨਹੀਂ ਪਰ ਅੱਜ ਤੱਕ ਇਸ ਤਰ੍ਹਾਂ ਕਿਸੇ ਜਥੇਦਾਰ ਦੀ ਕਿਸੇ ਵੀ ਦੇਹਧਾਰੀ ਗੁਰੂ ਜੋ ਆਪਣਾ ਡੇਰਾ ਚਲਾ ਰਿਹਾ ਹੋਵੇ ਉਸ ਨਾਲ ਕਦੇ ਕਿਸੇ ਧਾਰਮਿਕ ਜਥੇਦਾਰ ਜਾਂ ਸ਼ਖਸ਼ੀਅਤ ਦੀ ਮੀਟਿੰਗ ਨਾ ਹੋਈ ਇਸ ਲਈ ਧਾਰਮਿਕ ਤੌਰ ਉੱਤੇ ਵੀ ਲੋਕ ਅਚੰਭੇ ਵਿੱਚ ਹਨ ਹੁਣ ਤੱਕ ਗਿਆਨੀ ਹਰਪ੍ਰੀਤ ਸਿੰਘ ਦੀ ਸਫਾਈ ਵੀ ਕੋਈ ਸਾਹਮਣੇ ਨਹੀਂ ਆਈ। ਅੱਗੇ ਦੇਖੋ ਇਸ ਮਾਮਲੇ ਵਿੱਚ ਕੋਈ ਨਵਾਂ ਧਮਾਕਾ ਹੁੰਦਾ ਹੈ ਜਾਂ ਕੁਝ ਹੋਰ…!
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਏਬੀਸੀ ਮੈਜੀਕਲ ਵਰਲਡ ਪ੍ਰੀ-ਸਕੂਲ, ਬੀ.ਆਰ.ਐਸ. ਵਿਖੇ ਕ੍ਰਿਸਮਸ ਦੇ ਜਸ਼ਨ ਨਗਰ
Next articleਧਾਰਮਿਕ ਆਗੂਆਂ ਅਤੇ ਪ੍ਰਭਾਵਸ਼ਾਲੀ ਲੋਕਾਂ ਦੀ ਮਦਦ ਨਾਲ 100 ਦਿਨੀ ਟੀ-ਬੀ ਮੁਹਿੰਮ ’ਚ ਬਲਾਕ ਮਹਿਤਪੁਰ ਦੀ ਸ਼ਾਨਦਾਰ ਪ੍ਰਦਰਸ਼ਨ ।