ਗ਼ਜ਼ਲ

ਬਲਜਿੰਦਰ ਸਿੰਘ

(ਸਮਾਜ ਵੀਕਲੀ)

ਪਹਿਚਾਣ ਕਰਾਂਵਾਂਗੀ ਜਾਬਰ, ਦੁਰਗਾ ਹੀ ਮੈਂ ਔਰਤ ਹਾਂ
ਪੱਥਰ ‘ਚੋ ਪੂਜ ਰਿਹੈਂ ਜਿਸਨੂੰ, ਓਹ ਸ਼ਕਤੀ ਮੈਂ ਔਰਤ ਹਾਂ

ਰਾਖਸ਼ ਦਾ ਸਿਰ ਕਲਮ ਕਰੇ ਜੋ, ਪਰਚੰਡ ਉਹੀ ਹਾਂ ਦੇਵੀ
ਪਹਿਨ ਹਿਜਾਬ ਬਣੀ ਹਾਂ ਕਾਲੀ, ਰਣ ਉਤਰੀ ਮੈਂ ਔਰਤ ਹਾਂ

ਮੰਨ ਮਰਦ ਹਾਰਾਂ ਨੇ ਗਿਰਦੇ , ਮੈਦਾਨੇ ਜੰਗ ਜਦੋਂ ਵੀ
ਚੰਡੀ ਬਣ ਮੌਤ ਬਣੀ ਤਦ ਹੀ, ਰਣ ਜੂਝੀ ਮੈਂ ਔਰਤ ਹਾਂ

ਰੂਪ ਜਵਾਲਾ ਨੈਣੀ ਅਗਨੀ, ਕਾਲ ਬਣੀ ਮੈਂ ਰੋਹ ਅੰਦਰ
ਥਰ ਥਰ ਕੰਬੇ ਅੰਬਰ ਧਰਤੀ, ਓਹ ਬਿਜਲੀ ਮੈਂ ਔਰਤ ਹਾਂ

ਖੁਦ ਅਦਲਾਤ ਬਣਾਂ ਆਖਿਰ ਮੈਂ, ਕਲਮ ਨਿਆਂ ਦੀ ਬਣ ਬਾਲੀ
ਜਾਤ ਨਹੀਂ ਮੇਰਾ ਮਹਜਬੵ ਨਾ, ਓਹ ਜਨਨੀ ਮੈਂ ਔਰਤ ਹਾਂ

ਬਲਜਿੰਦਰ ਸਿੰਘ “ਬਾਲੀ ਰੇਤਗ

+919465129168
+917087629168

ਖਬਰਾਂ ਸ਼ੇਅਰ ਕਰੋ ਜੀ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੈਨੀਫੈਸਟੋ ਬਨਾਮ ਮਾਂ ਬੋਲੀ ਪੰਜਾਬੀ
Next articleਨਜ਼ਮ