(ਸਮਾਜ ਵੀਕਲੀ)
ਹੁਣ ਤੈਥੋਂ ਕੋਈ ਆਸ ਰਹੀ ਨਾ,
ਆਮ ਰਹੀ ਨਾ ਖਾਸ ਰਹੀ ਨਾ।
ਜਦ ਦੇ ਉਜੜੇ ਜੋਬਨ ਰੁੱਤੇ,
ਵਸਲਾਂ ਦੀ ਕੋਈ ਸਾਖ ਰਹੀ ਨਾ।
ਸੱਚ ਜਾਣੀ ਹੁਣ ਦਿਲ ਸਾਡੇ ਨੂੰ,
ਇਹੋ ਜਿਹੀ ਕੋਈ ਝਾਕ ਰਹੀ ਨਾ।
ਦੁੱਖ ਵੀ ਕਾਹਦਾ ਜਦ ਦੀ ਸਾਨੂੰ,
ਭੁੱਖ ਰਹੀ ਨਾ ਪਿਆਸ ਰਹੀ ਨਾ।
ਜਾਤਾਂ-ਪਾਤਾਂ ਦਾ ਵੇਖਰੇ ਵਾਂ,
ਬੰਦੇ ਨੂੰ ਧਰਵਾਸ ਰਹੀ ਨਾ।
ਝੱਮਟ ਅੱਜ ਤੱਕ ਤੈਨੂੰ,
ਇਹੋ ਜਿਹੀ ਕੋਈ ਬਾਤ ਕਹੀ ਨਾ।
ਲੇਖਕ ਮਹਿੰਦਰ ਸਿੰਘ ਝੱਮਟ
ਪਿੰਡ ਅੱਤਵਾਲ ਜ਼ਿਲ੍ਹਾ ਹੁਸ਼ਿਆਰਪੁਰ
ਮੋ9915898210
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly