ਗਜ਼ਲ਼

ਬਲਜਿੰਦਰ "ਬਾਲੀ ਰੇਤਗੜ੍ਹ"

(ਸਮਾਜ ਵੀਕਲੀ)

ਰੁੱਤ ਪਿਆਰੀ ਦਿਲਕਸ਼ ਹੈ ਇਹ, ਮਹਿਕੀ ‘ਵਾਵਾਂ ਬਰਸਾਤਾਂ ਦੀ
ਗੀਤ ਕਦੇ,ਗਜ਼ਲ ਬਣੇ ਰਿਮਝਿਮ , ਪੀੜ ਉਨੀਂਦੀਆਂ ਰਾਤਾਂ ਦੀ

ਤੜਫ ਵਸਲ ਦੀ ਹਿਜਰ ਥਲਾਂ ਦਾ , ਬੇਪਰਵਾਹ ਤੋਰ ਘਟਾਵਾਂ ਦੀ
ਮੋਰ-ਕਲਿਹਰੀ ਕੋਇਲ ਕੂਕੇ, ਸਭ ਮਹਿਮਾ ਗਾਉਣ ਸੁਗਾਤਾਂ ਦੀ

ਆੜਾਂ ਅੰਦਰ ਬੀਅ-ਪੁੰਗਰਦੇ, ਕਿਧਰੇ ਜੀਵਨ ਗਰਭਾਂ ਅੰਦਰ
ਬਰਸੇ ਬੱਦਲ ਗਰਜ਼ ਗਰਜ਼ ਕੇ, ਵਰ ਰਹਿਮਤ ਕਰਦੇ ਦਾਤਾਂ ਦੀ

ਛੇੜ ਤਰੰਗਾਂ ਵਰਨ ਘਟਾਵਾਂ, ਹਾਣਾਂ ਦੇ ਨਾਲ਼ ਮਿਲੇ ਹਾਣੀ
ਪੀਂਘ ਬਣੇ ਸਤਰੰਗੀ ਇਸ਼ਕ ‘ਚ, ਸੁਰਖੀ ਚੁੰਮ ਪ੍ਭਾਤਾਂ ਦੀ

ਨੈਣ-ਮਟੱਕੇ ਇਸ਼ਕ -ਮੁਸ਼ਕ ਜਦ, ਕਰਦੇ ਗਾ-ਗਾ ਧਰਤੀ ਅੰਬਰ
“ਬਾਲੀ”ਕੁਦਰਤ ਕਰਦੀ ਸਿਰਜਣ, ਹੈ ਰਮਜ-ਰੁਹਾਨੀ ਬਾਤਾਂ ਦੀ

ਬਲਜਿੰਦਰ ਸਿੰਘ “ਬਾਲੀ ਰੇਤਗੜੵ “

9465129168
7087629168

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੁਭ ਸਵੇਰ ਦੋਸਤੋ,
Next articleਕੀ ਪੀਰ ਮਨਾਵਾਂ…….?