ਗ਼ਜ਼ਲ

ਮਜ਼ਹਰ ਸ਼ੀਰਾਜ਼

(ਸਮਾਜ ਵੀਕਲੀ)

ਚੰਮ ਅਧਰੋੜ੍ਹੀ ਜਾਂਦੇ ਓ
ਲਹੂ ਨਿਚੋੜੀ ਜਾਂਦੇ ਓ

ਕਸਮਾਂ ਖਾ ਕੇ ਤੋੜ ਦੀਆਂ
ਅੱਧ ਵਿੱਚ ਛੋੜੀ ਜਾਂਦੇ ਓ

ਲੋਹਾ ਤਾਰੀ ਜਾਂਦੇ ਓ
ਬੇੜੀ ਬੋੜੀ ਜਾਂਦੇ ਓ

ਭਾਰ ਚਵਾ ਕੇ ਥੋੜ੍ਹਾਂ ਦਾ
ਕਮਰ ਤਰੋੜੀ ਜਾਂਦੇ ਓ

ਵਿਹਲੇ ਹੱਥੀਂ ਜਾਣਾ ਏ
ਫਿਰ ਵੀ ਜੋੜੀ ਜਾਂਦੇ ਓ

ਫਿਰਕੋ ਫਿਰਕੀ ਕਰ ਕੇ ਤੇ
ਕਬਰਾਂ ਫੋੜੀ ਜਾਂਦੇ ਓ

ਮਜ਼ਹਰ ਸ਼ੀਰਾਜ਼
ਲਹਿੰਦਾ ਪੰਜਾਬ
+923454216319

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleBack from Ukraine: Escaping war to land in the thick of life’s battles
Next articleਕੌਮਾਂਤਰੀ ਨਾਰੀ ਦਿਵਸ ਅਤੇ ਔਰਤ ਦੀ ਸਥਿਤੀ