ਗਿ: ਸੁਖਵਿੰਦਰ ਸਿੰਘ ਥਲੀ ਦਾ ਗੋਲਡ ਮੈਡਲ ਨਾਲ਼ ਵਿਸ਼ੇਸ਼ ਸਨਮਾਨ

ਰੋਪੜ, (ਸਮਾਜ ਵੀਕਲੀ)(ਗੁਰਬਿੰਦਰ ਸਿੰਘ ਰੋਮੀ): ਵਿਦਵਾਨ ਕਥਾਵਾਚਕ ਭਾਈ ਸੁਖਵਿੰਦਰ ਸਿੰਘ ਥਲੀ ( ਘਨੌਲੀ ) ਵਾਲਿਆਂ ਨੂੰ ਗੋਲਡ ਮੈਡਲ ਨਾਲ਼ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ 25 ਸਾਲਾਂ ਤੋਂ ਸਿੱਖ ਕੌਮ ਦੀ ਦੇਸ਼ਾਂ-ਵਿਦੇਸ਼ਾਂ ਵਿੱਚ ਗੁਰਬਾਣੀ ਕਥਾ ਨਾਲ਼ ਸੇਵਾ ਕਰ ਰਹੇ ਗਿ: ਥਲੀ ਕੈਨੇਡਾ ਵਿਖੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਕੇ ਵਾਪਸ ਪੰਜਾਬ ਪਹੁੰਚੇ ਹਨ। ਹੈਲਪਿੰਗ ਹੈਂਡ ਸੁਸਾਇਟੀ ਘਨੌਲੀ ਦੇ ਵਿਸ਼ੇਸ਼ ਉਪਰਾਲੇ ‘ਤੇ ਸੰਤ ਬਾਬਾ ਖੁਸ਼ਹਾਲ ਸਿੰਘ ਜੀ, ਸੰਤ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਰੋਪੜ ਤੇ ਸੰਤ ਬਾਬਾ ਸੁਖਪਾਲ ਸਿੰਘ ਜੀ ਭੈਰੋਮਾਜਰਾ ਵਾਲਿਆਂ ਦੇ ਆਸ਼ੀਰਵਾਦ ਸਦਕਾ ਸੰਤ ਬਾਬਾ ਮਹਿੰਦਰ ਸਿੰਘ ਜੀ ਭੜੀ ਵਾਲੇ, ਬਾਬਾ ਹਰਦੀਪ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਬਾਬਾ ਸਤਨਾਮ ਜੀ ਰੋਪੜ, ਬਾਬਾ ਤਰਲੋਚਨ ਸਿੰਘ ਬੜਾ ਪਿੰਡ ਮੁੱਖ ਸੇਵਾਦਾਰ ਗੁਰਦੁਆਰਾ ਦੁੱਖ ਭੰਜਨ ਸਾਹਿਬ ਬੜਾ ਪਿੰਡ, ਰੋਟਰੀ ਕਲੱਬ ਰੋਪੜ ਸੈਂਟਰਲ, ਗੁਰਮਤਿ ਪ੍ਰਚਾਰ ਟਰੱਸਟ ਜਗਾਤਖਾਨਾ ਹਿਮਾਚਲ ਪ੍ਰਦੇਸ਼, ਗੁਰਦੁਆਰਾ ਸਿੰਘ ਸਭਾ ਨਾਲਾਗੜ੍ਹ ਹਿਮਾਚਲ ਪ੍ਰਦੇਸ਼, ਦਸ਼ਮੇਸ਼ ਯੂਥ ਕਲੱਬਜ ਗਰੀਨ ਐਵੇਂਨਿਓ , ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਤਸ਼ਾਹੀ ਨੌਵੀਂ ਘਨੌਲੀ, ਗੁਰਦੁਆਰਾ ਸਿੰਘ ਸਭਾ ਥਲੀ ਕਲਾਂ, ਗੁਰਦੁਆਰਾ ਸਿੰਘ ਸਭਾ ਥਲੀ ਖੁਰਦ/ਸਿੰਘਪੁਰਾ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸੰਗਤਾਂ ਦੇ ਵੱਲੋਂ ਗੋਲਡ ਮੈਡਲ ਨਾਲ਼ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗਿ: ਥਲੀ ਨੇ ਹੈਲਪਿੰਗ ਹੈਂਡ ਸੁਸਾਇਟੀ, ਸਮੂਹ ਸੰਗਤਾਂ, ਸੰਤਾਂ ਮਹਾਪੁਰਸ਼ਾਂ ਅਤੇ ਹੋਰ ਧਾਰਮਿਕ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਦੀ ਜੁੰਮੇਵਾਰੀ ਗਿ: ਮਹਿੰਦਰ ਸਿੰਘ ਢਾਂਗ ਨੇ/ਬਾਖੂਬੀ ਨਿਭਾਈ। ਇਸ ਮੌਕੇ ਜਥੇਦਾਰ ਗੁਰਿੰਦਰ ਸਿੰਘ ਗੋਗੀ, ਜਸਵੀਰ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਘਨੌਲੀ, ਬਲਵਿੰਦਰ ਸਿੰਘ ਬਿੱਟੂ ਮੁੱਖ ਸੇਵਾਦਾਰ ਗੁਰਦੁਆਰਾ ਥਲੀ ਕਲਾਂ, ਹਰਿੰਦਰ ਸਿੰਘ ਸੇਵਾਦਾਰ ਗੁਰਦੁਆਰਾ ਥਲੀ ਖੁਰਦ, ਸਮਾਜ ਸੇਵਕ ਸਾਬਕਾ ਸਰਪੰਚ ਸੁਰਜੀਤ ਸਿੰਘ ਆਰ ਜੇ ਰਿਜ਼ੋਰਟ ਵਾਲੇ ਮੁੱਖ ਸੇਵਾਦਾਰ ਗੁਰਦੁਆਰਾ ਸਿੰਘਪੁਰਾ, ਕਰਮਜੀਤ ਸਿੰਘ ਪ੍ਰਧਾਨ ਹੈਲਪਿੰਗ ਹੈਂਡ ਸੁਸਾਇਟੀ ਘਨੌਲੀ, ਸੁਰਿੰਦਰ ਸਿੰਘ ਛਿੰਦਾ ਪੰਚ, ਦਲਬਾਰਾ ਸਿੰਘ ਪੰਚ, ਭਗਤ ਸਿੰਘ, ਨਸੀਬ ਸਿੰਘ ਪ੍ਰਧਾਨ ਗੁਰਮਤਿ ਪ੍ਰਚਾਰ ਟਰੱਸਟ ਜਗਾਤਖਾਨਾ ਹਿਮਾਚਲ ਪ੍ਰਦੇਸ਼, ਕਿਰਪਾਲ ਸਿੰਘ ਐਮ ਡੀ ਜੀ ਸਟਾਰ ਟੀਵੀ, ਪ੍ਰਦੀਪ ਸਿੰਘ, ਰਜਿੰਦਰ ਸਿੰਘ ਗੋਗਾ ਦੀਦਾਰ ਚੱਕੀ ਵਾਲੇ ਖਜਾਨਚੀ , ਭੁਪਿੰਦਰ ਸਿੰਘ ਲਾਂਬਾ ਜਰਨਲ ਸਕੱਤਰ, ਸਰਪੰਚ ਕੁਲਵੰਤ ਕੌਰ ਥਲੀ ਕਲਾਂ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਮੈਡੀਕਲ ਕਾਲਜ਼ ਵਿੱਚ ਬਲਤਾਕਾਰ ਅਤੇ ਕਤਲ ਦਾ ਮਾਮਲਾ, ਸਿਵਲ ਹਸਪਤਾਲ ਮਾਨਸਾ ਵਿਖੇ ਮੈਡੀਕਲ ਸਟਾਫ ਵੱਲੋਂ ਜਬਰਦਸਤ ਧਰਨਾ, ਜਿਲ੍ਹੇ ਭਰ ਵਿੱਚ ਓ.ਪੀ.ਡੀ ਸੇਵਾਵਾਂ ਮੁਕੰਮਲ ਬੰਦ
Next articleਰਾਸ਼ਟਰੀਆ ਵਾਲਮੀਕਿ ਸਭਾ ਹਾਈ ਕਮਾਂਡ ਨੇ ਬਾਲ ਯੋਗੀ ਪ੍ਰਗਟ ਨਾਥ ਜੀ ਨਾਲ ਕੀਤੀ ਮੀਟਿੰਗ