(ਸਮਾਜ ਵੀਕਲੀ)
ਜਦ ਵੀ ਆਈ ਸਾਡੇ ਤੇ ਮੁਸ਼ਕਲ ਘੜੀ,
ਰੱਖੀ ਸਾਡੇ ਦਿਲ ਨੇ ਵੀ ਹਿੰਮਤ ਬੜੀ।
ਪੱਕੀਆਂ ਫਸਲਾਂ ਨੇ ਡਿੱਗ ਪੈਣਾ ਹੈ ਥੱਲੇ,
ਅੱਜ ਜੇਕਰ ਰੁਕੀ ਨਾ ਲੱਗੀ ਝੜੀ।
ਇਸ ਦੇ ਨੇੜੇ ਕੋਈ ਨਾ ਹੋਇਆ ਖੜ੍ਹਾ,
ਦੇਖ ਕੇ ਮਜ਼ਦੂਰ ਦੀ ਝੁੱਗੀ ਸੜੀ।
ਹਾਸਾ ਆਏਗਾ ਉਦ੍ਹੇ ਬੁੱਲ੍ਹਾਂ ਤੇ ਵੀ,
ਜਿਸ ਦੀ ਦੁੱਖਾਂ ਵਿੱਚ ਲੰਘੇ ਹਰ ਘੜੀ।
ਘੋਲ ਕਰਨਾ ਪੈਣਾ ਹੈ ਹੱਕਾਂ ਲਈ,
ਕਿਉਂ ਤੁਸੀਂ ਆਪਸ ‘ਚ ਜਾਂਦੇ ਹੋ ਲੜੀ?
ਜੇ ਸਮੇਂ ਦੇ ਰਾਜੇ ਤੋਂ ਕੁੱਝ ਲੈਣਾ ਹੈ,
ਤਾਂ ਤੁਹਾਨੂੰ ਕਰਨੀ ਪੈਣੀ ਹੈ ਅੜੀ।
ਜੋ ਕਵੀ ਲੋਕਾਂ ਲਈ ਕਵਿਤਾ ਲਿਖੇ,
ਉਸ ਦੀ ਹੋਵੇ ਲੋਕਾਂ ਵਿੱਚ ਚਰਚਾ ਬੜੀ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨੇੜੇ ਅੰਗਦ ਸਿੰਘ ਸਾਬਕਾ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ -9915803554
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly