(ਸਮਾਜ ਵੀਕਲੀ)
ਕਹਿ ਦਿਓ ਜਾਹ ਨੇਰਿਆਂ ਨੂੰ, ਖੌਫ਼ ਨਾ ਹੁਣ ਦੇਣ ਓਹ
ਚਿਣਗ ਹੈ ਹਰ ਖੂਨ ਅੰਦਰ, ਨਾ ਭੁਲੇਖੇ ਰਹਿਣ ਓਹ
ਹੋਇਆ ਕੀ, ਚੱਲਦੇ ਜੇ, ਜ਼ੋਰ ਦੇ ਤੂਫ਼ਾਨ ਨੇ
ਚਾਨਣਾਂ ਨੂੰ ਕੈਦ ਕਰਕੇ, ਨਾ ਉਠਾਉਣ ਧੌਣ ਓਹ
ਕਲਮ ਦਾ ਹੈ ਰਾਜ ਹਰ ਥਾਂ, ਕਲਮ ‘ਤੋਂ ਆਵਾਜ਼ ਦੇ
ਨੀਂਦ ਗੂੜੀ ਲੈਣ ਨਾ ਬੇਫਿਕਰ ਹੋ ਕੇ ਮਾਣ ਓਹ
ਇੱਜਤਾਂ ਨੇ ਦਾਅ “ਤੇ ਜਦ, ਖੂਨ ਠੰਡੈ ਦੱਸ ਕਿਉਂ
ਕਰ ਰਹੇ ਨਸਲਾਂ ਦਾ ਹੀ ਜਦ, ਇਸ ਤਰ੍ਹਾਂ ਨੇ ਘਾਣ ਓਹ
ਰਾਤ ਜੇ ਚਮਗਿੱਦੜਾਂ ਦੀ, ਆਤਸਾਂ ਨੂੰ ਬਾਲ ਤੂੰ
ਪਾ ਕੇ ਚੱਕਰਵਿਉ ਦਾ ਘੇਰਾ, ਲੈਣ ਖੋਹ ਨਾ ਬਾਣ ਓਹ
ਜੂਝਣਾ ਹੀ ਜਿੰਦਗ਼ੀ ਹੈ, ਮੌਤ ਮਰ ਸਨਮਾਨ ਦੀ
ਮੌਤ ਤੇ ਤਾਂ ਮਹਿਫ਼ਲ਼ਾਂ ਵੀ, ਲਾਉਣਗੇ ਫਿਰ ਗਾਉਣ ਓਹ
ਮੁਕਬਰਾਂ ਨੇ ਨਾਲ਼ ਖਾਹ ਕੇ, ਪਿੱਠ ਖੰਜ਼ਰ ਮਾਰਨੈ
ਰੱਖਦੇ ਨੇ ਜ਼ਹਿਰ ਦੀ ਦੇ, ਸੋਚ ਨੂੰ ਹੀ ਪਾਣ ਓਹ
ਅੱਖ ਹੈ ਇਤਿਹਾਸ ਉੱਪਰ, ਸਾਂਭ ਲਉ ਇਤਿਹਾਸ ਨੂੰ
ਖੂਨ ਦੀ ਤਾਸੀਰ ਤੇਰੀ, ਤੁਰ ਪਏ ਬਦਲਾਉਣ ਓਹ
ਅੱਗ ਸ਼ਿਵਿਆਂ ਦੀ ਗਦਾਰਾਂ, “ਰੇਤਗੜੵ” ਸੇਕੀ ਸਦਾ
ਪੁੱਤ ਅਣਖੀਲੇ ਮੁਕਾ ਕੇ, ਕਬਰ ਵਿਚ ਦਫ਼ਨਾਉਣ ਓਹ
ਬਲਜਿੰਦਰ ਸਿੰਘ “ਬਾਲੀ ਰੇਤਗੜੵ “
+919465129168
+917087629168
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly