ਗ਼ਜ਼ਲ

ਲਖਵਿੰਦਰ ਸਿੰਘ ਲੱਖਾ ਸਲੇਮਪੁਰੀ

(ਸਮਾਜ ਵੀਕਲੀ)

ਮਾੜਾ ਬੋਲ ਵਾਂਝੇ ਰਹਿ ਜਾਈਦਾ ਪਿਆਰ ਤੋਂ।
ਡਿੱਗੀਏ ਨਾ ਕਦੇ ਸੱਜਣਾ ਦੇ ਇਤਬਾਰ ਤੋਂ।

ਵੱਡੀਆਂ ਤਾਲੀਮਾਂ ਦਾ ਨਹੀਂ ਹੰਕਾਰ ਕਰੀਦਾ,
ਪੈ ਜਾਂਦਾ ਕਿਸੇ ਵੇਲੇ ਸਿੱਖਣਾ ਗਵਾਰ ਤੋਂ।

ਜੀਵਣੇ ਦਾ ਅਸਲੀ ਮੁਕਾਮ ਯਾਦ ਰੱਖਿਓ,
ਜਾਣਾ ਪੈਣਾ ਯਾਰੋ ਇੱਕ ਦਿਨ ਸੰਸਾਰ ਤੋਂ।

ਸਿਰ ਉੱਤੇ ਚੜਦਾ ਜੇ ਕਰਜ਼ਾ ਨਹੀਂ ਛੱਡਦਾ,
ਹਰ ਵੇਲੇ ਪਾਸਾ ਵੱਟੀ ਰੱਖਿਓ ਉਧਾਰ ਤੋਂ।

ਧੀਆਂ-ਭੈਣਾਂ ਮਾਵਾਂ ਦਾ ਸਦਾ ਸਤਿਕਾਰ ਕਰੋ,
ਇੱਜਤਾਂ ਖਰੀਦੀਆਂ ਨਾ ਜਾਂਦੀਆਂ ਬਜ਼ਾਰ ਚੋਂ।

ਵਹੀ ਖਾਤੇ ਲਿਖਦਾ ਜੋ ਡਾਢੇ ਨੂੰ ਭੁਲਾਓ ਨਾ,
ਕਲਮਾਂ ਦੀ ਮਾਰ “ਲੱਖੇ” ਤਿੱਖੀ ਤਲਵਾਰ ਤੋਂ।

ਲਖਵਿੰਦਰ ਸਿੰਘ ਲੱਖਾ ਸਲੇਮਪੁਰੀ
+447438398345 ਯੂਕੇ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਿਆਨ ਦਾ ਸੰਖ
Next articleਵਿਦਿਅਰਥੀਆਂ ਦੀ ਸਕੂਲ਼ ਬੱਸ ਤੇ ਸਾਇਕਲ ਸਟੈਂਡ ਦੀ ਸ਼ੈੱਡ ਬਣਾਉਣ ਦੀ ਨੀਂਹ ਰੱਖੀ