(ਸਮਾਜ ਵੀਕਲੀ)
ਜੈਡ ਸੁਰੱਖਿਆ ਮਿਲਦੀ ਜਿੱਥੇ,ਅਪਰਾਧੀ ਨੂੰ ਓਹ ਭਾਰਤ ਹੈ
ਠੱਗ ਮੁਜਰਿਮਾਂ ਨੂੰ ਐਸ਼ ਪਨਾਹੀ ਦਿੰਦੀ ਆਪ ਵਜ਼ਾਰਤ ਹੈ
ਸਭ ਤੋਂ ਲੁੱਚਾ ਬਣ ਜਾਂਦਾ ਹੈ, ਰਹਿਬਰ ਦੇਸ਼ ਹਕੂਮਤ ਦਾ ਜਦ
ਮੰਦਰ ਮਸਜਿਦ ਢਾਹ ਦਿੰਦੇ ਨੇ, ‘ਤੇ ਹੁੰਦੀ ਕਤਲੋ- ਗ਼ਾਰਤ ਹੈ
‘ਨੇਰੇ ਚੱਕ ਸਲੀਬਾਂ ਘੁੰਮਣ, ਖੌਫ਼ -ਯੁਦਾ ਹੁਣ ਚਾਨਣ ਦੇਖਾਂ
ਚੁੱਪ ਪਿਤਾਮਾ ਬੇਵੱਸ ਰਿਹਾ, ਸ਼ਕੁਨੀ ਕਰਦਾ ਮਹਾ-ਭਾਰਤ ਹੈ
ਠੱਗਾਂ ਵਿੱਚੋਂ ਹੀ ਠੱਗ ਚੁਣੋ, ਹੱਕ ਰਿਹਾ ਹੈ ਗੁਰਬਤ ਨੂੰ
ਮਕਸੱਦ ਰਿਹੈ ਜਿਸਦਾ ਲੁੱਟਣਾ, ਹੈ ਉਸਨੂੰ ਹੱਕ ਤਜ਼ਾਰਤ ਦਾ
ਅਰਬ-ਕਰੋੜਾਂ ਦੇ ਮਾਲਕ , ਕਿਰਤੀ ਦੇ ਪੀਰ ਮਸੀਹੇ ਨੇ
“ਬਾਲੀ”ਸ਼ਿਕਵਾ ਕਿੱਥੇ ਕਰਦਾ,ਇਹ ਗੁਰਬਤ ਨਾਲ਼ ਸ਼ਰਾਰਤ ਦਾ
ਬਲਜਿੰਦਰ ਸਿੰਘ “ਬਾਲੀ ਰੇਤਗੜੵ “
+919465129168
+917087629168
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly