ਗਿਆਨੀ ਦਿੱਤ ਸਿੰਘ ਜੀ ਪੰਜਾਬੀ ਪੱਤਰਕਾਰੀ ਦੇ ਪਿਤਾਮਾ ਦੀ 123ਵੀਂ ਯਾਦ ਡੇਹਲੋਂ ਵਿਖੇ ਮਨਾਈ

ਲੁਧਿਆਣਾ  (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪੰਜਾਬੀ ਪੱਤਰਕਾਰੀ ਦੇ ਪਿਤਾਮਾ ਤੇ ਸਿੰਘ ਸਭਾ ਲਹਿਰ ਦੇ ਬਾਨੀ ਤੇ ਮਹਾਨ ਸਿੱਖ ਵਿਦਵਾਨ ਪੰਥ ਰਤਨ ਗਿਆਨੀ ਦਿੱਤ ਸਿੰਘ ਜੀ ਦੀ 123ਵੀਂ ਯਾਦ ਵਿੱਚ ਸਮਾਜ ਸੇਵੀ ਜਥੇਬੰਦੀ ਨਵ ਸੰਘਰਸ਼ ਸੰਗਠਨ ਪੰਜਾਬ ਵੱਲੋਂ ਮਨਾਇਆ ਗਿਆ । ਨਵ ਸੰਘਰਸ਼ ਸੰਗਠਨ ਦੇ ਪ੍ਰਧਾਨ ਹਰਵਿਦਰ ਸਿੰਘ ਕਿਹਾ ਕੀ ਗਿਆਨੀ ਦਿੱਤ ਸਿੰਘ ਨੇ ਪੰਜਾਬੀ ਦਾ ਪਹਿਲਾ ਖਾਲਸਾ ਅਖਬਾਰ ਸ਼ੁਰੂ ਕੀਤਾ। 19ਵੀਂ ਸਦੀ ਵਿੱਚ ਅੰਗਰੇਜ਼ੀ ਹਕੂਮਤ ਸਮੇਂ ਸਿੱਖੀ ਦੇ ਪ੍ਰਚਾਰ ਕੇਂਦਰ ਗੁਰਦੁਆਰਿਆਂ ਉੱਤੇ ਮਹਤਾ ਦੇ ਕਬਜ਼ਿਆਂ ਦੌਰਾਨ ਗੁਰਦੁਆਰਿਆਂ ਵਿੱਚ ਹੋ ਰਹੀ ਪੂਜਾ ਨੂੰ ਰੋਕਣ ਲਈ ਤਕੜਾ ਸੰਘਰਸ਼ ਲੜਿਆ। ਅਜਿਹੇ ਔਖੇ ਸਮੇਂ ਸਿੱਖੀ ਦੀ ਚੜ੍ਹਦੀ ਕਲਾ ਲਈ ਸੰਘਰਸ਼ ਕਰਨ ਵਾਲੇ ਮਰਜੀਵੜੇ ਗਿਆਨੀ ਦਿੱਤ ਸਿੰਘ ਜੀ ਦਾ ਨਾਂ ਮੋਹਰਲੀਆ ਕਿਤਾਰਾ ਵਿੱਚ ਆਉਣਾ ਚਾਹੀਦਾ ਹੈ । ਉਹਨਾਂ ਕਿਹਾ ਗਿਆਨੀ ਦਿੱਤ ਸਿੰਘ ਦੀ ਸੋਚ ਨੂੰ ਘਰ ਘਰ ਪਹੁੰਚਾਉਣ ਦੀ ਮੁੱਖ ਲੋੜ ਹੈ। ਮੀਤ ਪ੍ਰਧਾਨ ਨਵਜੋਤ ਸਿੰਘ ਅਤੇ ਹਰਜੀਤ ਸਿੰਘ ਯੂਥ ਪ੍ਰਧਾਨ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਜੇ ਪੰਜਾਬ ਵਿੱਚ ਨਸ਼ਿਆਂ ਨੂੰ ਠੱਲ ਪਾਉਣੀ ਹੈ, ਤਾਂ ਸਾਨੂੰ ਸ਼ਹੀਦ ਬਾਬਾ ਜੈ ਸਿੰਘ ਖਲਕਟ ਦੀ ਵਿਚਾਰਧਾਰਾ ਨੂੰ ਅਪਣਾਉਣਾ ਪਵੇਗਾ। ਉਹਨਾਂ ਨੇ ਆਪਣੀ ਪੁੱਠੀ ਖੱਲ ਲੁਹਾ ਲਈ ਪਰ ਨਸ਼ਿਆਂ ਨੂੰ ਹੱਥ ਨਹੀਂ ਲਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਪੋਨਾ ਸੈਕਟਰੀ , ਮਹਿੰਦਰ ਸਿੰਘ ਬੀ ਏ ਸਲਾਹਕਾਰ, ਸਕੰਦਰ ਸਿੰਘ, ਜਗਦੇਵ ਸਿੰਘ, ਅਵਤਾਰ ਸਿੰਘ ਰਾਜਗੜ੍ਹ, ਹਰਦੇਵ ਸਿੰਘ ਬੋਪਾਰਾਏ, ਹਰਮਨ ਸਿੰਘ ਗਿੱਲ, ਕਰਮਜੀਤ ਸਿੰਘ ਖਾਲਸਾ, ਕੁਲਵੰਤ ਸਿੰਘ ਮਹੌਲੀ, ਜਗਮੇਲ ਸਿੰਘ ਪੂਨਾ, ਜਸਵੀਰ ਸਿੰਘ ਜੱਸੀ ਡੇਹਲੋ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦਾਦ ਵਿਖੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਦਿਖਾਇਆ ਗਿਆ ਜਾਦੂ ਦਾ ਸ਼ੋਅ
Next articleਜ਼ਿਲ੍ਹਾ ਮੈਜਿਸਟਰੇਟ ਨੇ ਹੁਸ਼ਿਆਰਪੁਰ ਜ਼ਿਲ੍ਹੇ ਅੰਦਰ ਜਾਰੀ ਕੀਤੇ ਵੱਖ-ਵੱਖ ਪਾਬੰਦੀਆਂ ਦੇ ਹੁਕਮ