ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀ ਇਹ ਵਿਸ਼ਾਲ ਕਬੱਡੀ ਟੂਰਨਾਮੈਂਟ
ਸਰੀ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਬਲਬੀਰ ਸਿੰਘ ਬੈਂਸ ਕੈਨੇਡਾ, ਸਰਪ੍ਰਸਤ ਕਮਲਜੀਤ ਬੰਗਾ, ਪ੍ਰਧਾਨ ਪਾਲ ਸਿੰਘ ਮੇਹਲੀਆ ਦੀ ਅਗਵਾਈ ‘ਚ ਕਬੱਡੀ ਕੱਪ ਸ਼੍ਰੀ ਗੁਰੂ ਰਵਿਦਾਸ ਸਪੋਰਟਸ ਕਲੱਬ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਪਿੰਡ ਘੁੰਮਣਾਂ ਵਿੱਚ ਹਰ ਵਰ੍ਹੇ ਦੀ ਤਰ੍ਹਾਂ ਧੂਮ ਧਾਮ ਨਾਲ ਕਰਵਾਇਆ ਗਿਆ । ਇਸ ਕਬੱਡੀ ਕੱਪ ਵਿੱਚ ਅੰਤਰਰਾਸ਼ਟਰੀ ਕਬੱਡੀ ਕਲੱਬ ਡੀ ਏ ਵੀ ਕਾਲਜ ਜਲੰਧਰ ਨੇ ਪਹਿਲਾ 2 ਲੱਖ ਰੁਪਏ ਦਾ ਇਨਾਮ ਜਿੱਤਿਆ। ਦੂਜੇ ਨੰਬਰ ਤੇ ਮਾਲਵਾ ਕਲੱਬ ਜਗਰਾਂਓ ਕਲੱਬ ਨੇ ਇੱਕ ਲੱਖ ਪੰਜਾਹ ਹਜ਼ਾਰ ਦਾ ਇਨਾਮ ਜਿੱਤਿਆ। 55 ਕਿਲੋ ਭਾਰ ਵਰਗ ‘ਚ ਮੇਹਲੀਆਣਾ ਟੀਮ ਨੇ ਪਹਿਲਾ ਸਥਾਨ ਤੇ ਦੂਜਾ ਸਥਾਨ ਸੰਧਵਾਂ ਦੀ ਟੀਮ ਨੇ ਹਾਸਲ ਕੀਤਾ। 75 ਕਿਲੋ ਭਾਰ ਵਰਗ ਵਿਚ ਦੁੱਗਾ ਟੀਮ ਨੇ ਪਹਿਲਾ ਅਤੇ ਨਤ ਬੁਰਜ ਲੁਧਿਆਣਾ ਨੇ ਦੂਜਾ ਸਥਾਨ ਹਾਸਲ ਕੀਤਾ। ਲੜਕੀਆਂ ਅਤੇ ਛੋਟੇ ਬੱਚਿਆਂ ਦੇ ਸ਼ੋਅ ਮੈਚ ਕਰਵਾਏ ਗਏ। ਦਰਸ਼ਕਾਂ ਨੂੰ ਇਨਾਮੀ ਕੂਪਨਾਂ ਵਿਚ ਸਿਲਾਈ ਮਸ਼ੀਨਾਂ ਤੇ ਸਾਈਕਲ ਦਾਨ ਕੀਤੇ ਗਏ ।ਜੇਤੂ ਟੀਮਾਂ ਨੂੰ ਵਿਜੈ ਸਾਂਪਲਾ ਭਾਜਪਾ ਆਗੂ ਅਤੇ ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਬੰਗਾ, ਕੁਲਜੀਤ ਸਿੰਘ ਸਰਹਾਲ , ਗੁਰਬਖਸ਼ ਸਿੰਘ ਖਾਲਸਾ, ਨਵਦੀਪ ਸਿੰਘ ਅਨੋਖਰਵਾਲ ,ਬਲਬੀਰ ਸਿੰਘ ਬੈਂਸ ਕਨੇਡਾ, ਕਮਲਜੀਤ ਬੰਗਾ ਸਰਪ੍ਰਸਤ , ਪ੍ਰਧਾਨ ਪਾਲ ਸਿੰਘ ਨੇ ਜੇਤੂ ਟੀਮਾਂ ਨੂੰ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਚੇਅਰਮੈਨ ਕਾਂਸ਼ੀ ਟੀ.ਵੀ. ਹੰਸ ਰਾਜ ਬੰਗਾ, ਮਾਈਕਲ ਬੰਗਾ ,ਧਰਮਾ ਬੈਂਸ, ਸੁਖਦੇਵ ਸਿੰਘ ਮੇਹਲੀਆਣਾ, ਵਿਜੈ ਕੁਮਾਰ ਤੇਜੀ , ਕਸ਼ਮੀਰੀ ਲਾਲ ਠੇਕੇਦਾਰ , ਮਸਟਰ ਦੇਸ ਰਾਜ, ਸਾਬਕਾ ਸਰਪੰਚ ਬਲਦੇਵ ਸਿੰਘ ਕਨੈਡਾ, ਮੰਗੀ ਮਾਂਗਟ ਕੈਨੇਡਾ, ਪਾਖਰ ਸਿੰਘ ਸੋਨੂੰ, ਬੱਬੂ ਜੀਵਨ ਸਿੰਘ, ਜੋਰਾਵਰ ਸਿੰਘ ਆਸਟ੍ਰੇਲੀਆ, ਸੁਰਿੰਦਰ ਕੌਰ ਕੈਨੇਡਾ, ਬਲਵੀਰ ਕੌਰ ਆਸਟ੍ਰੇਲੀਆ, ਸਰਪੰਚ ਸੁਖਵਿੰਦਰ ਸਿੰਘ, ਸਤਨਾਮ ਸਿੰਘ ਗਾਡੇ, ਜੱਸੀ ਕੈਨੇਡਾ ਗਾਇਕ ਦਲਵਿੰਦਰ ਦਿਆਲਪੁਰੀ, ਗਾਇਕ ਬੂਟਾ ਮੁਹੰਮਦ , ਬੱਬੂ ਬੈਂਸ, ਲਾਲੀ ਚੁੰਬਰ (ਮਲੇਸ਼ੀਆ) , ਸੱਤਾ ਬੈਂਸ ਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ। ਇਸ ਮੌਕੇ ਇਲਾਕੇ ਅਤੇ ਦੂਰ ਦੁਰੇਡੇ ਦੇ ਦਰਸ਼ਕ ਭਾਰੀ ਗਿਣਤੀ ਵਿਚ ਹਾਜਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj