ਮੇਜਰ ਸਿੰਘ ਚੀਮਾ ਦੀ ਮੌਤ ਪਰਿਵਾਰ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਰਤਨ ਸਿੰਘ ਕਾਕੜ ਕਲਾਂ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਪਿਛਲੇ ਦਿਨੀਂ ਐਸ, ਡੀ, ਮਾਡਲ ਸਕੂਲ ਮਹਿਤਪੁਰ ਦੇ ਸਟਾਫ ਮੈਂਬਰ ਸਰਦਾਰ ਮੇਜ਼ਰ ਸਿੰਘ ਚੀਮਾ ਜੀ ਦੀ ਅਚਨਚੇਤ ਮੋਤ ਹੋ ਗਈ ਸੀ ਦੇ ਸੰਬੰਧ ਵਿਚ ਉਨ੍ਹਾਂ ਦੀ ਅੰਤਿਮ ਅਰਦਾਸ ਗੁਰਦੁਆਰਾ ਬੇਰ ਸਾਹਿਬ ਸ਼ਾਹਪੁਰ ਵਿਖੇ ਹੋਈ ਇਸ ਮੌਕੇ ਭਾਈ ਦਲਜੀਤ ਸਿੰਘ ਜੀ ਦੇ ਜਥੇ ਦੁਆਰਾ ਵੈਰਾਗ ਮਈ ਕੀਰਤਨ ਕੀਤਾ ਗਿਆ ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼ਾਹਕੋਟ ਤੋਂ ਰਤਨ ਸਿੰਘ ਕਾਕੜ ਕਲਾਂ ਨੇ ਚੀਮਾ ਪਰਿਵਾਰ ਨਾਲ ਦੁਖ ਸਾਂਝਾ ਕਰਦਿਆਂ ਮੇਜਰ ਸਿੰਘ ਚੀਮਾ ਦੀ ਅਚਨਚੇਤ ਮੋਤ ਨੂੰ ਪਰਿਵਾਰ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦਸਿਆ ਉਨਾਂ ਕਿਹਾ ਮੇਜਰ ਸਿੰਘ ਚੀਮਾ ਸਚਮੁੱਚ ਪਰਿਵਾਰ ਲਈ ਮੇਜਰ ਸੀ ਤੇ ਪਰਿਵਾਰ ਨੂੰ ਬਹੁਤ ਗਹਿਰਾ ਸਦਮਾ ਪਹੁੰਚਿਆ ਹੈ।

ਇਸ ਦੁਖ ਦੀ ਘੜੀ ਵਿੱਚ ਅਸੀਂ ਸ਼ਿਰਕਤ ਕਰਦਿਆਂ ਪਰਿਵਾਰ ਲਈ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ਇਸ ਮੌਕੇ ਐਸ, ਡੀ, ਮਾਡਲ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੇ ਕਿਹਾ ਮੇਜਰ ਸਿੰਘ ਸਾਡਾ ਸਟਾਫ ਮੈਂਬਰ ਹੀ ਨਹੀਂ ਉਹ ਸਾਡਾ ਸਰੀਰ ਸੀ ਤੇ ਉਸਦੇ ਕੁਵੇਲੇ ਸਮੇਂ ਜਾਣ ਨਾਲ ਸਭ ਸਟਾਫ ਮੈਂਬਰਾਂ ਨੂੰ ਬਹੁਤ ਗਹਿਰਾ ਝਟਕਾ ਲੱਗਾ ਹੈ ਜੋਂ ਕਦੇ ਨਹੀਂ ਭੁਲਿਆ ਜਾ ਸਕੇਗਾ ਮਿ੍ਰਤ ਮੇਜਰ ਸਿੰਘ ਦੀ ਲੋਕਪ੍ਰਿਅਤਾ ਦਾ ਅੰਦਾਜ਼ਾ ਅੰਤਿਮ ਅਰਦਾਸ ਮੌਕੇ ਹੋਏ ਇਕੱਠ ਤੋਂ ਲਾਇਆ ਬਣਦਾ ਸੀ ਕਿ ਉਸ ਨੇ ਕਿਨੀ ਦੂਰ ਤਕ ਆਪਣੇ ਮਿਲਾਪੜੇ ਸੁਭਾਅ ਸਦਕਾ ਸਜਣ ਬਣਾਏ ਹੋਏ ਸਨ ਹਰ ਕੋਈ ਮੇਜਰ ਸਿੰਘ ਚੀਮਾ ਦੀਆਂ ਤੇ ਪਰਿਵਾਰ ਦੀਆਂ ਗਲਾਂ ਕਰ ਰਿਹਾ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰੇ ਦਾ ਕਿਸਾਨੀ ਅੰਦੋਲਨ ਨੂੰ ਸਮਰਪਿਤ ਕਰਨ ਦੀ ਲੋੜ-ਪਰਮਜੀਤ ਢਿੱਲੋਂ, ਪ੍ਰਗਣ ਸਿੰਘ ਢਿੱਲੋਂ, ਮਨਵੀਰ ਢਿੱਲੋਂ
Next articleਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਚਾਈਲਡ ਅਬਿਊਜ਼ ਵਿਸ਼ੇ ਸਬੰਧੀ ਸੈਮੀਨਾਰ