ਗ਼ਜ਼ਲ

ਮਹਿੰਦਰ ਸਿੰਘ ਝੱਮਟ

(ਸਮਾਜ ਵੀਕਲੀ)

ਮੁੱਦਤਾਂ ਬਾਅਦ ਮਿਲਾਪ,
ਤੇਰਾ ਵਿਵਾਦ ਕਰ ਗਿਆ ।
ਹਰ ਰਾਤ ਇਕ ਅਹਿਸਾਨ,
ਨਵਾਂ ਤੇਰਾ ਖਾਬ ਕਰ ਗਿਆ ।
ਜੋ ਬੀਤ ਗਏ ਦਿਨ,
ਮੱਚਿਆ ਕਿੰਨੇ ਆਰਮਾਨ ਸੀ ।
ਬੁੱਲਾਂ ਵਿਚ ਉਹ ਮੁਸਕਾਨ ਤੇਰੀ,
ਸਾਡੀ ਜਿੰਦ ਜਾਨ ਸੀ ।
ਸਾਨੂੰ ਖਿੜ-ਖਿੜ ਹਸਣਾ ਕਿਉ,
ਤੇਰਾ ਬਰਬਾਦ ਕਰ ਗਿਆ ।
ਕੀ ਘੱਟਦਾ ਸੀ ਜੇ ਪਾ,
ਦਿੰਦੀ ਪੱਲੇ ਹਰਫ ਮੁਹੱਬਤਾਂ ਦੇ ।
ਲੱਖ ਵਾਰੀ ਦਰ ਤੇ ਦਿਲ,
ਸਾਡਾ ਫਰਿਆਦ ਕਰ ਗਿਆ ।
ਕਿਸਮਤ ਹੀ ਸਾਡੀ ਮਿੱਠੀ,
ਪਿੱਜਰੇ ਦੀ ਕੋਇਲ ਸੀ ।
ਤੇਰਾ ਦਿਲ ਤਾਂ ਦਿਲ ਸਾਡਾ,
ਆਜ਼ਾਦ ਕਰ ਗਿਆ ।

ਲੇਖਕ-ਮਹਿੰਦਰ ਸਿੰਘ ਝੱਮਟ
ਪਿੰਡ ਅੱਤਵਾਲ ਜ਼ਿਲਾਂ ਹੁਸ਼ਿਆਰਪੁਰ
ਮੋ9915898210

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੋਈ ਵੀ ਰਾਤੋਂ ਰਾਤ ਬੁਰਾ ਨਹੀਂ ਬਣ ਜਾਂਦਾ।
Next articleਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਗੀਤ “ਮੈਂ ਗਭਰੂ ਦੇਸ਼ ਪੰਜਾਬ ਦਾ ਤੇ ਪੰਜਾਬੀ ਮੇਰੀ ਮਾਂ” ਜਿਸਨੂੰ ਗਾਇਨ ਕੀਤਾ, ਵਿਸ਼ਵ ਪ੍ਰਸਿੱਧ ਸ਼੍ਰੋਮਣੀ ਗਾਇਕ “ਪਾਲੀ ਦੇਤਵਾਲੀਆ” ਜੀ ਨੇ। 21 ਫਰਵਰੀ ਨੂੰ ਰਿਲੀਜ਼ ਹੋ ਰਿਹਾ ਹੈ