ਗ਼ਜ਼ਲ

ਕਰਮਜੀਤ ਸਿੰਘ ਢਿੱਲੋਂ

(ਸਮਾਜ ਵੀਕਲੀ)

ਲਾਕੇ ਬਹਾਨਾ ਇੱਕ ਦਿਲ ਨੂੰ ਵਰਾਇਆ ਹੈ।
ਝੂਠੀ ਮੁਸਕਾਨ ਵਿੱਚ ਦਰਦ ਛੁਪਾਇਆ ਹੈ।
ਦਿਲ ਵਾਲੀ ਪੀੜ ਭੈੜੀ, ਨੈਣਾਂ ਵਿੱਚੋਂ ਡੁੱਲ੍ਹ ਪਈ,
ਹਾਦਸੇ ਦੇ ਵਾਂਗੂੰ, ਜਦੋ ਸਾਹਮਣੇ ਉਹ ਆਇਆ ਹੈ।
ਯਾਦਾਂ ਦੇ ਤਾਬੂਤ ਹਿੱਕ ਪਾੜਕੇ ਅਤੀਤ ਵਾਲੀ,
ਮਰ ਚੁੱਕੇ ਪਿਆਰ ਵਾਲਾ ਮੁਰਦਾ ਜਗਾਇਆ ਹੈ।
ਕੰਨਾਂ ਵਿੱਚ ਰਸ ਜਿਵੇਂ ਵੰਝਲੀ ਕੋਈ ਘੋਲ਼ ਗਈ,
ਚੁੱਪ ਕੀਤੇ ਬੁੱਲਾਂ ਨਾਲ਼ ਫ਼ਤਹਿ ਨੂੰ ਬੁਲਾਇਆ ਹੈ।
ਦਿੱਤਾ ਨਾ ਸੁਹੇਨੜਾ ਕੋਈ ਕਾਂਗਾਂ ਨੇ ਵੀ ਆਉਣ ਦਾ,
ਸਵਾਗਤ ਚ ਦੀਵਾ ਅਸਾਂ ਲ਼ਹੂ ਦਾ ਜਲਾਇਆ ਹੈ।
ਮਰਗੀ ਸੀ ਕਵਿਤਾ ਉਹ ਮੁੱੜ ਸੁਰਜੀਤ ਹੋਗੀ,
ਲਫ਼ਜ਼ਾਂ ਦਾ ਮੀਂਹ ਰੱਬਾ ਜ਼ਿੰਦਗੀ ਚ ਪਾਇਆ ਹੈ।
ਭੁੱਲੇ ਨਾ ਕਰਮਜੀਤ ਅੰਬਰਾਂ ਚ ਬੈਠਕੇ ਵੀ,
ਧਰਤੀ ਤੇ ਬੂਟਾ ਇੱਕ ਆਸਾਂ ਵਾਲਾ ਲਾਇਆ ਹੈ।

ਕਰਮਜੀਤ ਸਿੰਘ ਢਿੱਲੋਂ
+91 9878113076

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਐੱਨ ਸੁਰੱਖਿਆ ਕੌਂਸਲ ਵਿੱਚ ਵਿਚਾਰਿਆ ਜਾਵੇਗਾ ਅਫਗਾਨ ਮੁੱਦਾ
Next articleहिन्दू-मुस्लिम सद्भाव: भविष्य की चुनौतियाँ