(ਸਮਾਜ ਵੀਕਲੀ)
ਡੁੱਬਿਆ ਹਾਂ ਗਮ ‘ਚ ਗਹਿਰਾ , ਪਰ ਕਿਨਾਰਾ ਨਾ ਮਿਲੇ
ਬੇਵਸੀ ਹੈ ਜਿੰਦਗ਼ੀ ਕੋਈ ਸਹਾਰਾ ਨਾ ਮਿਲੇ
ਕਮਲ ਜਿਉਂ ਪਾਕੀਜ਼ਗੀ ਪਰ, ਬਾ-ਵਫ਼ਾ ਕਿਸਮਤ ‘ਚ ਨਹੀਂ
ਗਗਨ ਨੂੰ ਕੀ ਮੈਂ ਕਰਾਂ ਜੇ , ਇਕ ਸਿਤਾਰਾ ਨਾ ਮਿਲੇ
ਖੂਬਸੂਰਤ ਸ਼ਹਿਰ ਹੈ ਸਭ, ਪੱਥਰਾਂ ਦਾ ਸਿਰਜਿਆ
ਅੱਗ ਲਾਉਣੈ ਕੀ ਭਲਾਂ ਜੇ, ਓਹ ਪਿਆਰਾ ਨਾ ਮਿਲੇ
ਗਾਹ ਲਏ ਪਰਦੇਸ ਤੁਰ ਫਿਰ, ਮੰਜਲਾਂ ਬਹੁ ਦੇਖਦੇ
ਸੋਹਣੇ ਦਿਲਦਾਰ ਜਿਹਿਆ, ਓਹ ਚੁਵਾਰਾ ਨਾ ਮਿਲੇ
ਦਮ ਬਚੇ ਨੇ ਯਾਰ ਖਾਤਿਰ, ਦੀਦਾਰੇ ਹੋ ਜਾਣ ਜੇ
“ਰੇਤਗੜੵ” ਵੀ ਸ਼ਾਇਦ ਫਿਰ, ਮੁੜ ਦੁਆਰਾ ਨਾ ਮਿਲੇ
ਨੈਣ ਮਸ਼ਕਾਂ ਜਿਉਂ ਭਰੇ ਨੇ, ਪੀ ਸਕੋਂ ਗਮ ਪੀ ਲਵੀਂ
ਮੌਤ ਨੂੰ ਪਰਨਾਉਣ ਖਾਤਿਰ, ਸ਼ਾਇਦ ਪਾਰਾ ਨਾ ਮਿਲੇ
ਸ਼ਾਇਰੀ ਸੰਭਵ ਨਹੀਂ ਹੈ, ਬਿਨ ਇਸ਼ਕ ਦੇ ਸੱਜਣਾ
ਕਾਸ਼ਨੀ ਜਿਹੀ ਅੱਖ ਦਾ ਪਰ, ਕੋਈ ਲਾਰਾ ਨਾ ਮਿਲੇ
ਕਰ ਇਸ਼ਕ ਹੈ ਇਹ ਜ਼ਰੂਰੀ, ਕੀ ਇਸ਼ਕ ਬਿਨੵ ਜਿੰਦਗ਼ੀ
ਸ਼ਾਇਰੀ ਦਾ ਲੁਤਫ਼ ਇਸ ਬਿਨ, ਓਹ ਤਰਾਰਾ ਨਾ ਮਿਲੇ
ਲੈ ਜਨਾਜ਼ਾ ਆਪਣਾ ਹੀ, ਜਾ ਰਿਹਾਂ ਖੁਦ “ਰੇਤਗੜੵ ”
ਚਾਅ ਕੇ ਵੀ ਕਬਰ ਤੀਕਰ , ਕਿਉਂ ਦੀਦਾਰਾ ਨਾ ਮਿਲੇ
ਬਾਲੀ ਰੇਤਗੜੵ
+919465129168
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly